20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਿੰਡ ਕੋਠੇ ਹਾਂਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਚੌਂਕੀਮਾਨ, 19 ਅਗਸਤ (ਤੇਜਿੰਦਰ ਸਿੰਘ ਚੱਢਾ)-ਪਿੰਡ ਕੋਠੇ ਹਾਂਸ ਵਿਖੇ ਤੀਆਂ ਦਾ ਤਿਉਹਾਰ ਸਰਪੰਚ ਬੀਬੀ ਅਮਰਜੀਤ ਕੌਰ ਹਾਂਸ ਤੇ ਬੀਬੀ ਬਲਵੀਰ ਕੌਰ ਹਾਂਸ ਦੀ ਅਗਵਾਈ ਵਿਚ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਵਲੋਂ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆ ਨੰਨ੍ਹੀਆਂ ਮੁੰਨ੍ਹੀਆਂ ਬੱਚੀਆਂ ਪੰਜਾਬੀ ਪਹਿਰਾਵੇ ਵਿਚ ਸੱਜ ਕੇ ਆਈਆਂ ਤੇ ਮਾਹੌਲ ਨੂੰ ਪੰਜਾਬੀ ਸੱਭਿਆਚਾਰ ਵਿਚ ਰੰਗ ਦਿੱਤਾ ਤੇ ਤੀਆਂ ਦੇ ਤਿਉਹਾਰ ਦੀ ਖਾਸ ਗੱਲ ਇਹ ਸੀ ਕਿ ਮਾਤਾ ਗੁਰਦੇਵ ਕੌਰ ਹਾਂਸ ਤੇ ਮਾਤਾ ਬਲਵੀਰ ਕੌਰ ਹਾਂਸ ਜਿੰਨ੍ਹਾਂ ਦੀ ਉਮਰ ਤਕਰੀਬਨ 90 ਸਾਲ ਸੀ, ਨੇ ਪੁਰਾਤਨ ਸੱਭਿਆਚਾਰਕ ਬੋਲੀਆਂ ਪਾ ਕੇ ਰੰਗ ਬੰਨ੍ਹ ਦਿੱਤਾ ।

ਅਜੀਤ ਡੈਸਕ 20-08-2026
ਚੌਂਕੀਮਾਨ, 19 ਅਗਸਤ (ਤੇਜਿੰਦਰ ਸਿੰਘ ਚੱਢਾ)-ਪਿੰਡ ਕੋਠੇ ਹਾਂਸ ਵਿਖੇ ਤੀਆਂ ਦਾ ਤਿਉਹਾਰ ਸਰਪੰਚ ਬੀਬੀ ਅਮਰਜੀਤ ਕੌਰ ਹਾਂਸ ਤੇ ਬੀਬੀ ਬਲਵੀਰ ਕੌਰ ਹਾਂਸ ਦੀ ਅਗਵਾਈ ਵਿਚ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਵਲੋਂ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆ ਨੰਨ੍ਹੀਆਂ ਮੁੰਨ੍ਹੀਆਂ ਬੱਚੀਆਂ ਪੰਜਾਬੀ ਪਹਿਰਾਵੇ ਵਿਚ ਸੱਜ ਕੇ ਆਈਆਂ ਤੇ ਮਾਹੌਲ ਨੂੰ ਪੰਜਾਬੀ ਸੱਭਿਆਚਾਰ ਵਿਚ ਰੰਗ ਦਿੱਤਾ ਤੇ ਤੀਆਂ ਦੇ ਤਿਉਹਾਰ ਦੀ ਖਾਸ ਗੱਲ ਇਹ ਸੀ ਕਿ ਮਾਤਾ ਗੁਰਦੇਵ ਕੌਰ ਹਾਂਸ ਤੇ ਮਾਤਾ ਬਲਵੀਰ ਕੌਰ ਹਾਂਸ ਜਿੰਨ੍ਹਾਂ ਦੀ ਉਮਰ ਤਕਰੀਬਨ 90 ਸਾਲ ਸੀ, ਨੇ ਪੁਰਾਤਨ ਸੱਭਿਆਚਾਰਕ ਬੋਲੀਆਂ ਪਾ ਕੇ ਰੰਗ ਬੰਨ੍ਹ ਦਿੱਤਾ । ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਤੇ ਮੁਟਿਆਰਾਂ ਨੇ ਰਲਕੇ ਗਿੱਧਾ ਪਾਇਆ ਤੇ ਪੀਘਾਂ ਝੂਟੀਆਂ। ਇਸ ਮੌਕੇ ਸਰਪੰਚ ਬੀਬੀ ਅਮਰਜੀਤ ਕੌਰ ਹਾਂਸ ਨੇ ਦੱਸਿਆ ਕਿ ਸੱਭਿਆਚਾਰਕ ਗਰੁੱਪ ਬਣਾਇਆ ਗਿਆ ਹੈ ਜੋ ਖੁਸ਼ੀਆਂ ਦੇ ਸਮੇਂ ਪਿੰਡ ਵਿਚ ਪੁਰਾਤਨ ਸੱਭਿਆਚਾਰ ਨੂੰ ਪੇਸ਼ ਕਰੇਗਾ, ਜਿਸ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨਾ ਹੈ। ਇਸ ਮੌਕੇ ਪਰਮਿੰਦਰ ਕੌਰ ਢਿੱਲੋਂ, ਕਰਮਵੀਰ ਕੌਰ, ਗਗਨਦੀਪ ਕੌਰ, ਬਲਜੀਤ ਕੌਰ ਹਾਂਸ, ਕੁਲਵਿੰਦਰ ਕੌਰ ਹਾਂਸ, ਜਸਪ੍ਰੀਤ ਕੌਰ, ਸੁਖਵੰਤ ਕੌਰ ਢਿੱਲੋਂ ਆਦਿ ਹਾਜ਼ਰ ਸਨ। ਅੰਤ ’ਚ ਮਾਤਾ ਗੁਰਦੇਵ ਕੌਰ ਹਾਂਸ ਤੇ ਮਾਤਾ ਬਲਵੀਰ ਕੌਰ ਹਾਂਸ ਦਾ ਸਨਮਾਨ ਸਰਪੰਚ ਬੀਬੀ ਅਮਰਜੀਤ ਕੌਰ ਹਾਂਸ ਤੇ ਬੀਬੀ ਬਲਵੀਰ ਕੌਰ ਹਾਂਸ ਦੀ ਅਗਵਾਈ ਵਿਚ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਬੱਸੀਆਂ ਵਿਖੇ ਵਾਪਰੇ ਸੜਕ ਹਾਦਸੇ ’ਚ ਨੌਜਵਾਨਾਂ ਦੀ ਮੌਤ ਲਈ ਸਿੱਧੇ ਤੌਰ ’ਤੇ ਪ੍ਰਸ਼ਾਸਨ ਜ਼ਿੰਮੇਵਾਰ ਅਗਲੀ ਖ਼ਬਰ ਸਰਪੰਚ ਸਵਰਨਜੀਤ ਕੌਰ, ਨੰਬਰਦਾਰ ਕਾਕਾ, ਪੰਚ ਤੇ ਅਨੇਕਾਂ ਹੋਰ ‘ਆਪ’ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।