ਚੌਂਕੀਮਾਨ, 29 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਅਧੀਨ ਕਾਲਜ ਦੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਨਵੇਂ ਸੈਸ਼ਨ 2026-2027 ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਕਾਲਜ ਕੈਂਪਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਮੌਕੇ ਸੰਸਥਾ ਦੀਆਂ ਵਿਦਿਆਰਥਣਾਂ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ। ਇਸੇ ਹੀ ਦਿਨ ‘ਸਟੂਡੈਂਟ ਇੰਡਕਸ਼ਨ ਪ੍ਰੋਗਰਾਮ’ ਆਯੋਜਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਕਾਲਜ ਦੇ ਵਿਭਿੰਨ ਕਲੱਬਾਂ ਅਤੇ ਸੁਸਾਇਟੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵਿਚ ਡਾ: ਨਵਦੀਪ ਕੌਰ ਨੇ ਸੈਕਸ਼ੁਅਲ ਹੈਰਾਸਮੈਂਟ ਸੈੱਲ ਸਬੰਧੀ, ਡਾ. ਇੰਦਰਜੀਤ ਕੌਰ ਵੱਲੋਂ ਐੱਨ.ਐੱਸ. ਅਤੇ ਸੱਭਿਆਚਾਰਿਕ ਗਤੀਵਿਧੀਆਂ ਸਬੰਧੀ, ਪ੍ਰੋ. ਹਰਦੀਪ ਕੌਰ ਨੇ ਵਜ਼ੀਫ਼ਿਆਂ ਸਬੰਧੀ, ਡਾ. ਰਮਨਪ੍ਰੀਤ ਕੌਰ ਨੇ ਏ.ਬੀ.ਸੀ.ਆਈ.ਡੀ. ਅਤੇ ਡਾ. ਮਹੀਪਾਲ ਦੱਤ ਨੇ ਲਾਇਬ੍ਰੇਰੀ ਬਾਰੇ ਅਤੇ ਭਗਵੰਤ ਕੌਰ ਨੇ ਹੋਸਟਲ ਦੇ ਨਿਯਮਾਂ ਸੰਬੰਧੀ ਵਿਦਿਆਰਥਣਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ। ਇਸ ਖੁਸ਼ੀ ਦੇ ਮੌਕੇ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਲੱਡੂ ਵੰਡੇ ਗਏ। ਸਮਾਗਮ ਵਿੱਚ ਸਮੂਹ ਸਟਾਫ਼ ਨੇ ਸ਼ਮੂਲੀਅਤ ਕੀਤੀ।