ਪੰਚਾਇਤ ਵਲੋਂ 9 ਮਹੀਨਿਆਂ ਤੋਂ ਡੱਲਾ ਫਿਰਨੀ ਦੀ ਪੁੱਟੀ ਸੜਕ ਕਾਰਨ ਲੋਕ ਪ੍ਰੇਸ਼ਾਨ
1 ਸਤੰਬਰ ਤੱਕ ਸੜਕ ਨਾ ਬਣਾਈ ਤਾਂ ਰੋਸ ਧਰਨਾ ਹੋਵੇਗਾ ਸ਼ੁਰੂ-ਡੱਲਾ
ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਡੱਲਾ ਦੇ ਦੇਹੜਕੇ ਪਾਸੇ ਵਾਲੀ ਫਿਰਨੀ ਅਤੇ ਇਕ ਹੋਰ ਰਾਹ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸਬੰਧੀ ਅੱਜ ਪਿੰਡ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਗੱਲਬਾਤ ਕਰਦਿਆਂ ਉਕਤ ਰਸਤੇ ਦੇ ਮਾੜੇ ਹਾਲਾਤ ਦਿਖਾਉਂਦਿਆਂ ਕਿਹਾ ਕਿ ਇਹ ਪਿੰਡ ਦੀ ਫਿਰਨੀ ਦੀ ਸੜਕ ਜੋ ਕਿ ਸ਼ਾਨਦਾਰ ਬਣੀ ਹੋਈ ਸੀ ਨੂੰ ਮੌਜੂਦਾ ਸਰਪੰਚ ਵਲੋਂ ਪਿਛਲੇ 9 ਮਹੀਨਿਆਂ ਇਸ ਦੇ ਨਵੀਨੀਕਰਨ ਦੇ ਬਹਾਨੇ ਪੁੱਟ ਕੇ ਸੁੱਟ ਦਿੱਤਾ ਹੈ ਜਿਸ ਕਰਕੇ ਰਾਹਗੀਰਾਂ ਤੇ ਰਸਤੇ ਨਾਲ ਸਬੰਧਤ ਘਰਾਂ ਵਾਲਿਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇੱਧਰ ਸਕੂਲਾਂ ਦੀਆਂ ਬੱਸਾਂ ਨਹੀਂ ਆਉਂਦੀਆਂ, ਜਿਸ ਕਰਕੇ ਲੋਕਾਂ ਨੂੰ ਦੂਰ ਜਾ ਕੇ ਆਪਣੇ ਬੱਚਿਆਂ ਨੂੰ ਸਕੂਲ ਬੱਸਾਂ ਵਿਚ ਚੜ੍ਹਾਉਣਾ ਤੇ ਲਿਆਉਣਾ ਪੈਂਦਾ ਅਤੇ ਇਹ ਰਸਤਾ ਗੁਰਦੁਆਰਾ ਗੁਰਪੁਰੀ, ਕਾਲਜ, ਦਾਣਾ ਮੰਡੀ, ਪਿੰਡ ਭੰਮੀਪੁਰਾ ਅਤੇ ਅਖਾੜਾ ਨੂੰ ਜਾਂਦਾ ਹੈ, ਪਰ ਪਿਛਲੇ 9 ਮਹੀਨਿਆਂ ਤੋਂ ਸਰਪੰਚ ਵਲੋਂ ਇਸ ਸੜਕ ਨੂੰ ਪੁੱਟ ਕੇ ਸੀਵਰੇਜ਼ ਪਾਉਣ ਦੇ ਨਾਂਅ ਹੇਠ ਪੁੱਟ ਸੁੱਟਿਆ ਅਤੇ ਜਿਹੜਾ ਕੰਮ 15 ਦਿਨਾਂ ਵਿਚ ਹੋ ਜਾਣਾ ਚਾਹੀਦਾ ਸੀ, ਉਸ ਨੂੰ 9 ਮਹੀਨੇ ਬੀਤ ਜਾਣ ਉਪਰੰਤ ਵੀ ਅਧੂਰਾ ਛੱਡਿਆ ਹੈ।
ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਡੱਲਾ ਦੇ ਦੇਹੜਕੇ ਪਾਸੇ ਵਾਲੀ ਫਿਰਨੀ ਅਤੇ ਇਕ ਹੋਰ ਰਾਹ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸਬੰਧੀ ਅੱਜ ਪਿੰਡ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਗੱਲਬਾਤ ਕਰਦਿਆਂ ਉਕਤ ਰਸਤੇ ਦੇ ਮਾੜੇ ਹਾਲਾਤ ਦਿਖਾਉਂਦਿਆਂ ਕਿਹਾ ਕਿ ਇਹ ਪਿੰਡ ਦੀ ਫਿਰਨੀ ਦੀ ਸੜਕ ਜੋ ਕਿ ਸ਼ਾਨਦਾਰ ਬਣੀ ਹੋਈ ਸੀ ਨੂੰ ਮੌਜੂਦਾ ਸਰਪੰਚ ਵਲੋਂ ਪਿਛਲੇ 9 ਮਹੀਨਿਆਂ ਇਸ ਦੇ ਨਵੀਨੀਕਰਨ ਦੇ ਬਹਾਨੇ ਪੁੱਟ ਕੇ ਸੁੱਟ ਦਿੱਤਾ ਹੈ ਜਿਸ ਕਰਕੇ ਰਾਹਗੀਰਾਂ ਤੇ ਰਸਤੇ ਨਾਲ ਸਬੰਧਤ ਘਰਾਂ ਵਾਲਿਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇੱਧਰ ਸਕੂਲਾਂ ਦੀਆਂ ਬੱਸਾਂ ਨਹੀਂ ਆਉਂਦੀਆਂ, ਜਿਸ ਕਰਕੇ ਲੋਕਾਂ ਨੂੰ ਦੂਰ ਜਾ ਕੇ ਆਪਣੇ ਬੱਚਿਆਂ ਨੂੰ ਸਕੂਲ ਬੱਸਾਂ ਵਿਚ ਚੜ੍ਹਾਉਣਾ ਤੇ ਲਿਆਉਣਾ ਪੈਂਦਾ ਅਤੇ ਇਹ ਰਸਤਾ ਗੁਰਦੁਆਰਾ ਗੁਰਪੁਰੀ, ਕਾਲਜ, ਦਾਣਾ ਮੰਡੀ, ਪਿੰਡ ਭੰਮੀਪੁਰਾ ਅਤੇ ਅਖਾੜਾ ਨੂੰ ਜਾਂਦਾ ਹੈ, ਪਰ ਪਿਛਲੇ 9 ਮਹੀਨਿਆਂ ਤੋਂ ਸਰਪੰਚ ਵਲੋਂ ਇਸ ਸੜਕ ਨੂੰ ਪੁੱਟ ਕੇ ਸੀਵਰੇਜ਼ ਪਾਉਣ ਦੇ ਨਾਂਅ ਹੇਠ ਪੁੱਟ ਸੁੱਟਿਆ ਅਤੇ ਜਿਹੜਾ ਕੰਮ 15 ਦਿਨਾਂ ਵਿਚ ਹੋ ਜਾਣਾ ਚਾਹੀਦਾ ਸੀ, ਉਸ ਨੂੰ 9 ਮਹੀਨੇ ਬੀਤ ਜਾਣ ਉਪਰੰਤ ਵੀ ਅਧੂਰਾ ਛੱਡਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਹਲਕਾ ਵਿਧਾਇਕਾ ਉਨ੍ਹਾਂ ਪਿੰਡਾਂ, ਜਿੱਥੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਪੰਚਾਇਤ ਨਹੀਂ, ਉੱਥੇ ਜਾ ਕੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਦਿਖਾਵੇ ਕਰ ਰਹੇ ਹਨ, ਉੱਥੇ ਪਿੰਡ ਡੱਲਾ ਜਿੱਥੇ ਉਨ੍ਹਾਂ ਦੀ ਆਪਣੀ ਪਾਰਟੀ ਦਾ ਸਰਪੰਚ ਅਤੇ ਪੰਚਾਇਤ ਹੋਣ ਦੇ ਬਾਵਯੂਦ ਵਿਕਾਸ ਕਾਰਜਾਂ ਨੂੰ ਅਧੂਰਾ ਛੱਡ ਕੇ ਵਿਨਾਸ਼ ਦਾ ਰੂਪ ਦਿੱਤਾ ਹੋਇਆ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਸਰਪੰਚ ਨੂੰ ਚੇਤਾਵਨੀ ਦਿ ਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ 1 ਸਤੱਬਰ ਤੱਕ ਇਸ ਰਸਤੇ ਨੂੰ ਨਾ ਬਣਾਇਆ ਤਾਂ ਉਹ ਪਿੰਡ ਵਾਸੀਆਂ ਨੂੰ ਲੈ ਕੇ ਦੇਹੜਕੇ ਵਾਲੇ ਪਾਸੇ ਪੱਕਾ ਰੋਸ ਧਰਨਾ ਸ਼ੁਰੂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਚਾਇਤ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧ ਵਿਚ ਜਦ ਸਰਪੰਚ ਗੋਪਾਲ ਸਿੰਘ ਪਾਲੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ਼ ਦੇ ਪਾਇਪ ਪਾ ਦਿੱਤੇ ਹਨ ਅਤੇ ਅਉਂਦੇ ਚਾਰ-ਪੰਜ ਦਿਨਾਂ ਵਿਚ ਇਸ ਤੇ ਮਿੱਟੀ ਪਾ ਕੇ ਮੋਟੇ ਪੱਥਰ ਪਾ ਕੇ ਕੰਮ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਅਮਰਜੀਤ ਸਿੰਘ ਕੈਨੇਡਾ, ਜਰਨੈਲ ਸਿੰਘ, ਸਾਧੂ ਸਿੰਘ, ਸੁਖਵਿੰਦਰਪਾਲ ਸਿੰਘ, ਪਰਿਵਾਰ ਸਿੰਘ, ਬਲਜੀਤ ਸਿੰਘ, ਅਮਰਿੰਦਰ ਸਿੰਘ, ਅਮਨਦੀਪ ਸਿੰਘ, ਪ੍ਰਧਾਨ ਜਗਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ।