ਕੈਪਟਨ ਸੰਧੂ ਅਤੇ ਟੋਨੀ ਭੱਠਾਧੂਹਾ ਵਲੋਂ ਸਾਬਕਾ ਸਰਪੰਚ ਰਾਣਕੇ ਦੀ ਪਤਨੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ
ਹੰਬੜਾਂ, 16 ਅਗਸਤ (ਮੇਜਰ ਹੰਬੜਾਂ)-ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਕਾਂਗਰਸੀ ਆਗੂ ਜੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਚੁੱਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ ਵੱਲੋਂ ਆਪਣੇ ਨੇੜਲੇ ਸਾਥੀ ਕਾਂਗਰਸ ਦੇ ਸੀਨੀਅਰ ਆਗੂ ਪਿੰਡ ਰਾਣਕੇ ਦੇ ਸਾਬਕਾ ਸਰਪੰਚ ਕੈਪਟਨ ਬਲਵੰਤ ਸਿੰਘ ਰਾਣਕੇ ਦੀ ਧਰਮਪਤਨੀ ਬੀਬੀ ਸਵਰਨਜੀਤ ਕੌਰ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਰਾਣਕੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ। ਕੈਪਟਨ ਸੰਧੂ ਨੇ ਕਿਹਾ ਕਿ ਕੈਪਟਨ ਬਲਵੰਤ ਸਿੰਘ ਰਾਣਕੇ ਪਰਿਵਾਰ ਨੂੰ ਬੀਬੀ ਸਵਰਨਜੀਤ ਕੌਰ ਦੇ ਜਾਣ ਨਾਲ ਵੱਡਾ ਘਾਟਾ ਪਿਆ ਹੈ, ਉੱਥੇ ਕਾਂਗਰਸ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਕਿਉਂਕਿ ਬੀਬੀ ਸਵਰਨਜੀਤ ਕੌਰ ਨੇ ਹਮੇਸ਼ਾਂ ਆਪਣੇ ਪਤੀ ਕੈਪਟਨ ਬਲਵੰਤ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਕਾਂਗਰਸ ਪਾਰਟੀ ਨੂੰ ਹਲਕੇ ’ਚ ਮਜਬੂਤ ਕਰਨ ’ਚ ਅਹਿਮ ਯੋਗਦਾਨ ਪਾਇਆ, ਜਿਸ ਨੂੰ ਕਦੇ ਵੀ ਭਲਾਇਆ ਨਹੀਂ ਜਾ ਸਕਦਾ।
ਹੰਬੜਾਂ, 16 ਅਗਸਤ (ਮੇਜਰ ਹੰਬੜਾਂ)-ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਕਾਂਗਰਸੀ ਆਗੂ ਜੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਚੁੱਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ ਵੱਲੋਂ ਆਪਣੇ ਨੇੜਲੇ ਸਾਥੀ ਕਾਂਗਰਸ ਦੇ ਸੀਨੀਅਰ ਆਗੂ ਪਿੰਡ ਰਾਣਕੇ ਦੇ ਸਾਬਕਾ ਸਰਪੰਚ ਕੈਪਟਨ ਬਲਵੰਤ ਸਿੰਘ ਰਾਣਕੇ ਦੀ ਧਰਮਪਤਨੀ ਬੀਬੀ ਸਵਰਨਜੀਤ ਕੌਰ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਰਾਣਕੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ। ਕੈਪਟਨ ਸੰਧੂ ਨੇ ਕਿਹਾ ਕਿ ਕੈਪਟਨ ਬਲਵੰਤ ਸਿੰਘ ਰਾਣਕੇ ਪਰਿਵਾਰ ਨੂੰ ਬੀਬੀ ਸਵਰਨਜੀਤ ਕੌਰ ਦੇ ਜਾਣ ਨਾਲ ਵੱਡਾ ਘਾਟਾ ਪਿਆ ਹੈ, ਉੱਥੇ ਕਾਂਗਰਸ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਕਿਉਂਕਿ ਬੀਬੀ ਸਵਰਨਜੀਤ ਕੌਰ ਨੇ ਹਮੇਸ਼ਾਂ ਆਪਣੇ ਪਤੀ ਕੈਪਟਨ ਬਲਵੰਤ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਕਾਂਗਰਸ ਪਾਰਟੀ ਨੂੰ ਹਲਕੇ ’ਚ ਮਜਬੂਤ ਕਰਨ ’ਚ ਅਹਿਮ ਯੋਗਦਾਨ ਪਾਇਆ, ਜਿਸ ਨੂੰ ਕਦੇ ਵੀ ਭਲਾਇਆ ਨਹੀਂ ਜਾ ਸਕਦਾ। ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਈਸੇਵਾਲ, ਖੇਤੀਬਾੜੀ ਸਭਾ ਪੁੜੈਣ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਗੁਰਬੰਤ ਸਿੰਘ ਬੌਬੀ ਕੋਟਲੀ ਸਮੇਤ ਹੋਰ ਸਰਪੰਚਾਂ ਪੰਚਾਂ ਵਲੋਂ ਰਾਣਕੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ। ਡਾ. ਬੂਟਾ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮੇਰੇ ਸਤਿਕਾਰਯੋਗ ਮਾਤਾ ਸਵਰਨਜੀਤ ਕੌਰ ਰਾਣਕੇ ਨਮਿੱਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ 19 ਅਗਸਤ 2026, ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਰਾਣਕੇ ਵਿਖੇ 12 ਤੋਂ 1 ਵਜੇ ਤੱਕ ਪਾਏ ਜਾਣਗੇ।