21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਿੰਡ ਬੱਸੀਆਂ ਵਿਖੇ ਵਾਪਰੇ ਸੜਕ ਹਾਦਸੇ ’ਚ ਨੌਜਵਾਨਾਂ ਦੀ ਮੌਤ ਲਈ ਸਿੱਧੇ ਤੌਰ ’ਤੇ ਪ੍ਰਸ਼ਾਸਨ ਜ਼ਿੰਮੇਵਾਰ

ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪਿਛਲੀ ਦਿਨੀਂ ਰਾਏਕੋਟ-ਜਗਰਾਉਂ ਰੋਡ ’ਤੇ ਪੈਂਦੇ ਪਿੰਡ ਬੱਸੀਆਂ ਵਿਖੇ ਕੂਹਣੀ ਮੋੜ ’ਤੇ ਰਾਤ ਸਮੇਂ ਨਕੋਦਰ ਤੋਂ ਦਿੜ੍ਹਬਾ ਜਾ ਰਹੀ ਕਾਰ ਵਿਚ ਸਵਾਰ 3 ਨੌਜਵਾਨਾਂ ਦੀ ਦਰਦਨਾਕ ਮੌਤ ਅਤੇ 2 ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਬੇਹੱਦ ਦੁੱਖਦਾਈ ਘਟਨਾ ’ਤੇ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਕੰਵਲਜੀਤ ਖੰਨਾ ਅਤੇ ਜਗਤਾਰ ਸਿੰਘ ਦੇਹੜਕਾ ਨੇ ਇੰਨ੍ਹਾਂ ਅਣਹੋਣੀ ਮੌਤਾਂ ਲਈ ਪ੍ਰਸ਼ਾਸਨ ਨੂੰ ਸਿੱਧੇ ਰੂਪ ’ਚ ਜ਼ਿੰਮੇਵਾਰ ਠਹਿਰਾਇਆ ਹੈ।

ਕੰਵਲਜੀਤ ਖੰਨਾ 20-08-2026
ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪਿਛਲੀ ਦਿਨੀਂ ਰਾਏਕੋਟ-ਜਗਰਾਉਂ ਰੋਡ ’ਤੇ ਪੈਂਦੇ ਪਿੰਡ ਬੱਸੀਆਂ ਵਿਖੇ ਕੂਹਣੀ ਮੋੜ ’ਤੇ ਰਾਤ ਸਮੇਂ ਨਕੋਦਰ ਤੋਂ ਦਿੜ੍ਹਬਾ ਜਾ ਰਹੀ ਕਾਰ ਵਿਚ ਸਵਾਰ 3 ਨੌਜਵਾਨਾਂ ਦੀ ਦਰਦਨਾਕ ਮੌਤ ਅਤੇ 2 ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਬੇਹੱਦ ਦੁੱਖਦਾਈ ਘਟਨਾ ’ਤੇ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਕੰਵਲਜੀਤ ਖੰਨਾ ਅਤੇ ਜਗਤਾਰ ਸਿੰਘ ਦੇਹੜਕਾ ਨੇ ਇੰਨ੍ਹਾਂ ਅਣਹੋਣੀ ਮੌਤਾਂ ਲਈ ਪ੍ਰਸ਼ਾਸਨ ਨੂੰ ਸਿੱਧੇ ਰੂਪ ’ਚ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾਉਂਦਿਆਂ ਸ਼ਰਮ ਆਉਂਦੀ ਹੈ ਕਿ ਅੱਜ ਵੀ ਅਸੀਂ ਲੋਕਾਂ ਨੂੰ ਸੜਕੀ ਸੁਰੱਖਿਆ ਨਹੀਂ ਦੇ ਸਕੇ ਹਾਂ, ਇਸੇ ਕਾਰਨ ਰੋਜ਼ਾਨਾ ਸਾਡੇ ਦੇਸ਼ ਵਿਚ ਹਰ ਇੱਕ ਮਿੰਟ ਵਿਚ 27 ਸੜਕ ਹਾਦਸੇ ਹੁੰਦੇ ਹਨ। ਰਾਏਕੋਟ ਇਲਾਕੇ ’ਚ 3 ਨੌਜਵਾਨਾਂ ਦੀ ਮੌਤ ਨੇ ਇੱਕ ਵਾਰ ਫਿਰ ਸਰਕਾਰ ਨੂੰ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ ਕਿ ਜੇਕਰ ਇਸ ਕੂਹਨੀ ਮੋੜ ’ਤੇ ਪੱਕੀ ਮਜ਼ਬੂਤ ਰੇਲਿੰਗ ਲੱਗੀ ਹੁੰਦੀ ਤਾਂ ਇਹ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਗੂਆਂ ਨੇ ਕਿਹਾ ਕਿ ਸਾਨੂੰ ਅਫ਼ਸੋਸ ਹੈ ਕਿ ਤਿੰਨ ਹਸਦੇ-ਵਸਦੇ ਘਰਾਂ ਦਾ ਉਜਾੜਾ ਕੁਝ ਦਿਨਾਂ ਤੱਕ ਲੋਕ ਭੁੱਲ ਜਾਣਗੇ ਅਤੇ ਨਵੇਂ ਕਿਸੇ ਮਾੜੇ ਹਾਦਸੇ ਦੀ ਉਡੀਕ ਕਰਨਗੇ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਹਾਦਸੇ ਵਿਚ ਮੌਤ ਦੇ ਮੂੰਹ ਪਏ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੌਤ ’ਤੇ ਮੀਡੀਆ ਸਾਹਮਣੇ ਅਫ਼ਸੋਸ ਜ਼ਾਹਿਰ ਕਰਨ ਸਮੇਂ ਵਿੱਤ ਮੰਤਰੀ ਪੰਜਾਬ ਦੇ ਓ.ਐੱਸ.ਡੀ ਨੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰੀ ਉਪਰਾਲਿਆਂ ਬਾਰੇ ਕੋਈ ਗੱਲ ਨਹੀਂ ਕੀਤੀ। ਉਸ ਸਮੇਂ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੀ ਪ੍ਰੈੱਸ ਕਾਨਫਰੰਸ ਵਿਚ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦਾ ਵਫ਼ਦ ਸੋਮਵਾਰ ਨੂੰ ਇਸ ਸਬੰਧੀ ਐੱਸ.ਡੀ.ਐੱਮ ਰਾਏਕੋਟ ਨੂੰ ਮਿਲ ਕੇ ਇਸ ਕੂਹਣੀ ਮੋੜ ’ਤੇ ਤੁਰੰਤ ਮਜ਼ਬੂਤ ਰੇਲਿੰਗ ਅਤੇ ਫੁੱਟਪਾਥ ਉਸਾਰਨ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਾਲ-ਨਾਲ ਰੂੜੀਆਂ ਅਤੇ ਗੰਦਗੀ ਦੇ ਢੇਰ ਵੀ ਇਸ ਹਾਦਸੇ ਲਈ ਜ਼ਿੰਮੇਵਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਹਾਦਸਾ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ। ਇਸ ਸਮੇਂ ਸਰਬਜੀਤ ਸਿੰਘ ਧੂਰਕੋਟ ਪ੍ਰਧਾਨ ਬਲਾਕ ਰਾਏਕੋਟ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਸੀਲੋਆਣੀ, ਅਮਨਦੀਪ ਸ਼ਰਮਾ, ਇਕਾਈ ਪ੍ਰਧਾਨ ਕਮਲਪ੍ਰੀਤ ਸਿੰਘ ਬੱਸੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਵ: ਸਵਰਨਜੀਤ ਕੌਰ ਸਾਬਕਾ ਸਰਪੰਚ ਰਾਣਕੇ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਪਿੰਡ ਕੋਠੇ ਹਾਂਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।