22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਾਵਰਲਿਫ਼ਟਿੰਗ ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਜਿੱਤੇ ਤਗ਼ਮੇ, ਸਟੇਟ ਖੇਡਾਂ ਲਈ ਹੋਈ ਚੋਣ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਖੇਡ ਵਿਭਾਗ ਵੱਲੋਂ ਕੋਚ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਪਾਵਰਲਿਫ਼ਟਿੰਗ ਸੈਂਟਰ ਦੇ ਖਿਡਾਰੀਆਂ ਨੇ ਦੋਰਾਹਾ ਵਿਖੇ 11 ਤੋਂ 14 ਅਗਸਤ ਤੱਕ ਕਰਵਾਈ ਗਈ 70ਵੀਂ ਜ਼ਿਲ੍ਹਾ ਸਕੂਲ ਪਾਵਰਲਿਫ਼ਟਿੰਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਮੈਡਲ ਜਿੱਤ ਕੇ ਸੈਂਟਰ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਖੇਡਾਂ ਦੇ ਨਤੀਜਿਆਂ ਵਿੱਚ ਅੰਡਰ-17 ਲੜਕੀਆਂ ਦੀ ਸ਼੍ਰੇਣੀ ਵਿੱਚ ਵੰਦਨਾ ਸ਼ਰਮਾ (63 ਕਿੱਲੋ) ਨੇ ਸੋਨੇ ਦਾ ਤਗ਼ਮਾ, ਨੇਹਾ (47 ਕਿੱਲੋ) ਨੇ ਚਾਂਦੀ ਦਾ ਤਗ਼ਮਾ ਅਤੇ ਆਸ਼ਾ (43 ਕਿੱਲੋ) ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।

ਪਾਵਰਲਿਫ਼ਟਿੰਗ ਟੂਰਨਾਮੈਂਟ ਵਿੱਚ ਤਗਮੇ ਜਿੱਤਣ ਵਾਲੇ ਵਿਦਿਆਰਥੀ ਅਤੇ ਕੋਚਾਂ ਨਾਲ। ਤਸਵੀਰ : ਸੋਨੀ ਗਿੱਲ 22-08-2026
ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਖੇਡ ਵਿਭਾਗ ਵੱਲੋਂ ਕੋਚ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਪਾਵਰਲਿਫ਼ਟਿੰਗ ਸੈਂਟਰ ਦੇ ਖਿਡਾਰੀਆਂ ਨੇ ਦੋਰਾਹਾ ਵਿਖੇ 11 ਤੋਂ 14 ਅਗਸਤ ਤੱਕ ਕਰਵਾਈ ਗਈ 70ਵੀਂ ਜ਼ਿਲ੍ਹਾ ਸਕੂਲ ਪਾਵਰਲਿਫ਼ਟਿੰਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਮੈਡਲ ਜਿੱਤ ਕੇ ਸੈਂਟਰ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਖੇਡਾਂ ਦੇ ਨਤੀਜਿਆਂ ਵਿੱਚ ਅੰਡਰ-17 ਲੜਕੀਆਂ ਦੀ ਸ਼੍ਰੇਣੀ ਵਿੱਚ ਵੰਦਨਾ ਸ਼ਰਮਾ (63 ਕਿੱਲੋ) ਨੇ ਸੋਨੇ ਦਾ ਤਗ਼ਮਾ, ਨੇਹਾ (47 ਕਿੱਲੋ) ਨੇ ਚਾਂਦੀ ਦਾ ਤਗ਼ਮਾ ਅਤੇ ਆਸ਼ਾ (43 ਕਿੱਲੋ) ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅੰਡਰ-19 ਲੜਕੀਆਂ ’ਚ ਰਾਧਾ (47 ਕਿੱਲੋ) ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗ਼ਮਾ ਜਿੱਤਿਆ। ਲੜਕਿਆਂ ਦੇ ਅੰਡਰ-17 ਮੁਕਾਬਲਿਆਂ ਵਿੱਚ ਸੁਖਦੀਪ ਬੱਤਾ (53 ਕਿੱਲੋ) ਨੇ ਸੋਨ, ਅਰਮਾਨ ਸਿੰਘ (53 ਕਿੱਲੋ) ਨੇ ਚਾਂਦੀ ਅਤੇ ਅਭਿਸ਼ੇਕ (59 ਕਿੱਲੋ) ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਵਿੱਚ ਅਮਨ ਸਿੰਘ (66 ਕਿੱਲੋ) ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਪ੍ਰਾਪਤੀ ਤੋਂ ਬਾਅਦ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਹਿਨਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਖਿਡਾਰੀਆਂ ਅਤੇ ਕੋਚ ਸੰਜੀਵ ਸ਼ਰਮਾ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਅੱਗੇ ਹੋਣ ਵਾਲੀਆਂ ਸਟੇਟ ਖੇਡਾਂ ਲਈ ਹੋਰ ਵੀ ਜੀ-ਜਾਨ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਾਟੇ ਕੋਚ ਤਰੁਣ ਸ਼ਰਮਾ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਝੂਠੀਆਂ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ-ਲੱਧੜ ਅਗਲੀ ਖ਼ਬਰ ਟੁੱਟੀ ਪੁਲੀ ਨੂੰ ਠੀਕ ਕਰਵਾਉਣ ’ਚ ਨਗਰ ਕੌਂਸਲ ਰਾਏਕੋਟ ਦਾ ਅਵੇਸਲਾਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।