15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

‘ਰਾਏਕੋਟ ਜ਼ੋਨ ਗਰਮ ਰੁੱਤ ਸਕੂਲ ਖੇਡਾਂ-2026’ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ (ਨ) ਸਕੂਲ ਝੋਰੜਾਂ ਕ੍ਰਿਕਟ ਅੰਡਰ-14 ਵਰਗ ’ਚ ਜ਼ੋਨ ਜੇਤੂ ਤੇ ਇੰਡੋ-ਕੈਨੇਡੀਅਨ ਪਬਲਿਕ ਸਕੂਲ ਬੱਸੀਆਂ ਬਣਿਆ ਉੱਪ ਜੇਤੂ

ਅਜੀਤ ਡੈਸਕ 27-07-2026

ਰਾਏਕੋਟ, 26 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਜ਼ੋਨਲ ਸਕੂਲ ਟੂਰਨਾਮੈਂਟ ਤਹਿਤ ‘ਰਾਏਕੋਟ ਜ਼ੋਨ ਗਰਮ ਰੁੱਤ ਸਕੂਲ ਖੇਡਾਂ-2026’ ਅੰਡਰ-14 (ਲੜਕਿਆਂ) ਦੇ ਕ੍ਰਿਕੇਟ ਮੁਕਾਬਲੇ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਨਾਨਕਸਰ ਪਬਲਿਕ ਸਕੂਲ ਝੋਰੜਾਂ ਵਿਖੇ ਸਫ਼ਲਤਾਪੂਰਵਕ ਕਰਵਾਏ ਗਏ। ਇਸ ਜ਼ੋਨਲ ਟੂਰਨਾਮੈਂਟ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਪਲਵਿੰਦਰ ਸਿੰਘ ਚੀਮਾ ਵਲੋਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤਾ ਗਿਆ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਆਪਸੀ ਸਤਿਕਾਰ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉੱਜ਼ਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਦੋ ਰੋਜ਼ਾ ਚੱਲੇ ਰੋਮਾਂਚਕ ਕ੍ਰਿਕੇਟ ਮੁਕਾਬਲਿਆਂ ਤੋਂ ਬਾਅਦ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਨਾਨਕਸਰ ਪਬਲਿਕ ਸਕੂਲ ਝੋਰੜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ, ਇੰਡੋ-ਕੈਨੇਡੀਅਨ ਪਬਲਿਕ ਸਕੂਲ ਬੱਸੀਆਂ ਨੇ ਦੂਜਾ ਸਥਾਨ ਅਤੇ ਟੈਗੋਰ ਮਾਡਰਨ ਪਬਲਿਕ ਸਕੂਲ ਰਾਏਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਕ੍ਰਿਕੇਟ ਕਨਵੀਨਰ ਮਨਦੀਪ ਕੌਰ ਡੀ.ਪੀ.ਈ., ਕੋ-ਕਨਵੀਨਰ ਕੇਵਲ ਕ੍ਰਿਸ਼ਨ, ਆਫੀਸ਼ਲ ਨਵਜੋਤ ਸਿੰਘ ਡੀ.ਪੀ.ਈ. ਅਤੇ ਹਰਬੰਸ ਸਿੰਘ ਡੀ.ਪੀ.ਈ. ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਕੁਲਵਿੰਦਰ ਕੌਰ ਡੀ.ਪੀ.ਈ. ਤੇ ਮਨਦੀਪ ਸਿੰਘ ਡੀ.ਪੀ.ਈ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਅਖ਼ੀਰ ਵਿਚ ਜੇਤੂ ਅਤੇ ਉੱਪ-ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।

ਪਿਛਲੀ ਖ਼ਬਰ ਗ਼ਰੀਬਾਂ ਉੱਪਰ ਕੀਤੇ ਗਏ ਜ਼ੁਲਮਾਂ ਦਾ 2027 ਚੋਣਾਂ ’ਚ ਲੋਕ ਹਿਸਾਬ ਚੁੱਕਦਾ ਕਰਨਗੇ- ਬਹੁਜਨ ਸਮਾਜ ਪਾਰਟੀ ਅਗਲੀ ਖ਼ਬਰ ਜੰਤਰ-ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਏ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।