11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਦੇ ਵਿਦਿਆਰਥੀਆਂ ਵਲੋਂ ਛੇ ਤਗਮੇ ਜਿੱਤ ਕੇ ਵੱਡੀ ਸਫਲਤਾ ਹਾਸਿਲ

ਈਸੜੂ, 10 ਅਕਤੂਬਰ (ਬਲਵਿੰਦਰ ਸਿੰਘ)-ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੋਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੋਲੀ, ਵਾਈਸ ਪ੍ਰੈਸੀਡੈਂਟ ਨਵੇਰਾ ਜੌਲੀ ਅਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਨੇਗੀ ਸਕੇਟਿੰਗ ਕਲੱਬ ਲੁਧਿਆਣਾ ਵਲੋਂ ਸਵਰਗੀ ਗੁਰਜੀਤ ਸਿੰਘ ਸੋਹਲ ਦੀ ਚਿਰੰਜੀਵੀਂ ਯਾਦ ਵਿਚ ਆਯੋਜਿਤ ‘ਸਪੀਡ ਆਨ ਵਹੀਲਜ਼ ਰੋਲਰ ਸਕੇਟਿੰਗ ਚੈਂਪੀਅਨਸ਼ਿਪ’ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ ਛੇ ਤਗਮੇ ਹਾਸਲ ਕੀਤੇ। ਇਸ ਅਖਿਲ ਭਾਰਤੀ ਮੁਕਾਬਲੇ ਵਿੱਚ ਦੇਸ਼ ਭਰ ਤੋਂ ਆਏ ਖਿਡਾਰੀਆਂ ਵਿਚਾਲੇ ਸਕੂਲ ਦੇ ਬੱਚਿਆਂ ਨੇ ਆਪਣੀ ਮਿਹਨਤ, ਹੁਨਰ ਅਤੇ ਲਗਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ।

ਅਜੀਤ ਡੈਸਕ 11-10-2026
ਈਸੜੂ, 10 ਅਕਤੂਬਰ (ਬਲਵਿੰਦਰ ਸਿੰਘ)-ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੋਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੋਲੀ, ਵਾਈਸ ਪ੍ਰੈਸੀਡੈਂਟ ਨਵੇਰਾ ਜੌਲੀ ਅਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਨੇਗੀ ਸਕੇਟਿੰਗ ਕਲੱਬ ਲੁਧਿਆਣਾ ਵਲੋਂ ਸਵਰਗੀ ਗੁਰਜੀਤ ਸਿੰਘ ਸੋਹਲ ਦੀ ਚਿਰੰਜੀਵੀਂ ਯਾਦ ਵਿਚ ਆਯੋਜਿਤ ‘ਸਪੀਡ ਆਨ ਵਹੀਲਜ਼ ਰੋਲਰ ਸਕੇਟਿੰਗ ਚੈਂਪੀਅਨਸ਼ਿਪ’ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ ਛੇ ਤਗਮੇ ਹਾਸਲ ਕੀਤੇ। ਇਸ ਅਖਿਲ ਭਾਰਤੀ ਮੁਕਾਬਲੇ ਵਿੱਚ ਦੇਸ਼ ਭਰ ਤੋਂ ਆਏ ਖਿਡਾਰੀਆਂ ਵਿਚਾਲੇ ਸਕੂਲ ਦੇ ਬੱਚਿਆਂ ਨੇ ਆਪਣੀ ਮਿਹਨਤ, ਹੁਨਰ ਅਤੇ ਲਗਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ। ਸਵਰਗੀ ਗੁਰਜੀਤ ਸਿੰਘ ਸੋਹਲ, ਜੋ ਰੋਲਰ ਸਕੇਟਿੰਗ ਦੀ ਦੁਨੀਆ ਵਿਚ ਇੱਕ ਸੱਚੇ ਮਾਰਗਦਰਸ਼ਕ ਤੇ ਪ੍ਰੇਰਣਾ ਸਰੋਤ ਮੰਨੇ ਜਾਂਦੇ ਸਨ, ਦੀ ਯਾਦ ਵਿਚ ਆਯੋਜਿਤ ਇਸ ਚੈਂਪੀਅਨਸ਼ਿਪ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਤਗਮੇ ਜਿੱਤੇ। ਇਸ ਮੌਕੇ ਦੀਵਾਂਸ਼ਦੀਪ ਨੇ ਚੌਥੀ ਸ਼੍ਰੇਣੀ ਵਿਚ ਸੋਨ ਤਗਮਾ, ਪ੍ਰਭਦੀਪ ਕੌਰ ਨੇ ਸੱਤਵੀਂ ਸ਼੍ਰੇਣੀ ਵਿਚ ਸੋਨ ਤਗਮਾ, ਦਸਮੀਤ ਕੌਰ ਨੇ ਛੇਵੀਂ ਸ਼੍ਰੇਣੀ ਵਿਚ ਸੋਨ ਤਗਮਾ, ਮੰਨਤ ਨੇ ਚੌਥੀ ਸ਼੍ਰੇਣੀ ਚਾਂਦੀ ਦਾ ਤਗਮਾ ਹਾਸਲ ਕੀਤਾ ।ਖੁਸ਼ਪ੍ਰੀਤ ਕੌਰ ਨੇ ਤੀਜੀ ਸ਼੍ਰੇਣੀ ਵਿਚ ਚਾਂਦੀ ਦਾ ਤਗਮਾ, ਤਨਵੀ ਸ਼ਰਮਾ ਨੇ ਛੇਵੀਂ ਸ਼੍ਰੇਣੀ ਕਾਂਸੀ ਦਾ ਤਗਮਾ ਹਾਸਿਲ ਕੀਤਾ। ਸਕੂਲ ਦੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਨੇ ਵਿਦਿਆਰਥੀਆਂ ਦੀ ਇਸ ਸਫਲਤਾ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਆਪਣੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਇਹ ਉੱਤਮ ਨਤੀਜੇ ਹਾਸਲ ਕੀਤੇ ਹਨ। ਇਹ ਤਗਮੇ ਸਿਰਫ਼ ਵਿਅਕਤੀਗਤ ਸਫਲਤਾ ਹੀ ਨਹੀਂ, ਸਗੋਂ ਸਕੂਲ ਦੀ ਖੇਡ ਪਰੰਪਰਾ ਤੇ ਟੀਮ ਸਪਿਰਿਟ ਦਾ ਵੀ ਪ੍ਰਮਾਣ ਹਨ।
ਪਿਛਲੀ ਖ਼ਬਰ ਅੱਡਾ ਦਾਖਾ ਪੈਨਸ਼ਨਰਜ਼ ਐਸੋ: ਅਹੁਦੇਦਾਰ-ਮੈਂਬਰ ਸੰਗਰੂਰ ਰੋਸ ਪ੍ਰਦਰਸ਼ਨ ਲਈ ਰਵਾਨਾ ਅਗਲੀ ਖ਼ਬਰ ਬਿਜਲੀ ਵਿਭਾਗ ਵਲੋਂ ਖੇਤੀਬਾੜੀ ਖਪਤਕਾਰਾਂ ਲਈ ਵੀ.ਡੀ.ਐੱਸ.ਸਕੀਮ ਸ਼ੁਰੂ-ਐਸ.ਡੀ.ਓ. ਅਨਮੋਲਪ੍ਰੀਤ ਸਿੰਘ ਖੇਤੀਬਾੜੀ (ਏ.ਪੀ.)...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।