25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਮਨਾਈ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਮਹਾਂਰਿਸ਼ੀ ਵਾਲਮੀਕਿ ਜਯੰਤੀ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਮਹਾਂਰਿਸ਼ੀ ਵਾਲਮੀਕਿ ਦੇ ਪੋਸਟਰ, ਕਾਰਡ ਅਤੇ ਆਰਟ ਐਂਡ ਕਰਾਫਟ ਦੁਆਰਾ ਸੁੰਦਰ-ਸੁੰਦਰ ਆਕ੍ਰਿਤੀਆਂ ਬਣਾਈਆਂ।

ਅਜੀਤ ਡੈਸਕ 25-10-2026
ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਮਹਾਂਰਿਸ਼ੀ ਵਾਲਮੀਕਿ ਜਯੰਤੀ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਮਹਾਂਰਿਸ਼ੀ ਵਾਲਮੀਕਿ ਦੇ ਪੋਸਟਰ, ਕਾਰਡ ਅਤੇ ਆਰਟ ਐਂਡ ਕਰਾਫਟ ਦੁਆਰਾ ਸੁੰਦਰ-ਸੁੰਦਰ ਆਕ੍ਰਿਤੀਆਂ ਬਣਾਈਆਂ। ਸਕੂਲ ਦੀ ਅਧਿਆਪਿਕਾ ਮੁਕੇਸ਼ ਰਾਣੀ ਨੇ ਬੱਚਿਆਂ ਨੂੰ ਮਹਾਂਰਿਸ਼ੀ ਵਾਲਮੀਕਿ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਉਹਨਾਂ ਨੇ ਬੱਚਿਆਂ ਨੂੰ ਮਹਾਂਰਿਸ਼ੀ ਵਾਲਮੀਕਿ ਦੇ ਵਿਚਾਰਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਗੁਪਤਾ, ਮੈਨੇਜਰ ਤੇਜਿੰਦਰ ਗੁਪਤਾ, ਪ੍ਰਿੰਸੀਪਲ ਮੈਡਮ ਕੰਚਨ ਰਾਣੀ, ਵਾਈਸ ਪ੍ਰਿੰਸੀਪਲ ਕਮਲੇਸ਼ ਗੁਪਤਾ ਅਤੇ ਸਮੂਹ ਸਕੂਲ ਸਟਾਫ਼ ਨੇ ਬੱਚਿਆਂ ਨੂੰ ਮਹਾਂਰਿਸ਼ੀ ਵਾਲਮੀਕਿ ਦੀ ਵਧਾਈ ਦਿੱਤੀ।
ਪਿਛਲੀ ਖ਼ਬਰ ਦਹਿਲੀਜ਼ ਕਲਾਂ ਵਿਖੇ ਅੱਜ ਲੱਗੇਗਾ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ-ਕਮਲ ਧਾਲੀਵਾਲ ਅਗਲੀ ਖ਼ਬਰ ਡਾ . ਰਣਜੀਤ ਨੇ ਏ . ਆਈ . ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਵਿਅਕਤੀ ਦੇ ਸਫਲਤਾਪੂਰਵਕ ਬਦਲੇ ਦੋਵੇਂ ਗੋਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।