13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮੰਡੀ ਮੁੱਲਾਂਪੁਰ ’ਚ ਦੁਸਹਿਰਾ ਤੋਂ ਪਹਿਲਾਂ ਬਾਲ ਡਰਾਮੈਟਿਕ ਕਲੱਬ ਰਾਮਲੀਲ੍ਹਾ ਸ਼ੁਰੂ

ਰਾਏਕੋਟ, 13 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਹੋਣਹਾਰ ਖਿਡਾਰੀ ਮਨਜੋਤ ਸਿੰਘ ਨੇ ਖੇਡ ਜਗਤ ਵਿਚ ਇਕ ਨਵਾਂ ਇਤਿਹਾਸ ਸਿਰਜਦਿਆਂ ਪੂਰੇ ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਗੋਆ ਵਿਖੇ ਆਯੋਜਿਤ ਹੋਏ ਵਰਲਡ ਸਕੂਲ ਗੇਮਜ਼ ਦੇ ਟਰਾਇਲਾਂ ਦੌਰਾਨ ਮਨਜੋਤ ਸਿੰਘ ਨੇ ਹੈਮਰ ਥ੍ਰੋਅ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 77.

ਮੰਡੀ ਮੁੱਲਾਂਪੁਰ ’ਚ ਦੁਸਹਿਰਾ ਤੋਂ ਪਹਿਲਾਂ ਬਾਲ ਡਰਾਮੈਟਿਕ ਕਲੱਬ ਰਾਮਲੀਲ੍ਹਾ ਸ਼ੁਰੂ 14-10-2026
ਰਾਏਕੋਟ, 13 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਹੋਣਹਾਰ ਖਿਡਾਰੀ ਮਨਜੋਤ ਸਿੰਘ ਨੇ ਖੇਡ ਜਗਤ ਵਿਚ ਇਕ ਨਵਾਂ ਇਤਿਹਾਸ ਸਿਰਜਦਿਆਂ ਪੂਰੇ ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਗੋਆ ਵਿਖੇ ਆਯੋਜਿਤ ਹੋਏ ਵਰਲਡ ਸਕੂਲ ਗੇਮਜ਼ ਦੇ ਟਰਾਇਲਾਂ ਦੌਰਾਨ ਮਨਜੋਤ ਸਿੰਘ ਨੇ ਹੈਮਰ ਥ੍ਰੋਅ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 77.12 ਮੀਟਰ ਦੂਰ ਹੈਮਰ ਸੁੱਟ ਕੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਹੁਣ ਮਨਜੋਤ ਸਿੰਘ 3 ਤੋਂ 8 ਦਸੰਬਰ 2026 ਤੱਕ ਬ੍ਰਾਜ਼ੀਲ ਦੇ ਪ੍ਰਸਿੱਧ ਸ਼ਹਿਰ ਰਿਓ-ਡੇ-ਜਿਨ੍ਹਾਂਰੀਓ ਦੇ ਓਲੰਪਿਕ ਸਟੇਡੀਅਮ ਵਿਖੇ ਹੋਣ ਜਾ ਰਹੀਆਂ ਅੰਤਰਰਾਸ਼ਟਰੀ ‘ਵਰਲਡ ਸਕੂਲ ਗੇਮਜ਼’ ਵਿਚ ਭਾਰਤੀ ਖੇਡ ਦਲ ਦੀ ਨੁਮਾਇੰਦਗੀ ਕਰੇਗਾ। ਖੇਡ ਮਾਹਿਰਾਂ ਤੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਮਨਜੋਤ ਸਿੰਘ ਬ੍ਰਾਜ਼ੀਲ ਦੀ ਧਰਤੀ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦੀ ਝੋਲੀ ਵਿਚ ਸੋਨ ਤਗਮਾ ਪਾਵੇਗਾ। ਇਸ ਮਾਣਮੱਤੀ ਸਫ਼ਲਤਾ ਦੀ ਖੁਸ਼ੀ ਵਿਚ ਅੱਜ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਰਾਏਕੋਟ ਦੇ ਮੈਂਬਰ ਜਗਜੀਤ ਸਿੰਘ ਤਲਵੰਡੀ ਵਲੋਂ ਹੋਣਹਾਰ ਖਿਡਾਰੀ ਮਨਜੋਤ ਸਿੰਘ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਮਨਜੋਤ ਸਿੰਘ ਦੀ ਇਹ ਪ੍ਰਾਪਤੀ ਨਾ ਸਿਰਫ਼ ਰਾਏਕੋਟ ਇਲਾਕੇ ਲਈ, ਸਗੋਂ ਪੂਰੇ ਪੰਜਾਬ ਅਤੇ ਭਾਰਤ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਮੌਕੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਪ੍ਰਿੰਸੀਪਲ ਬਲਕਾਰ ਸਿੰਘ ਧਾਲੀਵਾਲ ਅਤੇ ਸਮੂਹ ਸਟਾਫ਼ ਵਲੋਂ ਖਿਡਾਰੀ ਮਨਜੋਤ ਸਿੰਘ, ਉਸਦੇ ਪਰਿਵਾਰ ਤੇ ਕੋਚਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਨੇਜਰ ਤਰਸੇਮ ਸਿੰਘ ਬਲਿਆਲ, ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਅਧਿਆਪਕ ਗੁਰਮੇਲ ਸਿੰਘ ਭੈਣੀ ਬੜਿੰਗਾ, ਮੈਡਮ ਸਰਬਜੀਤ ਕੌਰ ਗਰੇਵਾਲ, ਮੈਡਮ ਬਲਜਿੰਦਰ ਕੌਰ ਤੱਤਲਾ, ਬ੍ਰਿਜ ਬਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਖੇਧੀ ਮੈਡੀਕਲ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਅਗਲੀ ਖ਼ਬਰ ਸਵ: ਕਿਰਪਾਲ ਸਿੰਘ ਵਿਰਕ (ਹੰਬੜਾਂ) ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।