15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹੰਬੜਾਂ ਇਲਾਕੇ ’ਚ 15 ਅਗਸਤ ਨੂੰ ਲੈ ਕੇ ਪੁਲਿਸ ਨੇ ਵਧਾਈ ਚੈੱਕਿੰਗ

ਹੰਬੜਾਂ, 14 ਅਗਸਤ (ਮੇਜਰ ਹੰਬੜਾਂ)- ਕਸਬਾ ਹੰਬੜਾਂ ਇਲਾਕੇ ਅੰਦਰ 15 ਅਗਸਤ ਦੇ ਮੱਦੇਨਜ਼ਰ ਪੁਲਿਸ ਵਲੋਂ ਚੈੱਕਿੰਗ ਵਧਾਈ ਗਈ ਹੈ ਅਤੇ ਪੁਲਿਸ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਆਜ਼ਾਦੀ ਜਸ਼ਨਾਂ ਸਮੇਂ ਕੋਈ ਵੀ ਗਲਤ ਅਨੁਸਰ ਸਿਰ ਨਾ ਚੁੱਕ ਸਕੇ। ਇਹ ਪ੍ਰਗਟਾਵਾ ਕਸਬਾ ਹੰਬੜਾਂ ਪੁਲਿਸ ਚੌਂਕੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਦੌਰਾਨ ਕੀਤੀ ਨਾਕਾਬੰਦੀ ਸਮੈਂ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 15-08-2026
ਹੰਬੜਾਂ, 14 ਅਗਸਤ (ਮੇਜਰ ਹੰਬੜਾਂ)- ਕਸਬਾ ਹੰਬੜਾਂ ਇਲਾਕੇ ਅੰਦਰ 15 ਅਗਸਤ ਦੇ ਮੱਦੇਨਜ਼ਰ ਪੁਲਿਸ ਵਲੋਂ ਚੈੱਕਿੰਗ ਵਧਾਈ ਗਈ ਹੈ ਅਤੇ ਪੁਲਿਸ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਆਜ਼ਾਦੀ ਜਸ਼ਨਾਂ ਸਮੇਂ ਕੋਈ ਵੀ ਗਲਤ ਅਨੁਸਰ ਸਿਰ ਨਾ ਚੁੱਕ ਸਕੇ। ਇਹ ਪ੍ਰਗਟਾਵਾ ਕਸਬਾ ਹੰਬੜਾਂ ਪੁਲਿਸ ਚੌਂਕੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਦੌਰਾਨ ਕੀਤੀ ਨਾਕਾਬੰਦੀ ਸਮੈਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨਾਕਾਬੰਦੀ ਦੌਰਾਨ ਆਮ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਗਲਤ ਅਨੁਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀਆਂ ਸਖ਼ਤ ਹਦਾਇਤਾਂ ’ਤੇ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਬਾਜ਼ ਅੱਖ ਰੱਖੀ ਜਾ ਰਹੀ ਹੈ ਤੇ ਪੀ.ਸੀ.ਆਰ ਦਸਤੇ ਸਮੇਤ ਪੁਲਿਸ ਵਲੋਂ ਗਸ਼ਤ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਗਲਤ ਅਨੁਸਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਆਜ਼ਾਦੀ ਦਿਵਸ ਸਮੇਂ ਹੁਲੜਬਾਜ਼ੀ ਕਰਨ ਦੀ ਆਗਿਆ ਨਹੀਂ ਹੋਵੇਗੀ। ਡਿਕਸਨ ਕੰਪਨੀ ਅਤੇ ਸੱਤਿਆ ਭਾਰਤੀ ਸਕੂਲ ’ਚ ਲਹਿਰਾਏ ਜਾ ਰਹੇ ਝੰਡੇ ਦੀ ਰਸਮ ਨੂੰ ਲੈ ਕੇ ਪੁਲਿਸ ਪਾਰਟੀ ਵਲੋਂ ਉਨ੍ਹਾਂ ਸਥਾਨਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਉੱਥੇ ਕੋਈ ਵੀ ਹੁਲੜਬਾਜ਼ ਕੋਈ ਖਰਾਬੀ ਨਾ ਕਰ ਸਕੇ। ਇਸ ਮੌਕੇ ਪੁਲਿਸ ਪਾਰਟੀ ਨਾਲ ਹੌਲਦਾਰ ਬਲਵਿੰਦਰ ਸਿੰਘ ਆਲੀਵਾਲ, ਹੌਲਦਾਰ ਜੀਤੂ ਕੁਮਾਰ, ਪੀ.ਸੀ.ਆਰ ਦਸਤੇ ਦੇ ਇੰਚਾਰਜ ਏ.ਐੱਸ.ਆਈ. ਕੇਵਲ ਸਿੰਘ, ਹੌਲਦਾਰ ਜਸਵਿੰਦਰ ਸਿੰਘ ਬਾਣੀਏਵਾਲ ਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਪਿਛਲੀ ਖ਼ਬਰ ਪ੍ਰਿੰਸੀਪਲ ਡਾ. ਕਨਿਕਾ ਸਚਦੇਵਾ ਦਾ ਚੰਗੇ ਕਾਰਜਾਂ ਬਦਲੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਸਨਮਾਨ ਅੱਜ ਅਗਲੀ ਖ਼ਬਰ ਵਿਧਾਨ ਸਭਾ ਹਲਕਾ 70-ਜਗਰਾਉਂ ਦੀ ਡਰਾਫ਼ਟ ਵੋਟਰ ਸੂਚੀ ਜਾਰੀ, 16 ਅਗਸਤ ਨੂੰ ਲੱਗੇਗਾ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।