14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਹਲਕਾ ਦਾਖਾ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ.ਸੀ ਵਿੰਗ ਦੇ ਪ੍ਰਧਾਨ ਬਸੰਤ ਸਿੰਘ ਛੱਜਾਵਾਲ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਅਜੀਤ ਡੈਸਕ 27-07-2026

ਚੌਂਕੀਮਾਨ, 26 ਜੁਲਾਈ (ਤੇਜਿੰਦਰ ਸਿੰਘ ਚੱਢਾ) ਪਿੰਡ ਛੱਜਾਵਾਲ ਵਿਖੇ ਹਲਕਾ ਦਾਖਾ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ.ਸੀ. ਵਿੰਗ ਦੇ ਪ੍ਰਧਾਨ ਬਸੰਤ ਸਿੰਘ ਛੱਜਾਵਾਲ ਦਾ ਸਨਮਾਨ ਸਾਬਕਾ ਸਰਪੰਚ ਸਵਰਨ ਸਿੰਘ ਛੱਜਾਵਾਲ ਤੇ ਸਾਬਕਾ ਪੰਚ ਪੰਚ ਹਰਦੀਪ ਸਿੰਘ ਛੱਜਾਵਾਲ ਦੀ ਅਗਵਾਈ ਵਿਚ ਜਸਵਿੰਦਰ ਸਿੰਘ ਨੱਤ, ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਢੇਸੀ, ਕੇਵਲ ਸਿੰਘ, ਸੁਰਿੰਦਰ ਸਿੰਘ ਸਿੰਦਾ, ਨਿਰਭੈ ਸਿੰਘ, ਕੁਲਵਿੰਦਰ ਸਿੰਘ ਕਾਲਾ, ਵਕੀਲ ਸਿੰਘ, ਨਿਰਭੈ ਸਿੰਘ ਚਾਹਿਲ ਤੇ ਸੁਖਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸਵਰਨ ਸਿੰਘ ਛੱਜਾਵਾਲ ਨੇ ਗੱਲਬਾਤ ਕਰਦਿਆ ਦੱਸਿਆ ਕਿ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਦੀ ਸਿਫ਼ਾਰਿਸ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਸੰਤ ਸਿੰਘ ਛੱਜਾਵਾਲ ਨੂੰ ਪਾਰਟੀ ਪ੍ਰਤੀ ਨਿਭਾਈ ਵਫ਼ਾਦਾਰੀ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੇ ਕੰਮਾਂ ਨੂੰ ਦੇਖਦੇ ਹੋਏ ਬਸੰਤ ਸਿੰਘ ਛੱਜਾਵਾਲ ਨੂੰ ਹਲਕਾ ਦਾਖਾ ਵਿਚ ਅਹਿਮ ਜਿੰਮੇਵਾਰੀ ਸੌਪੀ ਹੈ। ਇਸ ਮੌਕੇ ਹਲਕਾ ਦਾਖਾ ਦੇ ਐੱਸ ਵਿੰਗ ਦੇ ਪ੍ਰਧਾਨ ਬਸੰਤ ਸਿੰਘ ਛੱਜਾਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਸਮੇਤ ਸਮੁੱਚੀ ਲੀਡਰਸਿੱਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗਾ ਤੇ ਹਲਕੇ ਦਾਖੇ ਵਿਚ ਐੱਸ.ਸੀ ਵਿੰਗ ਦਾ ਵਿਸਤਾਰ ਕਰੇਗਾ ਜੋ ਕਿ 2027 ਵਿਚ ਪਾਰਟੀ ਨੂੰ ਜਿਤਾਉਣ ਲਈ ਅਹਿਮ ਰੋਲ ਅਦਾ ਕਰੇਗਾ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅੱਜ ਸਨਮਾਨ ਦੇ ਕੇ ਮੇਰੇ ਮਾਣ ਵਧਾਇਆ। ਇਸ ਮੌਕੇ ਜਸਪਾਲ ਸਿੰਘ ਚਾਹਿਲ, ਜਸਕੀਰਤ ਸਿੰਘ ਚਾਹਿਲ, ਕੋਹਿਨੂਰ ਸਿੰਘ, ਪ੍ਰਭਜੋਤ ਸਿੰਘ, ਸੁਖ ਛੱਜਾਵਾਲ, ਸੂਬੇਦਰ ਸੁਖਦੇਵ ਸਿੰਘ, ਅਮਰਿੰਦਰ ਸਿੰਘ, ਰੂਪ ਸਿੰਘ ਸੰਧੂ, ਅਨਮੋਲ ਸਿੰਘ, ਜਸਮਿੰਦਰ ਸਿੰਘ, ਸੋਨੀ ਛੱਜਾਵਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜੰਤਰ-ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਏ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸਮਾਰੋਹ- 2026 ਦਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।