23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਭਾਕਿਯੂ ਡਕੌਂਦਾ ਜਥੇਬੰਦੀ ਦੀ ਸਲੇਮਪੁਰ ’ਚ ਮੀਟਿੰਗ ਹੋਈ

ਹੰਬੜਾਂ, 22 ਅਗਸਤ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ ਦੀ ਅਗਵਾਈ ਹੇਟ ਪਿੰਡ ਸਲੇਮਪੁਰ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਇਕਾਈਆਂ ਤੇ ਬਲਾਕ ਦੇ ਅਹੁਦੇਦਾਰਾਂ ਸਮੇਤ ਕਿਸਾਨ ਮਜ਼ਦੂਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ ਨੇ ਕਿਹਾ ਕਿ ਅੱਜ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾ- ਮਜ਼ਦੂਰਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਜਿੱਥੇ ਸਾਨੂੰ ਲੜਾਈ ਲੜਨੀ ਪੈ ਰਹੀ, ਉੱਥੇ ਸਰਕਾਰਾਂ ਵਲੋਂ ਦੇਸ਼ ਅੰਦਰ ਬਣੇ ਕਾਨੂੰਨਾਂ ਵਿੱਚ ਦੂਹਰੀ ਨਤੀ ਅਪਣਾਈ ਜਾ ਰਹੀ ਹੈ, ਜਿਸ ਵਿਚ ਸਿੱਧੇ ਤੌਰ ’ਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਜੋ ਕਿ ਸਰਕਾਰਾਂ ਦੀ ਨਿੰਦਣਯੋਗ ਕਾਰਵਾਈ ਹੈ ਤੇ ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਦੀ ਜਥੇਬੰਦੀ ਸਖ਼ਤ ਸ਼ਬਦਾਂ ’ ਚ ਨਿੰਦਾ ਕਰਦੀ ਹੈ।

ਅਜੀਤ ਡੈਸਕ 23-08-2026
ਹੰਬੜਾਂ, 22 ਅਗਸਤ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ ਦੀ ਅਗਵਾਈ ਹੇਟ ਪਿੰਡ ਸਲੇਮਪੁਰ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਇਕਾਈਆਂ ਤੇ ਬਲਾਕ ਦੇ ਅਹੁਦੇਦਾਰਾਂ ਸਮੇਤ ਕਿਸਾਨ ਮਜ਼ਦੂਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ ਨੇ ਕਿਹਾ ਕਿ ਅੱਜ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾ- ਮਜ਼ਦੂਰਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਜਿੱਥੇ ਸਾਨੂੰ ਲੜਾਈ ਲੜਨੀ ਪੈ ਰਹੀ, ਉੱਥੇ ਸਰਕਾਰਾਂ ਵਲੋਂ ਦੇਸ਼ ਅੰਦਰ ਬਣੇ ਕਾਨੂੰਨਾਂ ਵਿੱਚ ਦੂਹਰੀ ਨਤੀ ਅਪਣਾਈ ਜਾ ਰਹੀ ਹੈ, ਜਿਸ ਵਿਚ ਸਿੱਧੇ ਤੌਰ ’ਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਜੋ ਕਿ ਸਰਕਾਰਾਂ ਦੀ ਨਿੰਦਣਯੋਗ ਕਾਰਵਾਈ ਹੈ ਤੇ ਅੱਜ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਦੀ ਜਥੇਬੰਦੀ ਸਖ਼ਤ ਸ਼ਬਦਾਂ ’ ਚ ਨਿੰਦਾ ਕਰਦੀ ਹੈ। ਬਲਾਕ ਆਗੂ ਬੇਅੰਤ ਸਿੰਘ ਬਾਣਈਵੇਲਾ, ਹਰਬੰਸ ਸਿੰਘ ਬੀਰਮੀ, ਹਰਦੀਪ ਸਿੰਘ ਸਲੇਮਪੁਰ ਨੇ ਕਿਹਾ ਕਿ ਹੱਕੀ ਮੰਗਾਂ ਨੂੰ ਲੈ ਕੇ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਰੋਸ ਮਾਰਚ ’ਚ ਜਥੇਬੰਦੀ ਵੱਡੀ ਗਿਣਤੀ ਟਰੈਕਟਰਾਂ ਦੇ ਕਾਫ਼ਲੇ ਨਾਲ ਕੂਚ ਕਰੇਗੀ। ਰੋਸ ਮਾਰਚ ਨੂੰ ਸਫ਼ਲ ਬਣਾਏ ਜਾਣ ਲਈ 24 ਅਗਸਤ ਨੂੰ ਟਾਹਲੀ ਸਾਹਿਬ ਰਾਇਕੋਟ ਵਿਖੇ ਜਥੇਬੰਦੀ ਵਲੋਂ ਵੱਡਾ ਇਕੱਠ ਰੱਖਿਆ ਗਿਆ ਹੈ, ਜਿਸ ਵਿਚ ਵੀ ਜਥੇਬੰਦੀ ਵਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਕੁਲਵੰਤ ਸਿੰਘ ਬੁਰਜ ਮਾਨ ਕੌਰ, ਲੇਖ ਰਾਜ ਭੱਠਾਧੂਹਾ, ਪ੍ਰਧਾਨ ਰਘਵੀਰ ਸਿੰਘ ਗਿੱਲ, ਗੁਰਦੀਪ ਸਿੰਘ, ਡਾਇ: ਕੁਲਦੀਪ ਸਿੰਘ ਫਾਗਲਾ, ਹਰਦੇਵ ਸਿੰਘ ਈਸੇਵਾਲ, ਜਤਿੰਦਰ ਸਿੰਘ ਮਲਕਪੁਰ, ਮਨਪ੍ਰੀਤ ਸਿੰਘ ਗੌਂਸਪੁਰ, ਹਰਨੇਕ ਸਿੰਘ ਫਾਗਲਾ ਸਮੇਤ ਹੋਰ ਕਿਸਾਨ ਮਜ਼ਦੂਰ ਵੀ ਮੌਜੂਦ ਸਨ।
ਪਿਛਲੀ ਖ਼ਬਰ ‘ ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਰਾਏਕੋਟ ਵਿਖੇ ਆਮਦ ਮੌਕੇ ਸਵਾਗਤ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਅਗਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼- ਗੁਰਜੀਤ ਕੌਰ ਸੇਖੋਂ (ਦਾਖਾ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।