18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜੀ.ਐੱਚ.ਜੀ. ਖ਼ਾਲਸਾ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ * ਮਿਸ ਤੀਜ ਦਾ ਖ਼ਿਤਾਬ ਮਨਜੋਤ ਕੌਰ ਨੇ ਜਿੱਤਿਆ

ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜੀ. ਐੱਚ.

ਅਜੀਤ ਡੈਸਕ 18-08-2026
ਗੁਰੂਸਰ ਸੁਧਾਰ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜੀ.ਐੱਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਵਿਖੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤਿਉਹਾਰ ‘ਤੀਆਂ ਤੀਜ ਦੀਆਂ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਵਲੋਂ ਵਧ ਚੜ੍ਹਕੇ ਹਿੱਸਾ ਲਿਆ ਗਿਆ ਤੇ ਵੱਖ ਵੱਖ ਸੱਭਿਆਚਾਰਿਕ ਵੰਨਗੀਆਂ ਤਹਿਤ ਬੋਲੀਆਂ ‘ਤੇ ਗਿੱਧਾ ਪਾਇਆ ਗਿਆ। ਸਕੂਲੀ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਵਲੋਂ ਗੀਤਾਂ ‘ਤੇ ਖ਼ੂਬ ਰੰਗ ਹੀ ਨਹੀਂ ਬੰਨ੍ਹਿਆ ਗਿਆ, ਬਲਕਿ ਫੁਲਕਾਰੀ, ਪੱਖੀਆਂ ਤੇ ਮੁਟਿਆਰਾਂ ਵਲੋਂ ਪਹਿਨੇ ਰੰਗ ਬਿਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੇ ਸਨ। ਇਸ ਮੌਕੇ ਕਰਵਾਏ ਗਏ ਸਕੂਲੀ ਵਿਦਿਆਰਥਣਾਂ ਦੇ ਮੁਕਾਬਲਿਆਂ ਦੌਰਾਨ ‘ਮਿਸ ਤੀਜ’ ਦਾ ਖ਼ਿਤਾਬ ਮਨਜੋਤ ਕੌਰ ਬਾਰਵੀਂ ਕਲਾਸ (ਸਾਇੰਸ ਗਰੁੱਪ) ਦੇ ਸਿਰ ਸਜਿਆ। ਮਹਿੰਦੀ ਮੁਕਾਬਲੇ ਵਿਚ ਪਹਿਲਾ ਸਥਾਨ ਸਿਮਰਨਦੀਪ ਕੌਰ ਅੱਠਵੀਂ ਕਲਾਸ ਅਤੇ ਦੂਜਾ ਸਥਾਨ ਕਿਰਨਜੋਤ ਕੌਰ ਦਸਵੀਂ ਕਲਾਸ ਨੇ ਹਾਸਲ ਕੀਤਾ। ਅਧਿਆਪਕਾਂ ਦੇ ਮਿਊਜ਼ਿਕਲ ਚੇਅਰ ਮੁਕਾਬਲੇ ਵਿਚ ਹਰਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ। ਪੀਂਘ ਝੂਟਣ ਦੇ ਮੁਕਾਬਲੇ ਵਿਚ ਨੌਵੀਂ ਜਮਾਤ ਦੀ ਬਰਲੀਨ ਕੌਰ ਅੱਵਲ ਰਹੀ। ਸੁੰਦਰ ਕਢਾਈ ਮੁਕਾਬਲੇ ਵਿਚ ਕੁਲਪ੍ਰੀਤ ਕੌਰ ਬਾਰਵੀਂ ਕਲਾਸ (ਆਰਟਸ ਗਰੁੱਪ) ਨੇ ਪਹਿਲਾ ਸਥਾਨ ਆਪਣੇ ਨਾਂਅ ਕੀਤਾ। ਵਿਦਿਆਰਥਣਾਂ ਵਲੋਂ ਰਵਾਇਤੀ ਤੀਆਂ ਅਤੇ ਪੀਂਘਾਂ ਝੂਟਣ ਦਾ ਖ਼ੂਬ ਆਨੰਦ ਮਾਣਿਆ ਗਿਆ। ਪ੍ਰਿੰਸੀਪਲ ਸ੍ਰੀਮਤੀ ਨੀਰੂ ਬਾਲਾ ਸ਼੍ਰੀਵਾਸਤਵਾ ਨੇ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ ਗਿੱਲ, ਹਰਿੰਦਰ ਕੌਰ, ਸੁਖਪਾਲ ਕੌਰ, ਰੋਜ਼ੀ ਬਾਲਾ, ਹਰਵੀਰ ਕੌਰ, ਜਸਵਿੰਦਰ ਕੌਰ, ਹਰਦੀਪ ਕੌਰ, ਰਮਨਦੀਪ ਕੌਰ ਅਕਾਲਗੜ, ਕੁਲਵਿੰਦਰ ਕੌਰ, ਰਮਨਦੀਪ ਕੌਰ ਤੁਗਲ, ਦਵਿੰਦਰ ਕੌਰ, ਸਰਬਜੀਤ ਕੌਰ ਹਿੱਸੋਵਾਲ, ਮੈਡਮ ਬੇਬੀ, ਸਰਬਜੀਤ ਕੌਰ ਸੁਧਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੱਤਿਆ ਭਾਰਤੀ ਸਕੂਲ ਹੰਬੜਾਂ ’ਚ ਵਣ ਮਹਾਉਤਸਵ ਮਨਾਇਆ * ਐੱਸ.ਐੱਚ.ਓ. ਕਾਹਲੋਂ ਨੇ ਬੂਟਾ ਲਗਾਕੇ ਹਰਿਆਵਲ ਲਹਿਰ ਦਾ ਕੀਤਾ ਆ... ਅਗਲੀ ਖ਼ਬਰ ਪਿੰਡ ਨੂਰਪੁਰਾ ਵਿਖੇ ‘ਤੀਆਂ ਤੀਜ ਦਾ ਤਿਉਹਾਰ’ ਧੂਮਧਾਮ ਨਾਲ ਮਨਾਇਆ ਸੱਭਿਆਚਾਰਕ ਤਿਉਹਾਰਾਂ ਨੂੰ ਸੰਭਾਲਣਾ ਸਾਡੀ ਸਭ ਦੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।