ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ‘ਤੀਜ ਤਿਰੰਗਾ ਉਤਸਵ’ ਮਨਾਇਆ
ਰਾਏਕੋਟ, 16 ਅਗਸਤ (ਬਲਵਿੰਦਰ ਸਿੰਘ ਲਿੱਤਰ) ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਸੁਤੰਤਰਤਾ ਦਿਵਸ ਅਤੇ ਤੀਜ ਦੇ ਤਿਉਹਾਰ ਸਬੰਧੀ ‘ਤੀਜ ਤਿਰੰਗਾ ਤਿਉਹਾਰ’ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਮਨਪ੍ਰੀਤ ਕੌਰ ਢਿੱਲੋਂ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਾਮਿਲ ਹੋਏ।
ਰਾਏਕੋਟ, 16 ਅਗਸਤ (ਬਲਵਿੰਦਰ ਸਿੰਘ ਲਿੱਤਰ) ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਸੁਤੰਤਰਤਾ ਦਿਵਸ ਅਤੇ ਤੀਜ ਦੇ ਤਿਉਹਾਰ ਸਬੰਧੀ ‘ਤੀਜ ਤਿਰੰਗਾ ਤਿਉਹਾਰ’ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਮਨਪ੍ਰੀਤ ਕੌਰ ਢਿੱਲੋਂ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਬੀ.ਬੀ.ਆਈ. ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਅਤੇ ਇਸ ਤੀਜ ਤਿਰੰਗਾ ਤਿਉਹਾਰ ਦੇ ਉਤਸ਼ਵ ਨੂੰ ਮਨਾਇਆ ਗਿਆ। ਪੋ੍ਗਰਾਮ ਦੌਰਾਨ ਸਮੂਹ ਵਿਦਿਆਰਥੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਅਤੇ ਫੌਜੀ ਵਰਦੀ ਵਿਚ ਸਜੇ ਹੋਏ ਸਨ, ਉੱਥੇ ਹੀ ਸਕੂਲ ਕੈਂਪਸ ਨੂੰ ਤਿਰੰਗਿਆਂ ਨਾਲ ਅਤੇ ਪੰਜਾਬੀ ਸੱਭਿਆਚਾਰਕ ਚੀਜ਼ਾਂ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਰਵਾਇਤੀ ਰੰਗੀਨ ਪੁਸ਼ਾਕਾਂ ਨਾਲ ਜਸ਼ਨ ਦੀ ਰੌਣਕ ਨੂੰ ਵਧਾਇਆ।ਇਸੇ ਤਰ੍ਹਾਂ ਬੀ.ਬੀ.ਆਈ ਸਕੂਲ ਦੇ ਸਮੁੱਚੇ ਕਿੰਡਰਗਾਰਟਨ ਵਿੰਗ ਦੇ ਵਿਦਿਆਰਥੀਆਂ ਨੇ ਵੰਨ-ਸੁਵੰਨੇ ਦੇਸ਼ ਭਗਤੀ ਦੇ ਗੀਤ, ਪੰਜਾਬੀ ਲੋਕ ਗੀਤਾਂ ਰਾਹੀਂ ਅਤੇ ਗਿੱਧੇ-ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਅਤੇ ਸਮਾਰੋਹ ਨੂੰ ਚਾਰ-ਚੰਨ ਲਗਾਏ। ਵਿਦਿਆਰਥੀਆਂ ਨੇ ਫੌਜੀਆਂ ਦੀ ਹਿੰਮਤ, ਦੇਸ਼ ਪ੍ਰਤੀ ਸਮਰਪਣ ਅਤੇ ਮਾਤ-ਭੂਮੀ ਦੀ ਰੱਖਿਆ ਦਾ ਸੰਦੇਸ਼ ਆਪਣੀ ਪੇਸ਼ਕਾਰੀ ਰਾਹੀਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ । ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨਦੀਪ ਸਿੰਘ ਢਿੱਲੋਂ ਨੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ, ਸਟਾਫ਼ ਅਤੇ ਬੱਚਿਆਂ ਵਲੋਂ ਪੋ੍ਰਗਰਾਮ ਦੀ ਸਫ਼ਲਤਾ ਲਈ ਕੀਤੀ ਗਈ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਜੀਵਨ ਵਿਚ ਦੇਸ਼ ਪ੍ਰਤੀ ਬਣਦੀ ਨੈਤਿਕ ਜ਼ਿੰਮੇਵਾਰੀ ਦਾ ਪਾਠ ਪੜ੍ਹਾਇਆ ਅਤੇ ਦੇਸ਼ ਦੇ ਬਹਾਦਰ ਸਿਪਾਹੀਆਂ ਨੂੰ ਸਲਾਮ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅਤੇ ਸਕੂਲ ਹੈੱਡਮਿਸਟ੍ਰੈੱਸ ਅਮਨ ਸ਼ਾਰਦਾ ਨੇ ਵਿਦਿਆਰਥੀਆਂ ਨੂੰ ਤੀਜ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਗਰੂਕ ਕੀਤਾ। ਇਸ ਸਮੇਂ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।