02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਹਲੂਵਾਲੀਆ ਸਕੂਲ ਦੇ ਕਾਮਰਸ ਵਿਦਿਆਰਥੀਆਂ ਨੇ ਸੀ. ਏ ਇੰਸਟੀਚਿਊਟ ਲੁਧਿਆਣਾ ਦਾ ਕੀਤਾ ਦੌਰਾ

ਖੰਨਾ, 1 ਅਗਸਤ (ਹਰਜਿੰਦਰ ਸਿੰਘ ਲਾਲ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਕਮਰਸ ਵਿਸ਼ੇ ਦੇ 55 ਵਿਦਿਆਰਥੀਆਂ ਨੇ ਲੁਧਿਆਣਾ ਵਿਖੇ ਕੈਰੀਅਰ ਕੌਂਸਲਿੰਗ ਲਈ ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ ਲੁਧਿਆਣਾ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੂੰ ਕਾਮਰਸ ਵਿਸ਼ੇ ਵਿਚ ਆਪਣਾ ਕੈਰੀਅਰ ਬਣਾਉਣ ਲਈ ਸੀ ਏ ਅਤੇ ਹੋਰ ਕੋਰਸਿਜ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਜੀਵਨ ਨੂੰ ਕਾਮਯਾਬ ਬਣਾਉਣ ਵਾਸਤੇ ਸੀ. ਏ ਦੀ ਮਹੱਤਤਾ ਬਾਰੇ ਸਮਝਾਇਆ ਗਿਆ।

ਅਜੀਤ ਡੈਸਕ 02-08-2026
ਖੰਨਾ, 1 ਅਗਸਤ (ਹਰਜਿੰਦਰ ਸਿੰਘ ਲਾਲ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਕਮਰਸ ਵਿਸ਼ੇ ਦੇ 55 ਵਿਦਿਆਰਥੀਆਂ ਨੇ ਲੁਧਿਆਣਾ ਵਿਖੇ ਕੈਰੀਅਰ ਕੌਂਸਲਿੰਗ ਲਈ ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ ਲੁਧਿਆਣਾ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੂੰ ਕਾਮਰਸ ਵਿਸ਼ੇ ਵਿਚ ਆਪਣਾ ਕੈਰੀਅਰ ਬਣਾਉਣ ਲਈ ਸੀ ਏ ਅਤੇ ਹੋਰ ਕੋਰਸਿਜ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਜੀਵਨ ਨੂੰ ਕਾਮਯਾਬ ਬਣਾਉਣ ਵਾਸਤੇ ਸੀ. ਏ ਦੀ ਮਹੱਤਤਾ ਬਾਰੇ ਸਮਝਾਇਆ ਗਿਆ। ਉਹਨਾਂ ਦੱਸਿਆ ਕਿ ਸੀ. ਏ ਕਰਨ ਤੋਂ ਬਾਅਦ ਜਾਂ ਕੰਪਨੀ ਸੈਕਟਰੀ ਲੱਗਣ ਵੇਲੇ ਵੱਡੀਆਂ ਵੱਡੀਆਂ ਕੰਪਨੀਆਂ ਕਿਵੇਂ ਇਹਨਾਂ ਨੂੰ ਵੱਡੀਆਂ ਤਨਖਾਹਾਂ ਦੇ ਕੇ ਆਪਣੇ ਕਾਰੋਬਾਰ ਚਲਾਉਂਦੀਆਂ ਹਨ। ਫਾਈਨਾਂਸ ਦੇ ਖੇਤਰ ਵਿੱਚ ਕਿਵੇਂ ਕਾਮਯਾਬ ਹੁੰਦੀਆਂ ਹਨ। ਇੰਸਟੀਚਿਊਟ ਦੇ ਚੇਅਰਮੈਨ ਸੀ. ਏ ਵਿਕਾਸ ਗੋਇਲ, ਵਾਈਸ ਚੇਅਰਮੈਨ ਸੀ. ਏ ਰਾਕੇਸ਼ ਗਰੋਵਰ ਅਤੇ ਚੇਅਰਪਰਸਨ ਸ਼ਿਲਪੀ ਸ਼ਰਮਾ ਨੇ ਬਾਖੂਬੀ ਬੱਚਿਆਂ ਨੂੰ ਵੱਖ-ਵੱਖ ਵਿਸ਼ੇ ’ਤੇ ਜਾਣਕਾਰੀ ਦਿੱਤੀ। ਇਸ ਕੈਰੀਅਰ ਕੌਂਸਲਿੰਗ ਲਈ ਸਕੂਲ ਦੇ ਕਾਮਰਸ ਅਧਿਆਪਕ ਸਰਬਜੀਤ ਕੌਰ ਨੇ ਅਤੇ ਨੈਨਾ ਨੇ ਬੱਚਿਆਂ ਦੀ ਅਗਵਾਈ ਕੀਤੀ। ਪ੍ਰਿੰਸੀਪਲ ਜਗਜੀਤ ਕੌਰ ਆਹਲੂਵਾਲੀਆ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਉਤਸ਼ਾਹਤ ਕਰਨ ਦੀ ਸਰਾਹਨਾ ਕੀਤੀ। ਸਕੂਲ ਦੇ ਪ੍ਰਧਾਨ ਸੁਖਬੀਰ ਸਿੰਘ ਆਹਲੂਵਾਲੀਆ ਨੇ ਲੁਧਿਆਣਾ ਦੇ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨਾਂ ਨੇ ਬਾਖੂਬੀ ਬੱਚਿਆਂ ਨੂੰ ਕੈਰੀਅਰ ਕੌਂਸਲਿੰਗ ਕਰਕੇ ਉਹਨਾਂ ਨੂੰ ਕਾਮਰਸ ਵਿਸ਼ੇ ਰਾਹੀਂ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਡਾਇਰੈਕਟਰ ਲਖਬੀਰ ਸਿੰਘ ਆਲੂਵਾਲੀਆ ਤੋਂ ਇਲਾਵਾ ਅੰਮ੍ਰਿਤ ਕੌਰ ਅਹਲੂਵਾਲੀਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਪ੍ਰਧਾਨ ਅਵਨਿੰਦਰ ਸਿੰਘ ਗੋਲਡੀ, ਅਵਤਾਰ ਸਿੰਘ ਸੇਖੂਪੁਰਾ ਅਮਰੀਕਾ, ਪਰਮਜੀਤ ਸਿੰਘ ਸਿੱਧੂ... ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਮੁਫ਼ਤ ਦੰਦਾਂ ਦਾ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।