02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਹਲਕਾ ਪਾਇਲ ਦੇ ਵਿਕਾਸ ਦੀ ਗਵਾਹੀ ਭਰਨਗੀਆਂ ਨਵੀਆਂ 18 ਫੁੱਟ ਚੌੜੀਆਂ ਬਣਨ ਵਾਲੀਆਂ ਸੜਕਾਂ-ਵਿਧਾਇਕ ਗਿਆਸਪੁਰਾ

ਅਜੀਤ ਡੈਸਕ 01-08-2026
ਮਲੌਦ, 31 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਵਿਚ ਵਧੀਆ ਸੜਕੀ ਜਾਲ ਦੀ ਅਹਿਮ ਭੂਮਿਕਾ ਹੁੰਦੀ ਹੈ ਜੋ ਵਿਕਾਸ-ਕਾਰਜਾਂ ਦੇ ਧੁਰੇ ਵਜੋਂ ਸੜਕਾਂ ਵਧੀਆ ਹੋਣ ਨੂੰ ਗਿਣਿਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਮੈਨੂੰ ਬੜੀ ਖ਼ੁਸ਼ੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਲਕਾ ਪਾਇਲ ਅੰਦਰ 60 ਕਿੱਲੋਮੀਟਰ ਦੇ ਕਰੀਬ ਉਹ ਸੜਕਾਂ ਨਵੀਂ ਦਿੱਖ ਪ੍ਰਦਾਨ ਕਰਵਾਉਣਗੀਆਂ ਜੋ 10 ਫੁੱਟ ਤੋਂ 18 ਫੁੱਟ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਮਿਸਾਲੀ ਵਿਕਾਸ-ਕਾਰਜ ਹਨ ਕਿਉਂਕਿ ਪਿਛਲੇ ਸਮੇਂ ਦੌਰਾਨ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਏਨੀ ਲੰਬਾਈ ਦੀਆਂ ਸੜਕਾਂ ਕਦੇ ਚੌੜੀਆਂ ਨਹੀਂ ਹੋਈਆਂ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜਿੱਥੇ 18 ਫੁੱਟ ਚੌੜੀਆਂ ਸੜਕਾਂ ਦੇ ਨਾਲ ਜਿੱਥੇ ਦੁਰਘਟਨਾਵਾਂ ਨੂੰ ਠੱਲ੍ਹ ਪਵੇਗੀ, ਉੱਥੇ ਹੀ ਆਵਾਜਾਈ ਦੇ ਸਾਧਨ ਆਪਣੀ ਮੰਜ਼ਿਲ ਉੱਪਰ ਬਹੁਤ ਹੀ ਸੁਖਾਲੇ ਤੇ ਘੱਟ ਤੇਲ ਖ਼ਰਚ ਨਾਲ ਪਹੁੰਚਣਗੇ, ਜਿਸ ਦੀ ਬਦੌਲਤ ਹਲਕਾ ਪਾਇਲ ਦੇ ਇਤਿਹਾਸ ਵਿਚ ਇੱਕ ਸੁਨਹਿਰੀ ਵਿਕਾਸ-ਕਾਰਜਾਂ ਦੀ ਗਵਾਹੀ ਭਰਨਗੀਆਂ। ਉਨ੍ਹਾਂ ਕਿਹਾ ਕਿ ਬਲਾਕ ਮਲੌਦ ਦੇ ਵੱਖ-ਵੱਖ ਪਿੰਡਾਂ ਵਿਚ 36 ਕਿੱਲੋਮੀਟਰ ਅਤੇ ਦੋਰਾਹਾ ਬਲਾਕ ਅੰਦਰ 24 ਕਿੱਲੋਮੀਟਰ ਦੇ ਲਗਭਗ ਇਹ ਸੜਕਾਂ ਭਵਿੱਖ ਵਿਚ ਬਣ ਕੇ ਤਿਆਰ ਹੋ ਜਾਣਗੀਆਂ, ਜਿਨ੍ਹਾਂ ਮੁੱਖ ਸੜਕਾਂ ਵਿਚ ਭਾਡੇਵਾਲ ਪੁਲ ’ਤੋਂ ਵਾਇਆ ਜੰਡਾਲੀ, ਜਰਗੜੀ ਹੋ ਕੇ ਜਰਗ ਤੱਕ, ਧਮੋਟ ਕਲਾਂ ਤੋਂ ਵਾਇਆ ਕਰਤਾਰਪੁਰ ਹੋ ਕੇ ਲਹਿਲ ਤੱਕ, ਸਿਹੌੜਾ ਤੋਂ ਵਾਇਆ ਸਿੱਧਸਰ ਸਾਹਿਬ ਹੋ ਕੇ ਲਸਾੜਾ-ਲਸੋਈ ਸੜਕ ਤੱਕ, ਬੇਗੋਵਾਲ ਤੋਂ ਰੇਲਵੇ ਸਟੇਸ਼ਨ ਸਮੇਤ ਇੱਕ ਦਰਜਨ ਤੋਂ ਵਧੇਰੇ ਹੋਰ ਸੜਕਾਂ ਮੁਕੰਮਲ ਹੋ ਕੇ ਹਲਕਾ ਪਾਇਲ ਲਈ ਮੀਲ ਪੱਥਰ ਸਾਬਤ ਹੋਣਗੀਆਂ।
ਪਿਛਲੀ ਖ਼ਬਰ ਸ੍ਰੀ ਸਵਾਮੀ ਬ੍ਰਹਮਾਨੰਦ ਜੀ ਭੂਰੀ ਵਾਲੇ ਸਰਕਾਰੀ ਕੰਨਿਆ ਸਕੂਲ ਬਰ੍ਹਮੀ ਵਿਖੇ ਲੈਕਚਰਾਰ ਗੁਰਦੀਪ ਸਿੰਘ ਦੀ ਸੇਵਾਮੁਕਤੀ ’ਤ... ਅਗਲੀ ਖ਼ਬਰ ਬਠਿੰਡਾ ਵਿਚ ਆਧੁਨਿਕ ਆਧਾਰ ਸੇਵਾ ਕੇਂਦਰ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।