29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵੋਟਰ ਸੂਚੀ ਸਬੰਧੀ ਦਾਅਵੇ ਤੇ ਇਤਰਾਜ਼ 12 ਸਤੰਬਰ ਤੱਕ ਦਰਜ ਕਰਵਾਉਣ ਵੋਟਰ -ਐੱਸ.ਡੀ.ਐੱਮ. ਜਗਰਾਉਂ

ਜਗਰਾਉਂ, 28 ਅਗਸਤ (ਸ਼ਮਸ਼ੇਰ ਸਿੰਘ ਗਾਲਿਬ )-ਐੱਸ. ਡੀ.

ਐੱਸ.ਡੀ.ਐੱਮ. ਜਗਰਾਉਂ ਬਾਦਲ ਦੀਨ 29-08-2026
ਜਗਰਾਉਂ, 28 ਅਗਸਤ (ਸ਼ਮਸ਼ੇਰ ਸਿੰਘ ਗਾਲਿਬ )-ਐੱਸ.ਡੀ.ਐੱਮ. ਜਗਰਾਉਂ ਬਾਦਲ ਦੀਨ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਸੂਚੀ ਵਿੱਚ ਨਵੀਂ ਵੋਟ ਬਣਵਾਉਣ, ਕਿਸੇ ਵੋਟ ਨੂੰ ਸੂਚੀ ਵਿੱਚੋਂ ਕਟਵਾਉਣ ਜਾਂ ਵੋਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ ਲਈ ਆਪਣੇ ਦਾਅਵੇ ਅਤੇ ਇਤਰਾਜ਼ ਨਿਰਧਾਰਤ ਸਮੇਂ ਅੰਦਰ ਦਰਜ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਗਹਿਰਾਈ ਵਾਲੀ ਵੋਟਰ ਸੂਚੀ ਸੋਧ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਜਿਹੜੇ ਵੋਟਰ ਕਿਸੇ ਕਾਰਨ ਆਪਣਾ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾ ਸਕੇ, ਉਹ ਆਪਣੇ ਸਬੰਧਤ ਬੂਥ ਅਧਿਕਾਰੀ ਕੋਲ ਉਪਲੱਬਧ ਮੌਜੂਦਾ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਜਾਂਚ ਲੈਣ। ਜੇਕਰ ਨਾਮ ਸਬੰਧੀ ਕੋਈ ਦਾਅਵਾ, ਇਤਰਾਜ਼ ਜਾਂ ਸੋਧ ਦੀ ਲੋੜ ਹੋਵੇ ਤਾਂ ਇਸ ਸਬੰਧੀ ਤੁਰੰਤ ਅਰਜ਼ੀ ਪੇਸ਼ ਕੀਤੀ ਜਾਵੇ। ਉਪ ਮੰਡਲ ਮੈਜਿਸਟ੍ਰੇਟ ਬਾਦਲ ਦੀਨ ਨੇ ਦੱਸਿਆ ਕਿ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ 12 ਸਤੰਬਰ 2026 ਤੱਕ ਆਨਲਾਈਨ ਵੀ ਦਰਜ ਕਰਵਾ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਮਾਰਗਦਰਸ਼ਨ ਲਈ ਵੋਟਰ ਆਪਣੇ ਸਬੰਧਤ ਬੂਥ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਸਬੰਧੀ ਜਾਣਕਾਰੀ ਦੀ ਜਾਂਚ ਜ਼ਰੂਰ ਕਰਨ ਅਤੇ ਨਵੀਂ ਵੋਟ ਬਣਵਾਉਣ, ਨਾਮ ਕਟਵਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਸੋਧ ਲਈ 12 ਸਤੰਬਰ ਤੋਂ ਪਹਿਲਾਂ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਤਾਂ ਜੋ ਵੋਟਰ ਸੂਚੀ ਨੂੰ ਸਹੀ ਅਤੇ ਅਪਡੇਟ ਰੱਖਿਆ ਜਾ ਸਕੇ।
ਪਿਛਲੀ ਖ਼ਬਰ ਬੀ. ਕੇ. ਯੂ. (ਉਗਰਾਹਾਂ) ਵਲੋਂ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਰੱਖੜ ਪੁੰਨਿਆਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।