ਨੰਬਰਦਾਰਾਂ ਵਲੋਂ ਮੰਗਾਂ ਦੀ ਪੂਰਤੀ ਲਈ ਆਰ-ਪਾਰ ਦੀ ਲੜ੍ਹਾਈ ਦਾ ਐਲਾਨ
ਸੂਬੇ ਭਰ ਦੇ ਨੰਬਰਦਾਰਾਂ ਵਲੋਂ 4 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕੀਤਾ ਜਾਵੇਗਾ-ਸੁਖਪਾਲ ਸਿੰਘ ਗੋਂਦਵਾਲ
ਰਾਏਕੋਟ, 2 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੀ ਇੱਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਅਤੇ ਜਨਰਲ ਸਕੱਤਰ ਸੂਬੇਦਾਰ ਪਾਲ ਸਿੰਘ ਰਾਏਕੋਟ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਨੰਬਰਦਾਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ’ਤੇ ਵਿਚਾਰ-ਚਰਚਾ ਕੀਤੀ ਗਈ।
ਰਾਏਕੋਟ, 2 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੀ ਇੱਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਅਤੇ ਜਨਰਲ ਸਕੱਤਰ ਸੂਬੇਦਾਰ ਪਾਲ ਸਿੰਘ ਰਾਏਕੋਟ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਨੰਬਰਦਾਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਨੰਬਰਦਾਰੀ ਜੱਦੀ-ਪੁਸ਼ਤੀ ਨੂੰ ਬਹਾਲ ਰੱਖਣ ਦੀ ਪੁਰਜ਼ੋਰ ਮੰਗ ਕੀਤੀ। ਇਸਦੇ ਨਾਲ ਹੀ ਨੰਬਰਦਾਰਾਂ ਦਾ ਮਹੀਨਾਵਾਰ ਮਾਣਭੱਤਾ 1500 ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਲਈ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਹਿਸੀਲ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਦੱਸਿਆ ਕਿ ਤਰਨਤਾਰਨ ਵਿਖੇ ਕੀਤੀ ਰੈਲੀ ਦੌਰਾਨ ਪਾਸ ਕੀਤੇ ਮਤਿਆਂ ਅਨੁਸਾਰ 4 ਅਕਤੂਬਰ ਨੂੰ ਸਮੁੱਚਾ ਨੰਬਰਦਾਰ ਭਾਈਚਾਰਾ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਘਿਰਾਓ ਕਰੇਗਾ, ਇਸ ਪ੍ਰੋਗਰਾਮ ਲਈ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਸੰਗਰੂਰ ਰੈਲੀ ਵਿਚ ਸ਼ਾਮਿਲ ਹੋਣ ਲਈ ਲਾਮਬੰਦੀ ਕੀਤੀ ਜਾਵੇ। ਉਨ੍ਹਾਂ ਰਾਏਕੋਟ ਤਹਿਸੀਲ ਦੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਸੰਗਰੂਰ ਰੈਲੀ ਦੀ ਸਫ਼ਲਤਾ ਲਈ ਇਕਜੁੱਟਤਾ ਨਾਲ ਕੰਮ ਕੀਤਾ ਜਾਵੇ। ਨੰਬਰਦਾਰ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਮੁੱਕਰੀ ਸਰਕਾਰ ਨੂੰ ਜਗਾਉਣ ਲਈ ਤਿੱਖਾ ਸੰਘਰਸ਼ ਵਿੱਢਿਆ ਜਾ ਰਿਹਾ ਹੈ ਤਾਂ ਜੋ ਨੰਬਰਦਾਰਾਂ ਦੇ ਹੱਕ ਅਤੇ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ। ਮੀਟਿੰਗ ਦੌਰਾਨ ਤਹਿਸੀਲ ਰਾਏਕੋਟ ਵਿਚ ਨਵੇਂ ਬਣੇ ਨੰਬਰਦਾਰਾਂ ਬਾਵਾ ਸਿੰਘ ਰਾਏਕੋਟ, ਕੈਪਟਨ ਸਿੰਘ ਜੌਹਲਾਂ ਅਤੇ ਰਾਜਵੀਰ ਸਿੰਘ ਸ਼ਾਹਜਹਾਨਪੁਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੇਂ ਬਣੇ ਨੰਬਰਦਾਰ ਆਪਣੀ ਨੰਬਰਦਾਰੀ ਦੀ ਸੇਵਾ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਆਮ ਜਨਤਾ ਦੇ ਕੰਮਾਂ ਵਿਚ ਪੂਰਨ ਸਹਿਯੋਗ ਦੇ ਕੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਪੂਰੀ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਰਟੌਲ, ਬਲਜਿੰਦਰ ਕੌਰ ਨੰਗਲ ਕਲਾਂ, ਦਰਸ਼ਨ ਸਿੰਘ ਐਤੀਆਣਾ, ਸਿਕੰਦਰ ਸਿੰਘ ਰਾਜਗੜ੍ਹ, ਰਮੇਸ਼ਵਰ ਸਿੰਘ ਟੂਸਾ, ਬਲਜੀਤ ਸਿੰਘ ਉਮਰਪੁਰਾ, ਬਲਜਿੰਦਰ ਸਿੰਘ ਅਕਾਲਗੜ੍ਹ, ਸੁਖਜਿੰਦਰ ਸਿੰਘ ਸੁਧਾਰ, ਅਮਰੀਕ ਸਿੰਘ ਅਕਾਲਗੜ੍ਹ, ਮਨਦੀਪ ਸਿੰਘ ਪੱਖੋਵਾਲ, ਬਸੀਰ, ਅਜਮੇਰ ਸਿੰਘ ਰਾਜਗੜ੍ਹ, ਰਛਪਾਲ ਸਿੰਘ ਬੁਰਜ ਹਰੀ ਸਿੰਘ, ਸੰਦੀਪ ਸਿੰਘ ਜੌਹਲਾਂ, ਪਰਮਜੀਤ ਕੌਰ ਜੌਹਲਾਂ, ਜਗਤਾਰ ਸਿੰਘ ਪੱਖੋਵਾਲ, ਹਰੀ ਸਿੰਘ ਰਾਏਕੋਟ, ਬਲਵੰਤ ਸਿੰਘ ਬਿੰਜਲ, ਜਗਦੇਵ ਸਿੰਘ ਨੱਥੋਵਾਲ, ਮੇਜਰ ਸਿੰਘ ਧੂਰਕੋਟ, ਬਾਵਾ ਸਿੰਘ ਰਾਏਕੋਟ, ਧਰਮਿੰਦਰ ਸਿੰਘ ਅਕਾਲਗੜ੍ਹ ਖੁਰਦ, ਕਰਨੈਲ ਸਿੰਘ ਭੈਣੀ ਰੋੜ੍ਹਾ, ਨਿਸ਼ਾਨ ਸਿੰਘ ਬੜੂੰਦੀ, ਨਿਰਮਲ ਸਿੰਘ ਆਦਿ ਹਾਜ਼ਰ ਸਨ।