11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅੱਡਾ ਦਾਖਾ ਪੈਨਸ਼ਨਰਜ਼ ਐਸੋ: ਅਹੁਦੇਦਾਰ-ਮੈਂਬਰ ਸੰਗਰੂਰ ਰੋਸ ਪ੍ਰਦਰਸ਼ਨ ਲਈ ਰਵਾਨਾ

ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਬਕਾਇਆ ਡੀ. ਏ.

ਅਜੀਤ ਡੈਸਕ 11-10-2026
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਬਕਾਇਆ ਡੀ.ਏ. ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਪਾਵਰਕੌਮ ਪੈਨਸ਼ਨਰਜ਼ ਐਸੋਸ਼ੀਏਸ਼ਨ ਅੱਡਾ ਦਾਖਾ ਮੰਡਲ ਦੇ ਅਹੁਦੇਦਾਰ, ਮੈਂਬਰ ਡਵੀਜ਼ਨ ਪ੍ਰਧਾਨ ਜਗਤਾਰ ਸਿੰਘ ਸ਼ੇਖੂਪੁਰਾ ਦੀ ਅਗਵਾਈ ਹੇਠ ਮੰਡੀ ਮੁੱਲਾਂਪੁਰ ਤੋਂ ਰਵਾਨਾ ਹੋਏ। ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦਿਆਂ ਮੁਲਾਜ਼ਮ ਆਗੂ ਕੰਵਲਜੀਤ ਖੰਨਾ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਡੀ.ਏ. ਦੇ ਬਕਾਏ ਅਤੇ ਪੈਡਿੰਗ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਨ, ਪੱਕੀ ਭਰਤੀ, ਮਿਡ ਡੇਅ ਮੀਲ, ਆਸ਼ਾ ਤੇ ਆਂਗਣਵਾੜੀ ਵਰਕਰਾਂ ਨੂੰ ਰੈਗੂਲਰ ਕਰਨ, ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨ, ਹੋਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਮੁੜ ਤੇਜ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੱਤ ਅਗਸਤ ਨੂੰ ਲੱਖਾਂ ਮੁਲਾਜ਼ਮਾਂ ਦੁਆਰਾ ਵੱਡੇ ਸੰਘਰਸ਼ ਦੇ ਦਬਾਅ ਹੇਠ ਅੱਠ ਪ੍ਰਤੀਸ਼ਤ ਡੀ.ਏ ਦੀ ਕਿਸ਼ਤ ਜਾਰੀ ਕਰਨ ਦਾ ਡਰਾਮਾ ਰਚ ਕੇ ਸੰਘਰਸ਼ ਦੀ ਫੂਕ ਕੱਢਣ ਦੀ ਨਾਕਾਮ ਚਾਲ ਚੱਲੀ ਸੀ, ਪ੍ਰੰਤੂ ਹੁਣ ਸਾਂਝੀ ਤਾਲਮੇਲ ਕਮੇਟੀ ਨੇ ਦੁਬਾਰਾ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਜਾ ਚੁੱਕ ਕੇ ਵਖ ਵਖ ਤਬਕਿਆਂ ਨੂੰ ਰਿਓੜੀਆਂ ਵੰਡ ਰਹੀ ਆਪ ਪਾਰਟੀ ਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਇਨ੍ਹਾਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਹਕੂਮਤੀ ਵਿਧਾਇਕਾਂ ਦਾ ਪਿੰਡਾਂ ਅੰਦਰ ਡਟਵਾਂ ਵਿਰੋਧ ਕਰਨਗੇਂ। ਸੰਗਰੂਰ ਜਾਣ ਵਾਲੇ ਕਾਫ਼ਲੇ ਵਿਚ ਚਰਨ ਸਿੰਘ ਸੁਧਾਰ, ਭੁਪਿੰਦਰ ਸਿੰਘ ਮੋਹੀ, ਕੁਲਵਿੰਦਰ ਸਿੰਘ ਸਰਾਭਾ, ਸੁਰੇਸ਼ ਕੁਮਾਰ, ਗੁਰਦੀਪ ਸਿੰਘ ਮਾਨ, ਦਰਸ਼ਨ ਸਿੰਘ ਸਹੌਲੀ, ਜਸਵੀਰ ਸਿੰਘ ਢੱਟ, ਦਰਜਨਾਂ ਹੋਰ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਡਰਾਈਵਿੰਗ ਲਰਨਿੰਗ ਲਾਇਸੰਸ ਬਣਾਉਣ ਦੇ ਲਗਾਏ ਕੈਂਪ ਦੌਰਾਨ 207 ਲਾਇਸੰਸ ਬਣਾਏ ਅਗਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਦੇ ਵਿਦਿਆਰਥੀਆਂ ਵਲੋਂ ਛੇ ਤਗਮੇ ਜਿੱਤ ਕੇ ਵੱਡੀ ਸਫਲਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।