13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬੱਸੀਆਂ ਵਿਖੇ ‘ਆਪ’ ਵਪਾਰ ਵਿੰਗ ਦੇ ਚੇਅਰਮੈਨ ਡਾ. ਰਮੇਸ਼ ਜੈਨ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ

ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਲੜਕੀਆਂ ਦੀ ਅਥਲੈਟਿਕਸ ਮੀਟ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ (ਲੁਧਿ:) ਦੇ ਖੇਡ ਗਰਾਊਂਡ ਅੰਦਰ ਸ਼ੁਰੂ ਹੋਈ। ਸਹੋਦਿਆ ਸਕੂਲ ਪੱਧਰੀ ਅਥਲੈਟਿਕਸ ਦੀ ਆਰੰਭਤਾ ਸਮੇਂ ਕਰੀਬ ਦੋ ਦਰਜਨ ਸਕੂਲਾਂ ਦੇ ਵੱਖੋ-ਵੱਖ ਖਿਡਾਰੀਆਂ ਦੁਆਰਾ ਮਾਰਚ ਪਾਸਟ ਕੀਤਾ।

ਅਜੀਤ ਡੈਸਕ 14-10-2026
ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਲੜਕੀਆਂ ਦੀ ਅਥਲੈਟਿਕਸ ਮੀਟ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ (ਲੁਧਿ:) ਦੇ ਖੇਡ ਗਰਾਊਂਡ ਅੰਦਰ ਸ਼ੁਰੂ ਹੋਈ। ਸਹੋਦਿਆ ਸਕੂਲ ਪੱਧਰੀ ਅਥਲੈਟਿਕਸ ਦੀ ਆਰੰਭਤਾ ਸਮੇਂ ਕਰੀਬ ਦੋ ਦਰਜਨ ਸਕੂਲਾਂ ਦੇ ਵੱਖੋ-ਵੱਖ ਖਿਡਾਰੀਆਂ ਦੁਆਰਾ ਮਾਰਚ ਪਾਸਟ ਕੀਤਾ। ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ (ਡਾਇਰੈਕਟਰ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ) ਦੀ ਨਜਰਸਾਨੀ ਹੇਠ ਸਹੋਦਿਆ ਸਕੂਲਾਂ ਦੀ ਅਥਲੈਟਿਕਸ ਮੀਟ ਦੇ ਪਹਿਲੇ ਦਿਨ 100-200 ਮੀਟਰ ਦੌੜ, ਉੱਚੀ-ਲੰਬੀ ਛਾਲ, ਇੱਕ ਦਰਜਨ ਵੱਖ-ਵੱਖ ਈਵੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਨੇ ਹਿੱਸਾ ਲਿਆ। ਲੜਕੀਆਂ ਦੀ ਅੰਡਰ-8 ਉਬਸਟੇਕਲ ਦੌੜ ਵਿਚ ਮੇਜ਼ਬਾਨ ਈਸਟਵੁੱਡ ਸਕੂਲ ਪਹਿਲਾ ਤੇ ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਦੂਸਰਾ ਸਥਾਨ ਲਿਆ। ਫਲੈਟ ਰੇਸ 50 ਮੀਟਰ ਮੁਕਾਬਲੇ ਵਿਚ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਜੇਤੂ, ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਉੱਪ ਜੇਤੂ ਰਿਹਾ। ਅੰਡਰ-10 ਲੜਕੀਆਂ ਦੀ 100 ਮੀਟਰ ਗਰੁੱਪ ਦੌੜ ਵਿਚ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਨੇ ਪਹਿਲਾ, ਸਪਰਿੰਗ ਡਿਊ ਸਕੂਲ ਨਾਨਕਸਰ ਨੇ ਦੂਸਰਾ ਅਤੇ ਨਿਊ ਜ਼ੀ. ਐੱਮ. ਟੀ. ਸਕੂਲ ਭੱਠਾਧੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-10 ਦੌੜ 200 ਮੀਟਰ ਅਤੇ ਸ਼ਾਟਪੁੱਟ ਦੋਵਾਂ ਮੁਕਾਬਲਿਆਂ ’ਚ ਮੇਜ਼ਬਾਨ ਈਸਟਵੁੱਡ ਸਕੂਲ ਜੇਤੂ ਰਿਹਾ। ਲੰਬੀ ਛਾਲ ਮੁਕਾਬਲੇ ਟੈਗੋਰ ਪਬਲਿਕ ਸਕੂਲ ਬੀਰਮੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰਿਲੇਅ ਦੌੜ 4:100 ਮੀਟਰ ਮੁਕਾਬਲੇ ਵਿਚ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਨੇ ਪਹਿਲਾ, ਨਿਊ ਜੀ. ਐੱਮ. ਟੀ. ਭੱਠਾਧੂਹਾ ਨੇ ਦੂਸਰਾ ਸਥਾਨ ਲਿਆ। ਅੰਡਰ-12 ਲੜਕੀਆਂ ਦੀ 100 ਮੀਟਰ ਦੌੜ ਵਿਚ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ, 200 ਮੀਟਰ ਦੌੜ ਵਿਚ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਸਕੂਲ ਝੌਰੜਾਂ, 400 ਮੀਟਰ ਦੌੜ ਮੁਕਾਬਲੇ ਸਮੇਂ ਪੀਸ ਪਬਲਿਕ ਸਕੂਲ ਭਨੋਹੜ ਜੇਤੂ ਬਣੇ। ਈਸਟਵੁੱਡ ਸਕੂਲ ਗਰਾਉਡ ਵਿਚ ਪੂਰਾ ਦਿਨ ਐਥਲੈਟਿਕਸ ਨਾਲ ਜੁੜੀਆਂ ਜੂਨੀਅਰ ਖਿਡਾਰਨਾਂ ਦਾ ਬੋਲ-ਬਾਲਾ ਵੇਖਣ ਨੂੰ ਮਿਲਿਆ। ਸਹੋਦਿਆ ਸਪੋਰਟਸ ਮੀਟ ਦੇ ਦੂਸਰੇ ਦਿਨ ਬਾਅਦ ਦੁਪਹਿਰ ਵੱਖ-ਵੱਖ ਹਾਉਸ ਦੇ ਜੇਤੂ ਖਿਡਾਰੀਆ ਨੂੰ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਦਮਨਜੀਤ ਸਿੰਘ ਮੋਹੀ, ਸੁਖਦੇਵ ਰਾਜ ਗੋਇਲ, ਹੋਰ ਮਹਿਮਾਨਾਂ ਵਲੋਂ ਇਨਾਮਾਂ ਦੀ ਵੰਡ ਹੋਵੇਗੀ।
ਪਿਛਲੀ ਖ਼ਬਰ ਪ੍ਰਚਾਰ-ਸੰਚਾਰ ਦੇ ਸਾਧਨਾਂ ਦੀ ਦੁਰਵਰਤੋਂ ਨੇ ਮਨੁੱਖੀ ਮਨ ਦੀ ਸ਼ਾਂਤੀ ਖੋਹੀ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ *ਬੱਚਿਆਂ ’ਚ... ਅਗਲੀ ਖ਼ਬਰ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।