01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਹਲਕਾ ਦਾਖਾ ਦੀ ਚੋਣ ਦਾ ਮੁੱਢ ਬੰਨ੍ਹੇਗੀ ਮੇਲਾ ਛਪਾਰ ਕਾਨਫਰੰਸ - ਜਸਕਰਨ ਸਿੰਘ

ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ’ਚ ਭਾਰੀ ਕਾਨਫਰੰਸ ਤੋਂ ਬਾਅਦ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ (ਬ) ਵਲੋਂ ਵਿਸ਼ਾਲ ਇਕੱਠ ਬਾਅਦ ਹੁਣ ਮਾਲਵਾ ਦੀ ਧਰਤੀ ’ਤੇ ਹਲਕਾ ਦਾਖਾ ਮੇਲਾ ਛਪਾਰ ਕਾਨਫਰੰਸ ਅਗਾਮੀ ਪੰਜਾਬ ਚੋਣਾਂ ਦਾ ਮੁੱਢ ਬੰਨੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਮੇਲਾ ਛਪਾਰ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ।

ਅਜੀਤ ਡੈਸਕ 01-09-2026
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ’ਚ ਭਾਰੀ ਕਾਨਫਰੰਸ ਤੋਂ ਬਾਅਦ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ (ਬ) ਵਲੋਂ ਵਿਸ਼ਾਲ ਇਕੱਠ ਬਾਅਦ ਹੁਣ ਮਾਲਵਾ ਦੀ ਧਰਤੀ ’ਤੇ ਹਲਕਾ ਦਾਖਾ ਮੇਲਾ ਛਪਾਰ ਕਾਨਫਰੰਸ ਅਗਾਮੀ ਪੰਜਾਬ ਚੋਣਾਂ ਦਾ ਮੁੱਢ ਬੰਨੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਮੇਲਾ ਛਪਾਰ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਦਿਉਲ ਦੱਸਿਆ ਕਿ ਮੇਲਾ ਛਪਾਰ ’ਤੇ ਅਕਾਲੀ ਦਲ (ਬ) ਦੀ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਂਸਦ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਸਰਬਜੀਤ ਸਿੰਘ ਝਿੰਜਰ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹੋਰ ਸੀਨੀਅਰ ਲੀਡਰਸਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਥ ਵਿਰੋਧੀ ਕੁਝ ਤਾਕਤਾ ਬਾਦਲ ਪਰਿਵਾਰ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਵਿਚ ਹਨ, ਜਦ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਹਾਲੀ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਯੋਗਦਾਨ ਹੈ। ਛਪਾਰ ਮੇਲੇ ਦੀ ਗੱਲ ਕਰਦਿਆ ਜਸਕਰਨ ਸਿੰਘ ਦਿਉਲ ਦੱਸਿਆ ਕਿ ਗੁੱਗਾ ਮਾੜੀ ਸਥਾਨ ਪਿੰਡ ਛਪਾਰ ਵਿਧਾਨ ਸਭਾ ਹਲਕਾ ਦਾਖਾ ਦਾ ਹਿੱਸਾ ਹੋਣ ਕਰਕੇ ਹਲਕਾ ਦਾਖਾ ਦੀ ਰਾਜਨੀਤੀ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਅਦੇਸ਼ਾ ਬਾਅਦ ਛਪਾਰ ਕਾਨਫਰੰਸ ਦੀ ਸਫਲਤਾ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਹਲਕਾ ਦਾਖਾ ਅੰਦਰ ਇਕ ਦਰਜਨ ਜੋਨ ਇਕਾਈਆ ਦੇ ਇੰਚਾਰਜਾ, ਹੋਰ ਅਹੁਦੇਦਾਰ, ਮੈਂਬਰਾਂ ਵਲੋਂ ਮੀਟਿੰਗਾਂ ਨਿਰੰਤਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਚੇਅਰਮੈਨ ਜਗਦੀਸ ਸਿੰਘ ਗੋਰਸੀਆ, ਡਾ: ਸੁਖਪਾਲ ਸਿੰਘ ਈਸੇਵਾਲ, ਬਲਦੇਵ ਸਿੰਘ ਬੀੜ ਗਗੜਾ, ਚਮਕੌਰ ਸਿੰਘ ਉੱਭੀ, ਜਗਰੂਪ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਕੋਠੇ ਹਾਸ. ਸਵਰਨ ਸਿੰਘ ਛੱਜਾਵਾਲ, ਗੁਰਦੀਪ ਸਿੰਘ ਫੱਲੇਵਾਲ, ਬਸੰਤ ਸਿੰਘ ਛੱਜਾਵਾਲ, ਸਿਕੰਦਰ ਸਿੰਘ ਸਿੱਧਵਾ ਬੇਟ, ਸੁਸੀਲ ਵਿੱਕੀ ਚੌਧਰੀ, ਅਮਨਦੀਪ ਸਿੰਘ ਸਵੱਦੀ, ਗੁਰਵਿੰਦਰ ਸਿੰਘ ਕੋਠੇ ਹਾਂਸ, ਹਰਿੰਦਰ ਸਿੰਘ ਈਸੇਵਾਲ, ਜਗਦੀਪ ਸਿੰਘ ਮੋਹੀ, ਸਤਵੰਤ ਸਿੰਘ ਮਲਸੀਹਾ ਭਾਈਕੇ, ਗੁਰਇੰਦਰਜੀਤ ਸਿੰਘ ਰੂੰਮੀ, ਗੁਰਿੰਦਰ ਸਿੰਘ ਸੇਖੋਂ ਈਸੇਵਾਲ, ਜਸਵਿੰਦਰ ਸਿੰਘ ਛੀਨਾ, ਗੁਰਦੀਪ ਸਿੰਘ ਸਵੱਦੀ, ਅੰਮ੍ਰਿਤਪਾਲ ਸਿੰਘ ਖੰਡੂਰ, ਸੁਰਿੰਦਰ ਸਿੰਘ ਸਿੰਦਾ ਲਤਾਲਾ ਨੂੰ ਨਾਲ ਲੈ ਕੇ ਛਪਾਰ ਕਾਨਫਰੰਸ ਦੀਆ ਤਿਆਰੀਆ ਵਿਚ ਲੱਗੇ ਹੋਏ ਹਨ।
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਦੁਸਹਿਰਾ ਕਮੇਟੀ ਦੀ ਚੋਣ, ਜੈ ਕਿਸਨ ਭੂਸਨ ਪ੍ਰਧਾਨ ਤੇ ਤੁਰਣ ਜਿੰਦਲ ਚੇਅਰਮੈਨ ਬਣੇ ਦੁਸ਼ਹਿਰਾ ਕਮੇਟੀ ਦੇ... ਅਗਲੀ ਖ਼ਬਰ ਦਸਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਦੇ ਖਿਡਾਰੀਆਂ ਨੇ ਸਟੇਟ ਚੈਂਪੀਅਨਸ਼ਿਪ ’ਚ ਜਿੱਤੇ 5 ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।