02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ 3 ਨੂੰ

ਖੰਨਾ, 1 ਅਗਸਤ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿਚ 3 ਅਗਸਤ ਨੂੰ ਪਿੰਡ ਮਾਨੂੰਪੁਰ ਦੀ ਧਰਮਸ਼ਾਲਾ (ਗੁਰਦੁਆਰਾ ਸਾਹਿਬ) ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਜਾਵੇਗਾ।

ਪਿੰਡ ਮਾਨੂੰਪੁਰ ਵਿਖੇ 3 ਅਗਸਤ ਨੂੰ ਲਗਾਏੇ ਜਾਣ ਵਾਲੇ ਅੱਖਾਂ ਦੇ ਚੈੱਕਅਪ ਕੈਂਪ ਦੀ ਜਾਣਕਾਰੀ ਦਿੰਦੇ ਡਾ. ਸੁਦੀਪ ਸਿੱਧੂ। 02-08-2026
ਖੰਨਾ, 1 ਅਗਸਤ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿਚ 3 ਅਗਸਤ ਨੂੰ ਪਿੰਡ ਮਾਨੂੰਪੁਰ ਦੀ ਧਰਮਸ਼ਾਲਾ (ਗੁਰਦੁਆਰਾ ਸਾਹਿਬ) ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਕੈਂਪ ਦੌਰਾਨ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਇੰਡਟੀਫਾਇਡ ਮਰੀਜਾਂ ਦੀਆਂ ਬਾਅਦ ’ਚ ਮੁਫਤ ਕੈਟਰੇਕਟ ਸਰਜਰੀ ਵੀ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 40 ਸਾਲ ਤੋਂ ਉੱਪਰ ਉਮਰ ਵਾਲੇ ਮਰੀਜਾਂ ਨੂੰ ਐਨਕਾਂ ਵੀ ਮੁਫਤ ਦਿੱਤੀਆਂ ਜਾਣਗੀਆਂ। ਇਸ ਸਮੇਂ ਬੀ. ਈ. ਈ ਗੁਰਦੀਪ ਸਿੰਘ ਨੇ ਕਿਹਾ ਕਿ ਬਜ਼ੁਰਗ, ਸ਼ੂਗਰ ਦੇ ਮਰੀਜ਼, ਬੀ. ਪੀ. ਦੇ ਮਰੀਜ ਉੱਚ ਜੋਖਮ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਆਪਣੀਆਂ ਅੱਖਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਅੱਖਾਂ ਦੀ ਸਹੀ ਸੰਭਾਲ ਲਈ ਸਮੇਂ-ਸਮੇਂ ਤੇ ਆਪਣੀਆਂ ਅੱਖਾਂ ਦਾ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ। ਇਸ ਸਮੇਂ ਅਰੁਣਦੀਪ ਕੌਰ ਸੀ. ਐਚ. ਓ, ਪਵਨਦੀਪ ਕੌਰ, ਜਗਦੀਪ ਸਿੰਘ, ਜਸਵੀਰ ਕੌਰ ਅਤੇ ਹਰਜੀਤ ਕੌਰ ਵੀ ਹਾਜਰ ਸਨ।
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਕੈਲੀਗ੍ਰਾਫੀ ਵਰਕਸ਼ਾaਪ ਕਰਵਾਈ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਦਹੇੜੂ ਦੇ ਵਿਦਿਆਰਥੀਆਂ ਨੇ ਸਕੂਲੀ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।