ਜਸਵੀਰ ਸਿੰਘ ਖੈਹਿਰਾ ਬੇਟ ਨਹੀਂ ਰਹੇ
ਹੰਬੜਾਂ, 10 ਨਵੰਬਰ (ਹਰਵਿੰਦਰ ਸਿੰਘ ਮੱਕੜ)- ਪਿੰਡ ਖੈਹਿਰਾ ਬੇਟ ਦੇ ਨਵਦੀਪ ਸਿੰਘ, ਬਲਜਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਖੈਹਿਰਾ ਮੈਡੀਕਲ ਸਟੋਰ ਹੰਬੜਾਂ ਵਾਲੇ (55 ਸਾਲ) ਸਪੁੱਤਰ ਹਰੀ ਸਿੰਘ ਇਸ ਸੰਸਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਖੈਹਿਰਾ ਬੇਟ ਵਿਖੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ।
ਹੰਬੜਾਂ, 10 ਨਵੰਬਰ (ਹਰਵਿੰਦਰ ਸਿੰਘ ਮੱਕੜ)- ਪਿੰਡ ਖੈਹਿਰਾ ਬੇਟ ਦੇ ਨਵਦੀਪ ਸਿੰਘ, ਬਲਜਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਖੈਹਿਰਾ ਮੈਡੀਕਲ ਸਟੋਰ ਹੰਬੜਾਂ ਵਾਲੇ (55 ਸਾਲ) ਸਪੁੱਤਰ ਹਰੀ ਸਿੰਘ ਇਸ ਸੰਸਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਖੈਹਿਰਾ ਬੇਟ ਵਿਖੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਉਨ੍ਹਾਂ ਦੇ ਸਪੁੱਤਰਾਂ ਤੇ ਭਤੀਜਿਆਂ ਵਲੋਂ ਦਿੱਤੀ ਗਈ। ਅੰਤਿਮ ਸਸਕਾਰ ਸਮੇਂ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ’ਚ ਜਸਪ੍ਰੀਤ ਸਿੰਘ ਹੌਬੀ ਭਾਜਪਾ ਆਗੂ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਨੰਬਰਦਾਰ ਨਰਿੰਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਗੁਰਪ੍ਰੀਤ ਸਿੰਘ, ਐਕਸੀਅਨ ਬਲਜਿੰਦਰ ਸਿੰਘ ਸਾਹਨੀ, ਕਥਾ ਵਾਚਕ ਸ਼ਰਨਜੀਤ ਸਿੰਘ ਸਾਹਨੀ, ਸਾਬਕਾ ਪੰਚ ਅਮਰਜੀਤ ਸਿੰਘ ਸਾਹਨੀ, ਸਰਪ੍ਰਸਤ ਤੇਜਾ ਸਿੰਘ ਗਿੱਲ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ, ਸਰਪੰਚ ਸੇਵਾ ਸਿੰਘ, ਹਰਦੀਪ ਸਿੰਘ ਲੱਕੀ ਖੈਹਿਰਾ, ਸਾਬਕਾ ਸਰਪੰਚ ਗੁਰਦੇਵ ਸਿੰਘ ਨੂਰਪੁਰ, ਪ੍ਰਭਜੀਤ ਸਿੰਘ ਚਾਵਲਾ, ਮਲਕੀਤ ਸਿੰਘ ਬੱਲ, ਗੁਰਸ਼ਰਨ ਸਿੰਘ ਜੱਸਲ, ਰਣਜੀਤ ਸਿੰਘ ਚੀਮਾ, ਪ੍ਰਧਾਨ ਮੋਹਨ ਸਿੰਘ, ਡਾ. ਹਰਪਾਲ ਸਿੰਘ, ਇੰਦਰਪ੍ਰੀਤ ਸਿੰਘ ਸਾਹਨੀ, ਦਵਿੰਦਰ ਸਿੰਘ ਸਾਹਨੀ, ਕਿਸਾਨ ਆਗੂ ਜੱਸਾ ਨੂਰਪੁਰ, ਜਗਜੀਤ ਸਿੰਘ ਸਾਹਨੀ, ਪ੍ਰਧਾਨ ਜਗਵਿੰਦਰ ਸਿੰਘ ਗਿੱਲ, ਪ੍ਰਧਾਨ ਕੁਲਵੰਤ ਸਿੰਘ, ਪਟਵਾਰੀ ਬਲਵਿੰਦਰ ਸਿੰਘ ਢੱਟ, ਜੱਗਾ ਹੰਬੜਾਂ, ਸੁਰਿੰਦਰ ਸਿੰਘ ਬਾਬੂ, ਪ੍ਰਿੰਸ ਸਿੰਘ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਸਟੂਡੈਂਟ ਫੈੱਡਰੇਸ਼ਨ, ਜੈਨ ਹੰਬੜਾਂ, ਰਾਹੁਲ ਜਿੰਦਲ ਤੇ ਹੋਰ ਹਾਜ਼ਰ ਸਨ। ਇਸ ਮੌਕੇ ਸ਼ਰਨਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਜਸਵੀਰ ਸਿੰਘ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 16 ਨਵੰਬਰ ਦਿਨ ਸੋਮਵਾਰ ਨੂੰ ਪਿੰਡ ਖੈਹਿਰਾ ਬੇਟ (ਨਜ਼ਦੀਕ ਹੰਬੜਾਂ) ਵਿਖੇ ਗੁਰਦੁਆਰਾ ਸਾਹਿਬ ਵਿਚ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਹੋਵੇਗੀ।