23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਨਵੇਂ ਸਰੋਵਰ ਦੀ ਕਾਰ ਸੇਵਾ ਆਰੰਭ

ਮਾਛੀਵਾੜਾ ਸਾਹਿਬ, 22 ਅਗਸਤ (ਮਨੋਜ ਕੁਮਾਰ)-ਗੁਰਦੁਆਰਾ ਸ਼੍ਰੀ ਝਾੜ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸੋਮਵਾਰ ਨੂੰ ਇਤਿਹਾਸਕ ਦਿਨ ਵੇਖਣ ਨੂੰ ਮਿਲਿਆ। ਧੰਨ ਧੰਨ ਬਾਬਾ ਪਿਆਰਾ ਸਿੰਘ ਜੀ ਦੇ ਚਰਨ ਸੇਵਕ ਅਤੇ ਸੱਚ ਖੰਡ ਵਾਸੀ ਬਾਬਾ ਅਜੀਤ ਸਿੰਘ ਕਾਰ ਸੇਵਾ ਵਾਲੇ ਦੇ ਅਨੁਆਈ ਬਾਬਾ ਕਸ਼ਮੀਰ ਸਿੰਘ ਵਲੋਂ ਗੁਰੂ ਘਰ ਵਿਖੇ ਨਵਾਂ ਸਰੋਵਰ ਬਣਾਉਣ ਦੀ ਮਹਾਨ ਕਾਰ ਸੇਵਾ ਆਰੰਭ ਕਰ ਦਿੱਤੀ ਗਈ ਹੈ।

ਗੁਰਦੁਆਰਾ ਸਾਹਿਬ ਵਿਚ ਨਵੇਂ ਸਰੋਵਰ ਦੇ ਨਿਰਮਾਣ ਦੀ ਸ਼ੁਰੂਆਤ ਮੌਕੇ ਸੇਵਾ ਨਿਭਾਉਣ ਵਾਲੇ ਪਤਵੰਤੇ। ਅਜੀਤ ਤਸਵੀਰ 23-08-2026
ਮਾਛੀਵਾੜਾ ਸਾਹਿਬ, 22 ਅਗਸਤ (ਮਨੋਜ ਕੁਮਾਰ)-ਗੁਰਦੁਆਰਾ ਸ਼੍ਰੀ ਝਾੜ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸੋਮਵਾਰ ਨੂੰ ਇਤਿਹਾਸਕ ਦਿਨ ਵੇਖਣ ਨੂੰ ਮਿਲਿਆ। ਧੰਨ ਧੰਨ ਬਾਬਾ ਪਿਆਰਾ ਸਿੰਘ ਜੀ ਦੇ ਚਰਨ ਸੇਵਕ ਅਤੇ ਸੱਚ ਖੰਡ ਵਾਸੀ ਬਾਬਾ ਅਜੀਤ ਸਿੰਘ ਕਾਰ ਸੇਵਾ ਵਾਲੇ ਦੇ ਅਨੁਆਈ ਬਾਬਾ ਕਸ਼ਮੀਰ ਸਿੰਘ ਵਲੋਂ ਗੁਰੂ ਘਰ ਵਿਖੇ ਨਵਾਂ ਸਰੋਵਰ ਬਣਾਉਣ ਦੀ ਮਹਾਨ ਕਾਰ ਸੇਵਾ ਆਰੰਭ ਕਰ ਦਿੱਤੀ ਗਈ ਹੈ। ਇਸ ਕਾਰਸੇਵਾ ਦੀ ਸ਼ੁਰੂਆਤ ਪੰਜ ਸਿੰਘ ਸਾਹਿਬਾਨਾਂ ਵਲੋਂ ਅਰਦਾਸ ਉਪਰੰਤ ਟੱਕ ਲਗਾ ਕੇ ਕੀਤੀ ਗਈ। ਗੁਰਬਾਣੀ ਦੇ ਪਵਿੱਤਰ ਧੁਨੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਮੁੱਚਾ ਗੁਰਦੁਆਰਾ ਕੰਪਲੈਕਸ ਗੂੰਜ ਉੱਠਿਆ। ਇਸ ਪਾਵਨ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸਰਬੰਸ ਸਿੰਘ ਮਾਣਕੀ, ਜਸਵੀਰ ਸਿੰਘ ਮੰਗਲੀ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ, ਜਸਵੀਰ ਸਿੰਘ, ਗੁਰਦੁਆਰਾ ਸਾਹਿਬ ਝਾੜ ਸਾਹਿਬ ਦੇ ਇੰਚਾਰਜ ਅਤੇ ਪ੍ਰਧਾਨ ਗੁਰਜੀਤ ਸਿੰਘ, ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਅਤੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਵਾਲੇ ਝਾੜ ਸਾਹਿਬ ਗੇਟ ਵਾਲੇ ਮੁੱਖ ਤੌਰ ‘ਤੇ ਹਾਜ਼ਰ ਸਨ। ਵੱਡੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਨੇ ਕਾਰਸੇਵਾ ਦੀ ਸ਼ੁਰੂਆਤ ਵਿਚ ਸੇਵਾ ਕਰ ਕੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵੱਡਾ ਸਨਮਾਨ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਵਿਖੇ ਸਰੋਵਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਗੁਰੂ ਘਰ ਦੀ ਡਿਊਟੀ ਦੀ ਸੇਵਾ ਬੜੀ ਸ਼ਰਧਾ ਨਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਹੇਠ ਜੰਡ ਸਾਹਿਬ ਸਮੇਤ ਪੰਜਾਬ ਦੇ ਕਈ ਇਤਿਹਾਸਕ ਗੁਰਦੁਆਰਿਆਂ ਵਿਚ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਨਾਲ ਹੀ ਜੀਵਨ ਦੀ ਸਾਰਥਿਕਤਾ ਹੈ। ਨਵੇਂ ਸਰੋਵਰ ਦੀ ਕਾਰਸੇਵਾ ਸ਼ੁਰੂ ਹੋਣ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ਦੀਆਂ ਸੰਗਤਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਇਸ ਪਵਿੱਤਰ ਸੇਵਾ ਵਿਚ ਹਿੱਸਾ ਲੈ ਰਹੀਆਂ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ।
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਦੇ ਵਿਦਿਆਰਥੀ ਪੇਂਟਿੰਗ ਮੁਕਾਬਲੇ ਵਿਚ ਜੇਤੂ ਅਗਲੀ ਖ਼ਬਰ ਤਿੰਨ ਵਿਦਵਾਨ ਬ੍ਰਾਹਮਣ ਪੁਜਾਰੀ ਸਭਾ ਖੰਨਾ ਵਿਚ ਸ਼ਾਮਿਲ, ਪ੍ਰਧਾਨ ਦੇਸ਼ਰਾਜ ਸ਼ਾਸਤਰੀ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।