22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਟੁੱਟੀ ਪੁਲੀ ਨੂੰ ਠੀਕ ਕਰਵਾਉਣ ’ਚ ਨਗਰ ਕੌਂਸਲ ਰਾਏਕੋਟ ਦਾ ਅਵੇਸਲਾਪਣ

ਰਾਏਕੋਟ, 21 ਅਗਸਤ (ਬਲਵਿੰਦਰ ਸਿੰਘ ਲਿੱਤਰ) ਪਿਛਲੇ 3-4 ਸਾਲਾਂ ਤੋਂ ਨਗਰ ਕੌਂਸਲ ਰਾਏਕੋਟ ਦੇ ਅਵੇਸਲੇਪਣ ਨੂੰ ਦੂਰ ਕਰਨ ਲਈ ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਅਪੀਲਾਂ ਤੇ ਦਲੀਲਾਂ ਕਰਨ ਦਾ ਆਖ਼ਰ ਕੋਈ ਅਸਰ ਨਾ ਹੋਇਆ ਤਾਂ ਸ਼ਹਿਰ ਦੇ ਮਸ਼ਹੂਰ ਡਾਕਟਰ ਤੇ ਕਾਰੋਬਾਰੀ ਡਾ. ਰਮੇਸ਼ ਜੈਨ (ਚੇਅਰਮੈਨ ਵਪਾਰ ਵਿੰਗ ਹਲਕਾ ਰਾਏਕੋਟ ਆਮ ਆਦਮੀ ਪਾਰਟੀ) ਨੇ ਬੀੜ੍ਹਾ ਚੁੱਕਦਿਆਂ ਰਾਏਕੋਟ-ਮਲੇਰਕੋਟਲਾ ਰੋਡ ’ਤੇ ਵੇਅਰਹਾਊਸ ਗੋਦਾਮ ਸਾਹਮਣੇ ਟੁੱਟੀ ਪੁੱਲੀ ਨੂੰ ਬਣਾਉਣ ਦਾ ਪ੍ਰਣ ਕੀਤਾ।

ਇਕ ਨਜ਼ਰ ਏਧਰ ਵੀ ਪੰਜਾਬ ਬੰਦ ਦੌਰਾਨ ਆਵਾਜਾਈ ਠੱਪ ਹੋਣ ਕਾਰਨ ਸੁੰਨਾ ਪਿਆ ਰਾਏਕੋਟ ਦਾ ਨੂਰਾ ਮਾਹੀ ਬੱਸ ਅੱਡਾ। ਤਸਵੀਰ: ਸੁਸ਼ੀਲ ਰਾਏਕੋਟ-ਮਲੇਰਕੋਟਲਾ ਰੋਡ ’ਤੇ ਵੇਅਰਹਾਊਸ ਗੋਦਾਮ ਸਾਹਮਣੇ ਟੁੱਟੀ ਪੁਲੀ ਨੂੰ ਦਿਖਾਉਂਦੇ ਹੋਏ ਡਾ. ਰਮੇਸ਼ ਜੈਨ। ਤਸਵੀਰ: ਬਲਵਿੰਦਰ ਸਿੰਘ ਲਿੱਤਰ 22-08-2026
ਰਾਏਕੋਟ, 21 ਅਗਸਤ (ਬਲਵਿੰਦਰ ਸਿੰਘ ਲਿੱਤਰ) ਪਿਛਲੇ 3-4 ਸਾਲਾਂ ਤੋਂ ਨਗਰ ਕੌਂਸਲ ਰਾਏਕੋਟ ਦੇ ਅਵੇਸਲੇਪਣ ਨੂੰ ਦੂਰ ਕਰਨ ਲਈ ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਅਪੀਲਾਂ ਤੇ ਦਲੀਲਾਂ ਕਰਨ ਦਾ ਆਖ਼ਰ ਕੋਈ ਅਸਰ ਨਾ ਹੋਇਆ ਤਾਂ ਸ਼ਹਿਰ ਦੇ ਮਸ਼ਹੂਰ ਡਾਕਟਰ ਤੇ ਕਾਰੋਬਾਰੀ ਡਾ. ਰਮੇਸ਼ ਜੈਨ (ਚੇਅਰਮੈਨ ਵਪਾਰ ਵਿੰਗ ਹਲਕਾ ਰਾਏਕੋਟ ਆਮ ਆਦਮੀ ਪਾਰਟੀ) ਨੇ ਬੀੜ੍ਹਾ ਚੁੱਕਦਿਆਂ ਰਾਏਕੋਟ-ਮਲੇਰਕੋਟਲਾ ਰੋਡ ’ਤੇ ਵੇਅਰਹਾਊਸ ਗੋਦਾਮ ਸਾਹਮਣੇ ਟੁੱਟੀ ਪੁੱਲੀ ਨੂੰ ਬਣਾਉਣ ਦਾ ਪ੍ਰਣ ਕੀਤਾ। ਇਸ ਮੌਕੇ ਡਾ. ਰਮੇਸ਼ ਜੈਨ ਵਲੋਂ ਪੱਤਰਕਾਰਾਂ ਨੂੰ ਟੁੱਟੀ ਪੁਲੀ ਦਾ ਮੌਕਾ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਕਈ ਲੋਕਾਂ ਵਲੋਂ ਇਸ ਟੁੱਟੀ ਪੁਲੀ ਬਾਰੇ ਸ਼ਿਕਾਇਤਾਂ ਕੀਤੀਆਂ ਸਨ ਉਨ੍ਹਾਂ ਨੇ ਵਾਰ-ਵਾਰ ਨਗਰ ਕੌਂਸਲ ਨੂੰ ਟੁੱਟੀ ਪੁਲੀ ਬਾਰੇ ਜਾਣੂੰ ਕਰਵਾਇਆ ਕਿ ਇਸ ਟੁੱਟੀ ਪੁਲੀ ਕਾਰਨ ਵਾਰ ਸੜਕ ਹਾਦਸੇ ਵਾਪਰ ਚੁੱਕੇ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਆਪਣਾ ਫਰਜ਼ ਸਮਝਦਿਆਂ ਇਸ ਪੁਲੀ ਦੀ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟੁੱਟੀ ਪੁਲੀ ਬਾਰੇ ਉਨ੍ਹਾਂ ਵਪਾਰ ਵਿੰਗ ਦੇ ਜ਼ਿਲ੍ਹਾ ਪੱਧਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਲੰਮੇ ਸਮੇਂ ਤੋਂ ਟੁੱਟ ਚੁੱਕੀ ਪੁਲ੍ਹੀ ਨੂੰ ਬਣਾਉਣ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ-ਪਹਿਲਾਂ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਪਾਵਰਲਿਫ਼ਟਿੰਗ ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਜਿੱਤੇ ਤਗ਼ਮੇ, ਸਟੇਟ ਖੇਡਾਂ ਲਈ ਹੋਈ ਚੋਣ ਅਗਲੀ ਖ਼ਬਰ ਪਿੰਡ ਬੁਰਜ ਕੁਲਾਰਾ ਦੀਆਂ ਗਲੀਆਂ ਗੰਦੇ ਪਾਣੀ ਨਾਲ ਭਰੀਆਂ, ਲੋਕ ਪ੍ਰੇਸ਼ਾਨ-ਸਰਪੰਚ ’ਤੇ ਲਾਏ ਗੰਭੀਰ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।