03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਰਦਾਰ ਹਰੀ ਸਿੰਘ ਨਲੂਆ ਚੌਂਕ ਨੂੰ ਟੈਂਪੂ ਨੇ ਮਾਰੀ ਟੱਕਰ, ਬਾਊਂਡਰੀ ਪੂਰੀ ਢਹਿ-ਢੇਰੀ ਹੋਈ

ਰਾਏਕੋਟ, 2 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਬੀਤੀ ਰਾਤ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਰਾਏਕੋਟ ਵਿਖੇ ਸਥਿਤ ਸਰਦਾਰ ਹਰੀ ਸਿੰਘ ਨਲੂਆ ਚੌਂਕ ਨੂੰ ਤੇਜ਼ ਰਫ਼ਤਾਰ ਟੈਂਪੂ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਸ਼ਹਿਰ ਦੇ ਪ੍ਰਮੁੱਖ ਸਰਦਾਰ ਹਰੀ ਸਿੰਘ ਨਲੂਆ ਚੌਂਕ ਵਿਚ ਸਥਾਪਿਤ ਬੁੱਤ ਦੀ ਬਾਊਂਡਰੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਦਾ ਬਚਾ ਰਿਹਾ ਪਰ ਬੁੱਤ ਦੀ ਬਾਊਂਡਰੀ ਨੂੰ ਵੱਡਾ ਨੁਕਸਾਨ ਪੁੱਜਿਆ ਹੈ।

ਅਜੀਤ ਡੈਸਕ 03-11-2026
ਰਾਏਕੋਟ, 2 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਬੀਤੀ ਰਾਤ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਰਾਏਕੋਟ ਵਿਖੇ ਸਥਿਤ ਸਰਦਾਰ ਹਰੀ ਸਿੰਘ ਨਲੂਆ ਚੌਂਕ ਨੂੰ ਤੇਜ਼ ਰਫ਼ਤਾਰ ਟੈਂਪੂ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਸ਼ਹਿਰ ਦੇ ਪ੍ਰਮੁੱਖ ਸਰਦਾਰ ਹਰੀ ਸਿੰਘ ਨਲੂਆ ਚੌਂਕ ਵਿਚ ਸਥਾਪਿਤ ਬੁੱਤ ਦੀ ਬਾਊਂਡਰੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਦਾ ਬਚਾ ਰਿਹਾ ਪਰ ਬੁੱਤ ਦੀ ਬਾਊਂਡਰੀ ਨੂੰ ਵੱਡਾ ਨੁਕਸਾਨ ਪੁੱਜਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਬੁੱਤ ਦੀ ਬਾਊਂਡਰੀ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਇਆ ਜਾਵੇ ਤੇ ਚੌਂਕ ਵਿਚ ਸਪੀਡ ਬ੍ਰੇਕਰ ਜਾਂ ਰਿਫਲੈਕਟਰ ਲਗਾਏ ਜਾਣ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸੇ ਨਾ ਵਾਪਰਨ। ਇਸ ਮੌਕੇ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੈਂਪੂ ਨੂੰ ਰਾਜ ਕੁਮਾਰ ਪੁੱਤਰ ਮਿੱਠੂ ਸਿੰਘ ਵਾਸੀ ਧੂਰੀ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਤ 11 ਵਜੇ ਦੇ ਕਰੀਬ ਵਾਪਰਿਆ ਹੈ ਤੇ ਪੁਲਿਸ ਨੇ ਟੈਂਪੂ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। 02Jag05
ਪਿਛਲੀ ਖ਼ਬਰ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਵ੍ਰਿੰਦਾਵਨ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਕੋਆਰਡੀਨੇਟਰ ਥਿੰਦ ਤੇ ਸੇਖੋਂ... ਅਗਲੀ ਖ਼ਬਰ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਦਾ ਸੇਵਾਮੁਕਤੀ ਸਮਾਰੋਹ ਯਾਦਗਾਰੀ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।