02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਕਾਲੀ ਸਰਕਾਰ ਬਣਨ ’ਤੇ ਹਾਈਟੈਕ ਖੇਤੀ ਲਈ ਸਬਸਿਡੀ ਵਧਾ ਕੇ 75 ਪ੍ਰਤੀਸ਼ਤ ਕਰਾਂਗੇ- ਸੁਖਬੀਰ ਮੁਸ਼ਕਾਬਾਦ ’ ਚ ਕਿਸਾਨਾਂ ਨਾਲ ਕੀਤੀ ਮੀਟਿੰਗ

ਸਮਰਾਲਾ, 1 ਨਵੰਬਰ (ਗੋਪਾਲ ਸੋਫਤ)–ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਅਕਾਲੀ ਸਰਕਾਰ ਆਉਣ ’ਤੇ ਹਾਈਟੈੱਕ ਖੇਤੀ ਲਈ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਸਬਸਿਡੀ ਜਾਰੀ ਕਰਾਂਗੇ। ਉਨ੍ਹਾਂ ਇਹ ਇੰਕਸ਼ਾਫ਼ ਕੱਲ੍ਹ ਮੁਸ਼ਕਾਬਾਦ ਵਿਖੇ ਪੋਲੀ ਹਾਊਸ ਖੇਤੀ ਦੇ ਮਾਹਿਰ ਦਵਿੰਦਰ ਸਿੰਘ ਮੁਸ਼ਕਾਬਾਦ ਦੀ ਅਗਵਾਈ ’ਚ ਕਿਸਾਨਾਂ ਦੀ ਮੀਟਿੰਗ ਦੌਰਾਨ ਕੀਤਾ।

ਅਜੀਤ ਡੈਸਕ 02-11-2026
ਸਮਰਾਲਾ, 1 ਨਵੰਬਰ (ਗੋਪਾਲ ਸੋਫਤ)–ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਅਕਾਲੀ ਸਰਕਾਰ ਆਉਣ ’ਤੇ ਹਾਈਟੈੱਕ ਖੇਤੀ ਲਈ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਸਬਸਿਡੀ ਜਾਰੀ ਕਰਾਂਗੇ। ਉਨ੍ਹਾਂ ਇਹ ਇੰਕਸ਼ਾਫ਼ ਕੱਲ੍ਹ ਮੁਸ਼ਕਾਬਾਦ ਵਿਖੇ ਪੋਲੀ ਹਾਊਸ ਖੇਤੀ ਦੇ ਮਾਹਿਰ ਦਵਿੰਦਰ ਸਿੰਘ ਮੁਸ਼ਕਾਬਾਦ ਦੀ ਅਗਵਾਈ ’ਚ ਕਿਸਾਨਾਂ ਦੀ ਮੀਟਿੰਗ ਦੌਰਾਨ ਕੀਤਾ। ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਬਾਦਲ ਵਿਚ ਸ਼ੁਰੂ ਬਾਦਲ ਕੀਤੀ ਗਈ ਹਾਈਟੈੱਕ ਖੇਤੀ ਪੰਜਾਬ ਦੀ ਕਿਸਾਨੀ ਲਈ ਮਾਰਗ ਦਰਸ਼ਕ ਬਣੇਗੀ ਕਿਉਂਕਿ ਅਸੀਂ ਹੁਣ ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਖੇਤੀ ਤੋਂ ਮੁਕਤ ਕਰਾ ਕੇ ਬਲੂਬੇਰੀ, ਸਟਾਬੇਰੀ, ਬਲੈਕਬੇਰੀ ਦੀ ਫ਼ਸਲ ਤਿਆਰ ਕਰਨ ਦਾ ਫ਼ਾਰਮੂਲਾ ਦੇਵਾਂਗੇ ਤਾਂ ਜੋ ਉਹ ਸੱਚਮੁੱਚ ਧਰਤੀ ਵਿਚੋਂ ਸੋਨਾ ਉਗਾ ਸਕਣ। ਉਨ੍ਹਾਂ ਕਿਹਾ ਕਿ ਇਹ ਇਕ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਕਿ ਉਹ ਅੱਜ ਨੈਸ਼ਨਲ ਐਵਾਰਡ ਜਿੱਤਣ ਵਾਲੇ ਕਿਸਾਨ ਦਵਿੰਦਰ ਸਿੰਘ ਮੁਸ਼ਕਾਬਾਦ ਅਤੇ ਮੇਹਰਬਾਨ ਸਿੰਘ ਧਾਲੀਵਾਲ ਨਾਲ ਮੀਟਿੰਗ ਕਰ ਕੇ ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਭਵਿੱਖ ਦੀਆਂ ਯੋਜਨਾਵਾਂ ਬਣਾ ਰਹੇ ਹਨ। ਸੰਬੋਧਨ ਕਰਦਿਆਂ ਸਾਬਕਾ ਕੈਬਿਨਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੀ ਕਿਸਾਨਾਂ ਨੂੰ ਅਕਾਲੀ ਦਲ ਦੀ ਸਰਕਾਰ ਬਣਾ ਕੇ ਹਾਈਟੈੱਕ ਖੇਤੀ ਵੱਲ ਕਦਮ ਪੁੱਟਣ ਲਈ ਕਿਹਾ ਗਿਆ। ਇਸ ਮੌਕੇ ਸੁਖਬੀਰ ਬਾਦਲ ਦਾ ਸਨਮਾਨ ਕਰਦਿਆਂ ਦਵਿੰਦਰ ਮੁਸ਼ਕਾਬਾਦ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਖੇਤੀ ਦੇ ਢਾਂਚੇ ਨੂੰ ਹਾਈਟੈੱਕ ਕਰ ਕੇ ਸਿਲਕ ਰੂਟ ਰਾਹੀਂ ਬਾਰਡਰ ਖ਼ੋਲ ਦਿੱਤੇ ਜਾਣ ਤਾਂ ਕਿਸਾਨਾਂ ਵਲੋਂ ਉਗਾਈ ਫ਼ਸਲ ਅਰਬ ਦੇਸ਼ਾਂ ਤੋਂ ਲੈ ਕੇ ਜਾਪਾਨ ਤੱਕ ਸੜਕ ਆਵਾਜਾਈ ਰਾਹੀਂ ਸਿੱਧੇ ਰੂਪ ਵਿਚ ਐਕਸਪੋਰਟ ਕੀਤੀ ਜਾ ਸਕੇਗੀ ਜਿਸ ਨਾਲ ਪੰਜਾਬ ਦਾ ਕਿਸਾਨ ਖ਼ੁਦ ਵੀ ਕਰਜ਼ਾ ਮੁਕਤ ਹੋ ਜਾਵੇਗਾ ਅਤੇ ਪੰਜਾਬ ਸਿਰ ਚੜਿਆ ਕਰਜ਼ਾ ਵੀ ਖ਼ਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਹਰਜਤਿੰਦਰ ਸਿੰਘ ਬਾਜਵਾ, ਜਸਮੇਲ ਸਿੰਘ ਬੌਂਦਲੀ, ਹਰਦੀਪ ਸਿੰਘ ਬਹਿਲੋਲਪੁਰ, ਬਾਬਾ ਪ੍ਰਿਤਪਾਲ ਸਿੰਘ ਪਿਰਤਾ, ਜੋਗਿੰਦਰ ਸਿੰਘ ਸੇਹ, ਲਖਵੀਰ ਸਿੰਘ ਹੇੜੀਆਂ, ਸਲਵਿੰਦਰ ਸਿੰਘ ਤੇ ਨੰਬਰਦਾਰ ਅਵਤਾਰ ਸਿੰਘ ਮੁਸ਼ਕਾਬਾਦ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚ ਜੋਗਿੰਦਰ ਸਿੰਘ ਨੂੰ ਨਗਰ ਨਿਵਾਸੀਆਂ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਹਲਕਾ ਸਾਹਨੇਵਾਲ ’ਚ ਹੋਣ ਵਾਲੀ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।