06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭੋਗ ’ਤੇ ਵਿਸ਼ੇਸ਼- ਜ਼ੋਰਾ ਸਿੰਘ ਬੱਦੋਵਾਲ

ਮੁੱਲਾਂਪੁਰ ਦਾਖਾ- ਪਿੰਡ ਬੱਦੋਵਾਲ (ਲੁਧਿ:) ਵਸਨੀਕ ਸਵ: ਕਰਤਾਰ ਸਿੰਘ ਗਰੇਵਾਲ ਦੇ ਗ੍ਰਹਿ ਸਾਂਝੇ ਪਰਿਵਾਰ ਵਿਚ ਪੈਦਾ ਹੋਏ ਜ਼ੋਰਾ ਸਿੰਘ ਗਰੇਵਾਲ ਨੇ ਮੁੱਢਲੀ ਤਾਲੀਮ ਉਪਰੰਤ ਜਵਾਨ ਹੁੰਦਿਆਂ ਹੀ ਪਿਤਾ ਪੁਰਖੀ ਖੇਤੀਬਾੜੀ ਦੇ ਨਾਲ ਡੇਅਰੀ ਧੰਦਾ ਅਪਣਾ ਲਿਆ। ਚੇਤੰਨ ਤੇ ਸੂਖਮ ਸੋਚ ਜ਼ੋਰਾ ਸਿੰਘ ਗਰੇਵਾਲ ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ ਆਪਣੀ ਟੀਮ ਸਾਬਕਾ ਸਰਪੰਚ/ਨੰਬਰਦਾਰ ਅਮਰਜੋਤ ਸਿੰਘ, ਹੋਰਨਾਂ ਨਾਲ ਰਲ਼ ਕੇ ਪਿੰਡ ਦੇ ਸਾਂਝੇ ਕੰਮਾਂ ਲਈ ਹਮੇਸ਼ਾ ਤਤਪਰ ਰਿਹਾ।

ਸਵ: ਜ਼ੋਰਾ ਸਿੰਘ ਗਰੇਵਾਲ 05-08-2026
ਮੁੱਲਾਂਪੁਰ ਦਾਖਾ- ਪਿੰਡ ਬੱਦੋਵਾਲ (ਲੁਧਿ:) ਵਸਨੀਕ ਸਵ: ਕਰਤਾਰ ਸਿੰਘ ਗਰੇਵਾਲ ਦੇ ਗ੍ਰਹਿ ਸਾਂਝੇ ਪਰਿਵਾਰ ਵਿਚ ਪੈਦਾ ਹੋਏ ਜ਼ੋਰਾ ਸਿੰਘ ਗਰੇਵਾਲ ਨੇ ਮੁੱਢਲੀ ਤਾਲੀਮ ਉਪਰੰਤ ਜਵਾਨ ਹੁੰਦਿਆਂ ਹੀ ਪਿਤਾ ਪੁਰਖੀ ਖੇਤੀਬਾੜੀ ਦੇ ਨਾਲ ਡੇਅਰੀ ਧੰਦਾ ਅਪਣਾ ਲਿਆ। ਚੇਤੰਨ ਤੇ ਸੂਖਮ ਸੋਚ ਜ਼ੋਰਾ ਸਿੰਘ ਗਰੇਵਾਲ ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ ਆਪਣੀ ਟੀਮ ਸਾਬਕਾ ਸਰਪੰਚ/ਨੰਬਰਦਾਰ ਅਮਰਜੋਤ ਸਿੰਘ, ਹੋਰਨਾਂ ਨਾਲ ਰਲ਼ ਕੇ ਪਿੰਡ ਦੇ ਸਾਂਝੇ ਕੰਮਾਂ ਲਈ ਹਮੇਸ਼ਾ ਤਤਪਰ ਰਿਹਾ। ਕਈ ਵਰ੍ਹੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਰਹੇ ਜ਼ੋਰਾ ਸਿੰਘ ਪਸ਼ੂ ਪਾਲਣ (ਡੇਅਰੀ ਕਿੱਤੇ) ਨੂੰ ਪ੍ਰਫ਼ੁੱਲਿਤ ਕਰਨ ਲਈ ਮੋਹਰੀ ਰੋਲ ਅਦਾ ਕੀਤਾ। ਸਾਬਕਾ ਪੰਚ ਮਲਕੀਤ ਕੌਰ ਨਾਲ ਵਿਆਹ ਬੰਧਨ ’ਚ ਬੱਝ ਕੇ ਘਰ ਗ੍ਰਹਿਸਤੀ ਅਤੇ ਪਰਿਵਾਰ ਦੀ ਤਰੱਕੀ ਲਈ ਦੋਵਾਂ ਜੀਆਂ ਸਖਤ ਮਿਹਨਤ ਕੀਤੀ। ਆਪ ਦੇ ਘਰ ਕੁਲਦੀਪ ਸਿੰਘ, ਗੁਰਦੀਪ ਸਿੰਘ ਦੋ ਸਪੁੱਤਰਾਂ, ਪਰਮਜੀਤ ਕੌਰ, ਹਰਦੀਪ ਕੌਰ ਦੋ ਧੀਆਂ ਨੇ ਜਨਮ ਲਿਆ। ਉਨ੍ਹਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਧੀਆਂ ਦਾ ਚੰਗੇ ਪਰਿਵਾਰਾਂ ’ਚ ਵਿਆਹ ਕਰ ਦਿੱਤਾ। ਸੱਚ, ਸ਼੍ਰਿਸ਼ਟਾਚਾਰ ਅਤੇ ਵਿਵਹਾਰੀ ਗੁਣਾਂ ਦੇ ਨਾਲ ਦੂਰ ਅੰਦੇਸ਼ੀ ਸੋਚ ਵਾਲੇ ਜ਼ੋਰਾ ਸਿੰਘ ਗਰੇਵਾਲ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਗਰੇਵਾਲ ਨਿਵਾਸ ਬੱਦੋਵਾਲ ਵਿਖੇ ਪਾਠ ਦਾ ਭੋਗ, ਉਪਰੰਤ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ ਅੱਜ ਬੁੱਧਵਾਰ 5 ਅਗਸਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ( ਵੱਡਾ ਗੁਰਦੁਆਰਾ ਸਾਹਿਬ) ਬੱਦੋਵਾਲ (ਲੁਧਿ:) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।- -ਨਿਰਮਲ ਸਿੰਘ ਧਾਲੀਵਾਲ
ਪਿਛਲੀ ਖ਼ਬਰ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੀਆਂ ਵਿਦਿਆਰਥਣਾਂ ਦਾ ਜ਼ੋਨਲ ਪੱਧਰੀ ਹਾਕੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਗੁਰੂ ਹਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।