20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹਲਵਾਰਾ ਹਵਾਈ ਅੱਡੇ ਦੇ ਵਿਸਤਾਰ ਅਤੇ ਉਡਾਣਾਂ ਦਾ ਮੁੱਦਾ ਰਾਜ ਸਭਾ ’ਚ ਗੂੰਜਿਆ

ਅਜੀਤ ਡੈਸਕ 22-07-2026
ਹਲਵਾਰਾ, 21 ਜੁਲਾਈ (ਮਨਦੀਪ ਸਿੰਘ ਉੱਭੀ) ਰਾਜ ਸਭਾ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਦੇ ਉੱਚ ਸਦਨ ਵਿਚ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਤਾਰ ਅਤੇ ਇੱਥੋਂ ਚੱਲਣ ਵਾਲੀਆਂ ਉਡਾਣਾਂ ਨੂੰ ਲੈ ਕੇ ਕੇਂਦਰ ਸਰਕਾਰ ਅੱਗੇ ਸਵਾਲ ਉਠਾਇਆ। ਇਸ ਦੇ ਲਿਖਤੀ ਜਵਾਬ ਵਿਚ ਕੇਂਦਰੀ ਨਾਗਰਿਕ ਹਵਾਈ ਉਡਾਣ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਇਸ ਵੇਲੇ ਏਅਰ ਇੰਡੀਆ ਹਲਵਾਰਾ ਹਵਾਈ ਅੱਡੇ (ਲੁਧਿਆਣਾ) ਤੋਂ ਹਫ਼ਤੇ ਵਿਚ 28 ਘਰੇਲੂ ਉਡਾਣਾਂ ਚਲਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵਲੋਂ ਅੱਗਲੇ ਦੋ ਸਾਲਾਂ ਦੌਰਾਨ ਹਲਵਾਰਾ ਤੋਂ ਨਵੀਆਂ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਜਾਂ ਹਵਾਈ ਅੱਡੇ ਦੇ ਹੋਰ ਵਿਸਤਾਰ ਸਬੰਧੀ ਕੋਈ ਨਿਰਧਾਰਿਤ ਯੋਜਨਾ ਜਾਂ ਰੋਡਮੈਪ ਤਿਆਰ ਨਹੀਂ ਕੀਤਾ ਗਿਆ। ਡਾ. ਸਾਹਨੀ ਵਲੋਂ ਹਲਵਾਰਾ ਹਵਾਈ ਅੱਡੇ ਦੇ ਵਿਕਾਸ ਅਤੇ ਉਡਾਣਾਂ ਵਿਚ ਵਾਧੇ ਦਾ ਮੁੱਦਾ ਉਠਾਏ ਜਾਣ ਨੂੰ ਲੈ ਕੇ ਮਾਲਵਾ ਖੇਤਰ ਦੇ ਲੋਕਾਂ ਵਿਚ ਉਮੀਦ ਜਤਾਈ ਜਾ ਰਹੀ ਹੈ ਕਿ ਭਵਿੱਖ ਵਿੱਚ ਇਸ ਹਵਾਈ ਅੱਡੇ ਨੂੰ ਹੋਰ ਸੁਵਿਧਾਵਾਂ ਅਤੇ ਉਡਾਣਾਂ ਮਿਲ ਸਕਦੀਆਂ ਹਨ।
ਪਿਛਲੀ ਖ਼ਬਰ ਇਲਾਕੇ ਦੀ ਸੰਗਤ ਨੇ ਬਾਬਾ ਘਾਲਾ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਫੈੱਡਰੇਸ਼ਨ ਏਟਕ ਐਡਹਾਕ ਕਮੇਟੀ ਨੇ ਪਾਵਰਕਾਮ ਦੇ ਸੀ. ਐੱਮ. ਡੀ ਬਸੰਤ ਗਰਗ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।