02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਰਾਭਾ ’ਚ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਭੇਦਭਰੀ ਹਾਲਤ ’ਚ ਮੌਤ

ਅਜੀਤ ਡੈਸਕ 24-07-2026

ਪੱਖੋਵਾਲ-ਸਰਾਭਾ, 23 ਜੁਲਾਈ ( ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਪਿੰਡ ਸਰਾਭਾ ’ਚ ਰਹਿੰਦੇ ਪ੍ਰਵਾਸੀ (ਬਿਹਾਰੀ) ਇੱਕ ਪੰਜ ਸਾਲਾਂ ਬੱਚੇ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਭੋਲਾ ਚੌਧਰੀ ਨੇ ਦੱੱਸਿਆ ਕਿ ਉਹ ਅੱਜ ਸਵੇਰੇ ਦਿਹਾੜੀ ਕਰਨ ਲਈ ਗਏ ਸਨ ਕਿ ਉਨ੍ਹਾਂ ਨੂੰ ਗੁਆਂਢੀ ਵਲੋਂ ਉਨ੍ਹਾਂ ਦੇ ਪੁੱਤਰ ਕੁਨਾਲ ਦੇ ਬੇਹੋਸ਼ੀ ਦੀ ਹਾਲਤ ’ਚ ਮਿਲਣ ਬਾਰੇ ਦੱੱਸਿਆ। ਉਨ੍ਹਾਂ ਮੌਕੇ ’ਤੇ ਪੁੱਜ ਕੇ ਆਪਣੇ ਪੁੱਤਰ ਨੂੰ ਸਥਾਨਕ ਹਸਪਤਾਲ ’ਚ ਲਿਆਦਾਂ ਤਾਂ ਡਾਕਟਰਾਂ ਦੀ ਟੀਮ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਦੇ ਚਸ਼ਮਦੀਦਾਂ ਅਨੁਸਾਰ ਸਥਾਨਕ ਇਲਾਕੇ ’ਚ ਰਹਿ ਰਹੇ ਵੱਡੀ ਗਿਣਤੀ ’ਚ ਪ੍ਰਵਾਸੀ ਪਰਿਵਾਰਾਂ ਵਲੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਚਣ ਲਈ ਕੁੰਢੀ ਵਗੈਰਾ ਲਗਾ ਕੇ ਪੱਖੇ ਚਲਾਉਣ ਲਈ ਬਿਜਲੀ ਦੀ ਚੋਰੀ ਕੀਤੀ ਜਾਂਦੀ ਹੈ ਜਿਸਦੇ ਚੱਲਦਿਆ ਉਨ੍ਹਾਂ ਵਲੋਂ ਬੱਚੇ ਦੀ ਮੌਤ ਕਰੰਟ ਲੱਗਣ ਨਾਲ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾਂ ਮਿਲਣ ’ਤੇ ਥਾਣਾ ਮੁਖੀ ਕਿਰਨਦੀਪ ਕੌਰ ਵਲੋਂ ਆਪਣੀ ਟੀਮ ਨਾਲ ਘਟਨਾ ਸਥਾਨ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਵਲੋਂ ਕਿਸੇ ਵੀ ਵਿਅਕਤੀ ’ਤੇ ਕੋਈ ਸ਼ੰਕਾਂ ਸੰਦੇਹ ਨਹੀ ਪ੍ਰਗਟ ਕੀਤਾ ਗਿਆ ਹੈ।

ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਕਿਸਾਨ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ ਅਗਲੀ ਖ਼ਬਰ ਦਿਨ ਦਿਹਾੜੇ ਚੋਪੜਾ ਹਸਪਤਾਲ ’ਚ ਫ਼ਿਲਮੀ ਅੰਦਾਜ਼ ’ਚ ਡਕੈਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।