ਇਨਕਲਾਬੀ ਕੇਂਦਰ ਪੰਜਾਬ ਵਲੋਂ ਪੰਜਾਬ ਬੰਦ ਦੀ ਹਮਾਇਤ
ਜਗਰਾਉਂ, 14 ਅਕਤੂਬਰ (ਗੁਰਦੀਪ ਸਿੰਘ ਮਲਕ)-ਮਾਨਸਾ ਵਿਖੇ ਨਸ਼ਿਆਂ ਦੇ ਨਾਮੁਰਾਦ ਕੋਹੜ ਖ਼ਿਲਾਫ਼ ਨੰਗੇ ਧੜ ਲੜ ਰਹੇ ਪਰਵਿੰਦਰ ਸਿੰਘ ਝੋਟੇ ਦੇ ਨਸ਼ਾ ਤਸਕਰ ਜੁੰਡਲੀ ਵੱਲੋਂ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਸਮੁੱਚੇ ਜ਼ਮੀਰ ਪ੍ਰਸਤ ਪੰਜਾਬੀਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਰੇ ਸਿਆਸੀ ਚੌਧਰੀਆਂ ਅਕਾਲੀਆਂ, ਭਾਜਪਾਈਆਂ, ਕਾਂਗਰਸੀਆਂ, ਆਮ ਆਦਮੀ ਪਾਰਟੀ ਨੇ ਨਸ਼ਿਆਂ ਖ਼ਿਲਾਫ਼ ਹੁਣ ਤੱਕ ਦਮਗਜੇ ਹੀ ਮਾਰੇ ਹਨ, ਪਰ ਨਸ਼ਿਆਂ ਨੇ ਪੂਰੇ ਪੰਜਾਬ ਦੀ ਜਵਾਨੀ ਨੂੰ ਅਜਿਹਾ ਆਪਣੇ ਜਾਲ ਵਿੱਚ ਫਸਾਇਆ ਕਿ ਇਹ ਕੋਹੜ ਹੁਣ ਤੱਕ ਹਜ਼ਾਰਾਂ ਬੱਚਿਆਂ, ਨੌਜਵਾਨਾਂ ਦੀ ਬਲੀ ਲੈ ਚੁੱਕਾ ਹੈ।
ਜਗਰਾਉਂ, 14 ਅਕਤੂਬਰ (ਗੁਰਦੀਪ ਸਿੰਘ ਮਲਕ)-ਮਾਨਸਾ ਵਿਖੇ ਨਸ਼ਿਆਂ ਦੇ ਨਾਮੁਰਾਦ ਕੋਹੜ ਖ਼ਿਲਾਫ਼ ਨੰਗੇ ਧੜ ਲੜ ਰਹੇ ਪਰਵਿੰਦਰ ਸਿੰਘ ਝੋਟੇ ਦੇ ਨਸ਼ਾ ਤਸਕਰ ਜੁੰਡਲੀ ਵੱਲੋਂ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਸਮੁੱਚੇ ਜ਼ਮੀਰ ਪ੍ਰਸਤ ਪੰਜਾਬੀਆਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਰੇ ਸਿਆਸੀ ਚੌਧਰੀਆਂ ਅਕਾਲੀਆਂ, ਭਾਜਪਾਈਆਂ, ਕਾਂਗਰਸੀਆਂ, ਆਮ ਆਦਮੀ ਪਾਰਟੀ ਨੇ ਨਸ਼ਿਆਂ ਖ਼ਿਲਾਫ਼ ਹੁਣ ਤੱਕ ਦਮਗਜੇ ਹੀ ਮਾਰੇ ਹਨ, ਪਰ ਨਸ਼ਿਆਂ ਨੇ ਪੂਰੇ ਪੰਜਾਬ ਦੀ ਜਵਾਨੀ ਨੂੰ ਅਜਿਹਾ ਆਪਣੇ ਜਾਲ ਵਿੱਚ ਫਸਾਇਆ ਕਿ ਇਹ ਕੋਹੜ ਹੁਣ ਤੱਕ ਹਜ਼ਾਰਾਂ ਬੱਚਿਆਂ, ਨੌਜਵਾਨਾਂ ਦੀ ਬਲੀ ਲੈ ਚੁੱਕਾ ਹੈ। ਇਸ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਮੁਖਤਿਆਰ ਸਿੰਘ ਪੂਹਲਾ, ਜਸਵੰਤ ਜੀਰਖ, ਜਗਜੀਤ ਸਿੰਘ ਲਹਿਰਾ ਨੇ ਕਿਹਾ ਕਿ ਪੰਜਾਬ ’ਚ ਸਿਆਸਤਦਾਨ, ਪੁਲਿਸ, ਨਸ਼ਾ ਤਸਕਰਾਂ ਅਤੇ ਡਰੱਗ ਇੰਸਪੈਕਟਰਾਂ ਦਾ ਨਾਪਾਕ ਗੱਠਜੋੜ ਇਸ ਬੇਹੱਦ ਅਫ਼ਸੋਸਜਨਕ ਅਤੇ ਚਿੰਤਾਜਨਕ ਵਰਤਾਰੇ ਲਈ ਜ਼ਿੰਮੇਵਾਰ ਹੈ। ਆਗੂਆਂ ਨੇ 15 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਪੰਜਾਬ ਬੰਦ ਦਾ ਪੂਰਨ ਸਮਰਥਨ ਕੀਤਾ।