14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪਿੰਡ ਪੋਨਾ ਵਿਖੇ ਬਾਬਾ ਸੰਤ ਰਾਮ ਦੀ ਕੁਟੀਆ ’ਤੇ ਚੌਲਾਂ ਦਾ ਭੰਡਾਰਾ ਲਗਾਇਆ

ਅਜੀਤ ਡੈਸਕ 27-07-2026
ਚੌਂਕੀਮਾਨ, 26 ਜੁਲਾਈ (ਤੇਜਿੰਦਰ ਸਿੰਘ ਚੱਢਾ) ਪਿੰਡ ਪੋਨਾ ਵਿਖੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਤੇ ਤੇਜਿੰਦਰ ਸਿੰਘ ਪੋਨਾ ਦੀ ਅਗਵਾਈ ਵਿਚ ਸਮੁੱਚੀ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਸੰਤ ਰਾਮ ਦੀ ਕੁਟੀਆ ’ਤੇ ਚੌਲਾ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਬਾਬਾ ਗੁਰਮੀਤ ਸਿੰਘ ਪੋਨਾ ਨੇ ਪਿੰਡ ਦੀ ਸੁਖ ਸ਼ਾਂਤੀ ਤੇ ਫ਼ਸਲਾਂ ਲਈ ਗੁਰੂ ਸਾਹਿਬਾਨਾਂ ਅੱਗੇ ਅਰਦਾਸ ਕੀਤੀ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਦੱਸਿਆ ਕਿ ਹਰ ਸਾਲ ਸਮੁੱਚੇ ਨਗਰ ਵਲੋਂ ਚੌਲਾਂ ਦਾ ਭੰਡਾਰਾ ਕੀਤਾ ਜਾਂਦਾ ਹੈ ਕਿ ਇੰਦਰ ਦੇਵਤਾ ਖੁਸ਼ ਹੋ ਕੇ ਬਾਰਿਸ਼ ਪਾਵੇ ਤਾਂ ਜੋ ਗਰਮੀ ਤੋਂ ਰਾਹਤ ਮਿਲੇ ਤੇ ਬਾਰਿਸ਼ ਫ਼ਸਲਾਂ ਲਈ ਵੀ ਲਾਹੇਵੰਦ ਹੁੰਦੀ ਹੈ। ਇਸ ਮੌਕੇ ਨੰਬਰਦਾਰ ਬਲਵਿੰਦਰ ਸਿੰਘ, ਪੰਡਿਤ ਰਾਮਪਾਲ, ਰਾਜਾ ਧਾਲੀਵਾਲ, ਬਲਜੀਤ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਹਰਮਨ ਜਵੰਦਾ ਪੋਨਾ, ਕੁਲਦੀਪ ਸਿੰਘ, ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਰਗਿਲ ਵਿਜੇ ਦਿਵਸ ’ਤੇ ਸ਼ਿਵਾਲਿਕ ਮਾਡਲ ਸਕੂਲ ’ਚ ਸਮਾਗਮ ਅਗਲੀ ਖ਼ਬਰ ਪਿੰਡ ਤਲਵੰਡੀ ਖੁਰਦ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦੇ ਜੱਥੇ ਨੂੰ ਨੰਬਰਦਾਰ ਸਰਾਂ ਤਲਵੰਡੀ ਨੇ ਕੀਤਾ ਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।