ਚੇਅਰਮੈਨ ਤੇਜਪਾਲ ਗਿੱਲ ਨੇ ਕਰਵਾਇਆ ਸੁਧਾਰ, ਜੱਸੋਵਾਲ ਲਿੰਕ ਸੜਕ ਦਾ ਨਵ ਨਿਰਮਾਣ ਸ਼ੁਰੂ
ਗੁਰੂਸਰ ਸੁਧਾਰ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਈ ਸਾਲਾਂ ਤੋਂ ਆਪਣਾ ਨਾਮੋ ਨਿਸ਼ਾਨ ਮਿਟਾ ਚੁੱਕੀ ਤੇ ਬੇਹੱਦ ਖਸਤਾ ਹਾਲਤ ਸੁਧਾਰ-ਜੱਸੋਵਾਲ ਲਿੰਕ ਸੜਕ ਦੇ ਭਾਗ ਆਖਿਰਕਾਰ ਪਨਗਰੇਨ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਸਦਕਾ ਅੱਜ ਖੁੱਲ੍ਹ ਗਏ ਤੇ ਉਨ੍ਹਾਂ ਅੱਜ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਸੜਕ ਦੇ ਨਵ ਨਿਰਮਾਣ ਦਾ ਕਾਰਜ ਅਰਦਾਸ ਬੇਨਤੀ ਉਪਰੰਤ ਆਪਣੇ ਹੱਥੀਂ ਸ਼ੁਰੂ ਕਰਵਾਇਆ। ਜ਼ਿਕਰਯੋਗ ਹੈ ਕਿ ਦੋ ਵਿਧਾਨ ਸਭਾ ਹਲਕਿਆਂ ਰਾਏਕੋਟ ਤੇ ਦਾਖਾ ਦੇ ਅਧੀਨ ਪੈਂਦੀ ਇਸ ਸੜਕ ਦੀ ਸਾਰ ਲਈ ਨੂੰ ਕਰੀਬ ਇਕ ਦਹਾਕੇ ਤੋਂ ਵਧੇਰੇ ਦਾ ਸਮਾਂ ਬੀਤ ਚੁੱਕਿਆ ਸੀ ਤੇ ਕਿਸਾਨਾਂ ਸਮੇਤ ਹਰ ਰਾਹਗੀਰ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਇਥੋਂ ਕਿਸੇ ਤਰ੍ਹਾਂ ਗੁਜ਼ਰਦੇ ਸਨ।
ਗੁਰੂਸਰ ਸੁਧਾਰ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਈ ਸਾਲਾਂ ਤੋਂ ਆਪਣਾ ਨਾਮੋ ਨਿਸ਼ਾਨ ਮਿਟਾ ਚੁੱਕੀ ਤੇ ਬੇਹੱਦ ਖਸਤਾ ਹਾਲਤ ਸੁਧਾਰ-ਜੱਸੋਵਾਲ ਲਿੰਕ ਸੜਕ ਦੇ ਭਾਗ ਆਖਿਰਕਾਰ ਪਨਗਰੇਨ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਸਦਕਾ ਅੱਜ ਖੁੱਲ੍ਹ ਗਏ ਤੇ ਉਨ੍ਹਾਂ ਅੱਜ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਸੜਕ ਦੇ ਨਵ ਨਿਰਮਾਣ ਦਾ ਕਾਰਜ ਅਰਦਾਸ ਬੇਨਤੀ ਉਪਰੰਤ ਆਪਣੇ ਹੱਥੀਂ ਸ਼ੁਰੂ ਕਰਵਾਇਆ। ਜ਼ਿਕਰਯੋਗ ਹੈ ਕਿ ਦੋ ਵਿਧਾਨ ਸਭਾ ਹਲਕਿਆਂ ਰਾਏਕੋਟ ਤੇ ਦਾਖਾ ਦੇ ਅਧੀਨ ਪੈਂਦੀ ਇਸ ਸੜਕ ਦੀ ਸਾਰ ਲਈ ਨੂੰ ਕਰੀਬ ਇਕ ਦਹਾਕੇ ਤੋਂ ਵਧੇਰੇ ਦਾ ਸਮਾਂ ਬੀਤ ਚੁੱਕਿਆ ਸੀ ਤੇ ਕਿਸਾਨਾਂ ਸਮੇਤ ਹਰ ਰਾਹਗੀਰ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਇਥੋਂ ਕਿਸੇ ਤਰ੍ਹਾਂ ਗੁਜ਼ਰਦੇ ਸਨ। ਗੱਲਬਾਤ ਕਰਦਿਆਂ ‘ਆਪ’ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਤੇ ਅਦਾਰਾ ਪਨਗੇਰਨ ਦੇ ਚੇਅਰਮੈਨ ਡਾ.ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਕਈ ਸਾਲਾਂ ਦੇ ਸੰਤਾਪ ਪਿੱਛੋਂ ਲੋਕਾਂ ਨੂੰ ਹੁਣ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜਿਥੇ ਇਸ ਸੜਕ ਰਾਹੀਂ ਕਈ ਪਿੰਡਾਂ ਦਾ ਜਗਰਾਉਂ, ਚੌਂਕੀਮਾਨ, ਬੇਟ ਏਰੀਆ ਤੇ ਮੁੱਲਾਂਪੁਰ ਦਾਖਾ ਤੱਕ ਸੰਪਰਕ ਜੁੜਿਆ ਹੋਇਆ ਹੈ ਉਥੇ ਹੁਣ ਆਮ ਰਾਹਗੀਰਾਂ, ਕਿਸਾਨਾਂ ਤੇ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਸੁਧਾਰ ਵਿਖੇ ਪਹੁੰਚਣ ਵਾਲੇ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਪੰਜਾਬ ਮੰਡੀਕਰਨ ਬੋਰਡ ਵਲੋਂ ਬਣਾਈ ਜਾ ਰਹੀ ਇਸ ਸੜਕ ਨੂੰ ਚੌੜਾ ਕਰਕੇ 18 ਫੁੱਟ ਕਰਨ ਤੇ ਸੜਕ ਨਿਰਮਾਣ ਦੇ ਕੰਮ ਨੂੰ ਤੈਅ ਸਮੇਂ ਵਿਚ ਪੂਰਾ ਕਰਵਾਉਣ ਦਾ ਚੇਅਰਮੈਨ ਡਾ.ਗਿੱਲ ਨੇ ਵਾਅਦਾ ਕੀਤਾ। ਇਸ ਮੌਕੇ ਸਰਪੰਚ ਇੰਦਰਜੀਤ ਸਿੰਘ ਗਿੱਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ, ਸਿਕੰਦਰ ਸਿੰਘ ਧਾਲੀਵਾਲ, ਜਤਿੰਦਰ ਸਿੰਘ ਤਿੰਦੀ, ਪੰਚ ਰਛਪਾਲ ਸਿੰਘ ਮਾਹਣੀ, ਸਮਾਜ ਸੇਵੀ ਇੰਦਰਜੀਤ ਜੀਤੂ, ਪੰਚ ਅਵਨਿੰਦਰ ਸਿੰਘ ਕਾਕਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਧਾਲੀਵਾਲ, ਮਹੰਤ ਚਮਕੌਰ ਦਾਸ, ਸੁਪਰਵਾਈਜ਼ਰ ਜਸਵਿੰਦਰ ਸਿੰਘ, ਮਨਿੰਦਰ ਸਿੰਘ ਗਿੱਲ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ।