06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹੰਬੜਾਂ ਵਲੀਪੁਰ ਕਲਾਂ 18 ਫੁੱਟੀ ਸੜਕ ਬਚਾਉਣ ਲਈ ਮਹਿਕਮਾਂ ਅੱਗੇ ਆਵੇ-ਸੋਨੀ, ਤੂਰ, ਧਾਲੀਵਾਲ

ਹੰਬੜਾਂ, 5 ਅਗਸਤ (ਮੇਜਰ ਹੰਬੜਾਂ)- ‘ਅਪ’ ਸਰਕਾਰ ਦੇ ਰਾਜ ’ਚ ਹੰਬੜਾਂ ਤੋਂ ਵਲੀਪੁਰ ਕਲਾਂ ਨੂੰ ਜੋੜਦੀ ਸੜਕ ਲੱਗਪਗ 50 ਸਾਲਾਂ ਬਾਅਦ 18 ਫੁੱਟੀ ਸੜਕ ਬਣ ਸਕੀ ਹੈ, ਪਰ ਕੁਝ ਮਹੀਨਿਆਂ ਬਾਅਦ ਹੀ ਪਹਿਲੇ ਮੀਂਹ ਕਾਰਨ ਸੜਕ ਦੀਆਂ ਵਰਮਾਂ ਟੁੱਟਣ ਕਾਰਨ ਲੋਕਾਂ ਨੂੰ ਸੜਕ ਟੁੱਟਣ ਦਾ ਡਰ ਸਤਾਉਣ ਲੱਗਾ ਹੈ, ਜਿਸ ’ਤੇ ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ, ਜੱਗੂ ਤੂਰ, ਪਰਮਿੰਦਰ ਸਿੰਘ ਧਾਲੀਵਾਲ ਅਤੇ ਅਮਨਦੀਪ ਸਿੰਘ ਅਮਨਾ ਤੂਰ ਨੇ ਸੜਕ ਦੀਆਂ ਵਰਮਾਂ ਨੁਕਸਾਨੇ ਜਾਣ ਨੂੰ ਮੌਕੇ ’ਤੇ ਦਿਖਾਉਂਦਿਆਂ ਮਹਿਕਮੇਂ ਤੋਂ ਮੰਗ ਕੀਤੀ ਕਿ ਉਹ ਨਵੀਂ ਬਣੀ ਉਕਤ ਸੜਕ ਨੂੰ ਬਚਾਉਣ ਲਈ ਅੱਗੇ ਆਵੇ। ਉਨ੍ਹਾਂ ਨੇ ‘ਆਪ’ ਦੇ ਹਲਕਾ ਦਾਖਾ ਇੰਚਾਰਜ ਡਾ.

ਅਜੀਤ ਡੈਸਕ 06-08-2026
ਹੰਬੜਾਂ, 5 ਅਗਸਤ (ਮੇਜਰ ਹੰਬੜਾਂ)- ‘ਅਪ’ ਸਰਕਾਰ ਦੇ ਰਾਜ ’ਚ ਹੰਬੜਾਂ ਤੋਂ ਵਲੀਪੁਰ ਕਲਾਂ ਨੂੰ ਜੋੜਦੀ ਸੜਕ ਲੱਗਪਗ 50 ਸਾਲਾਂ ਬਾਅਦ 18 ਫੁੱਟੀ ਸੜਕ ਬਣ ਸਕੀ ਹੈ, ਪਰ ਕੁਝ ਮਹੀਨਿਆਂ ਬਾਅਦ ਹੀ ਪਹਿਲੇ ਮੀਂਹ ਕਾਰਨ ਸੜਕ ਦੀਆਂ ਵਰਮਾਂ ਟੁੱਟਣ ਕਾਰਨ ਲੋਕਾਂ ਨੂੰ ਸੜਕ ਟੁੱਟਣ ਦਾ ਡਰ ਸਤਾਉਣ ਲੱਗਾ ਹੈ, ਜਿਸ ’ਤੇ ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ, ਜੱਗੂ ਤੂਰ, ਪਰਮਿੰਦਰ ਸਿੰਘ ਧਾਲੀਵਾਲ ਅਤੇ ਅਮਨਦੀਪ ਸਿੰਘ ਅਮਨਾ ਤੂਰ ਨੇ ਸੜਕ ਦੀਆਂ ਵਰਮਾਂ ਨੁਕਸਾਨੇ ਜਾਣ ਨੂੰ ਮੌਕੇ ’ਤੇ ਦਿਖਾਉਂਦਿਆਂ ਮਹਿਕਮੇਂ ਤੋਂ ਮੰਗ ਕੀਤੀ ਕਿ ਉਹ ਨਵੀਂ ਬਣੀ ਉਕਤ ਸੜਕ ਨੂੰ ਬਚਾਉਣ ਲਈ ਅੱਗੇ ਆਵੇ। ਉਨ੍ਹਾਂ ਨੇ ‘ਆਪ’ ਦੇ ਹਲਕਾ ਦਾਖਾ ਇੰਚਾਰਜ ਡਾ. ਕੰਗ ਨੂੰ ਵੀ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਨੂੰ ਸੜਕ ਦੀਆਂ ਵਰਮਾਂ ’ਤੇ ਮਿੱਟੀ ਲਗਾਏ ਜਾਣ ਦੇ ਨਿਰਦੇਸ਼ ਜਾਰੀ ਕਰਨ ਕਿਉਂਕਿ ਉਕਤ ਸੜਕ ਡਾ. ਕੰਗ ਦੇ ਯਤਨਾਂ ਸਦਕਾ ਹੀ ਬਣ ਸਕੀ ਹੈ। ਨੰਬਰਦਾਰ ਸੋਨੀ ਧਾਲੀਵਾਲ, ਜੱਗੂ ਤੂਰ ਨੇ ਮੌਕੇ ’ਤੇ ਹੀ ਸਬੰਧਿਤ ਜੇ.ਈ. ਮੰਡੀ ਬੋਰਡ ਨੂੰ ਫੋਨ ਲਗਾਇਆ ਗਿਆ, ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।
ਪਿਛਲੀ ਖ਼ਬਰ ਕਿੰਗਜ਼ਵੇ ਗਲੋਬਲ ਸਕੂਲ ਵਿਖੇ ਗਤਕਾ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ ਓਵਰਆਲ ਟਰਾਫੀ ’ਤੇ ਕਿੰਗਜ਼ਵੇ ਗਲੋਬਲ ਸਕੂਲ ਦਾ... ਅਗਲੀ ਖ਼ਬਰ ਸਰਦਾਰ ਭਰਪੂਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।