07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਚੱਕ ਕਲਾਂ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਆਮ ਆਦਮੀ ਕਲੀਨਿਕ ਸ਼ੁਰੂ ਡਾ. ਕੰਗ ਦੀ ਅਗਵਾਈ ਹੇਠ ਪਿੰਡ ਵਿਚ ਵੱਡੇ ਵਿਕਾਸ ਕੰਮ ਹੋਏ-ਸਰਪੰਚ, ਧਾਲੀਵਾਲ

ਅਜੀਤ ਡੈਸਕ 30-07-2026
ਹੰਬੜਾਂ, 29 ਜੁਲਾਈ (ਹਰਵਿੰਦਰ ਸਿੰਘ ਮੱਕੜ)-ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਵਲੋਂ ਪਿੰਡ ਚੱਕ ਕਲਾਂ ਵਿਖੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ। ਇਸ ਸਮੇਂ ਸਰਪੰਚ ਜਗਮੋਹਨ ਸਿੰਘ ਤੇ ਸਾਬਕਾ ਸਰਪੰਚ ਸੁਖਵੰਤ ਸਿੰਘ ਧਾਲੀਵਾਲ ਨੇ ਡਾ: ਕੰਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਡਾ. ਕੰਗ ਨੇ ਸਾਡੇ ਪਿੰਡ ਤੇ ਹੋਰ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉਸ ਲਈ ਗ੍ਰਾਮ ਪੰਚਾਇਤ ਤੇ ਨਗਰ ਵਾਸੀ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਿਣਗੇ ਕਿਉਂਕਿ ਬਹੁਤ ਲੋੜਵੰਦ ਤੇ ਬਜ਼ੁਰਗ ਲੋਕਾਂ ਨੂੰ ਦਵਾਈ ਲੈਣ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ। ਹੁਣ ਲੋਕਾਂ ਇੱਥੋਂ ਹੀ ਮੁਫਤ ਦਵਾਈਆਂ ਮਿਲ ਸਕਣਗੀਆਂ। ਡਾਕਟਰ ਹਰ ਰੋਜ਼ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਡਾ. ਕੰਗ ਦੇ ਵਿਦੇਸ਼ ਵਿਚੋਂ ਵਾਪਸ ਆਉਣ ’ਤੇ ਇਸ ਦਾ ਜਲਦੀ ਹੀ ਰਸਮੀ ਉਦਘਾਟਨ ਵੀ ਕੀਤਾ ਜਾਵੇਗਾ ਪਰ ਡਾਕਟਰਾਂ ਵਲੋਂ ਅੱਜ ਤੋਂ ਹੀ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਮੇਂ ਪੰਚ ਕਿਰਨਦੀਪ ਕੌਰ, ਪੰਚ ਬਲਜੀਤ ਕੌਰ, ਪੰਚ ਬੇਅੰਤ ਕੌਰ, ਪੰਚ ਗੁਰਪ੍ਰੀਤ ਸਿੰਘ ਧਾਲੀਵਾਲ, ਪੰਚ ਦਲਜੀਤ ਸਿੰਘ, ਪੰਚ ਹਰਭਜਨ ਸਿੰਘ ਕਾਲਾ, ਸਾਬਕਾ ਪੰਚ ਮਸਤਾਨ ਸਿੰਘ, ਗੀਤਕਾਰ ਰਣਜੀਤ ਸਿੰਘ ਚੱਕ, ਅੰਗਰੇਜ਼ ਸਿੰਘ, ਗੁਰਮੀਤ ਸਿੰਘ ਆਦਿ ਪਿੰਡ ਵਾਸੀ ਤੇ ਸਮੂਹ ਕਲੀਨੀਕਲ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਬਰਸਾਤ ਸ਼ੁਰੂ ਪਰ ਸੀਵਰੇਜ ਸਫ਼ਾਈ ਦਾ ਕੰਮ ਅਜੇ ਵੀ ਅਧੂਰਾ ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਨਵੇਂ 77ਵੇਂ ਸੈਸ਼ਨ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।