25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ਿਵਾਲਿਕ ਸਕੂਲ ਦੀ ਵਿਦਿਆਰਥਣ ਨੰਦਿਨੀ ਦੀ ਕ੍ਰਿਕਟ ਮੁਕਾਬਲਿਆਂ ’ਚ ਰਾਸ਼ਟਰੀ ਪੱਧਰ ’ਤੇ ਖੇਡਣ ਲਈ ਹੋਈ ਚੋਣ

ਜਗਰਾਉਂ, 24 ਅਕਤੂਬਰ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੰਦਿਨੀ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਖੇਡਾਂ ਪ੍ਰਤੀ ਲਗਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਲੜਕੀਆਂ ਦੀ ਰਾਜ ਪੱਧਰੀ ਕ੍ਰਿਕਟ ਪ੍ਰਤੀਯੋਗਤਾ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਹੀ ਨੰਦਿਨੀ ਦੀ ਰਾਸ਼ਟਰੀ ਪੱਧਰ ਦੀ ਕ੍ਰਿਕਟ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਚੋਣ ਹੋਈ ਹੈ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ।

ਸ੍ਰੀ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਫਰੈਸ਼ਰ ਪਾਰਟੀ ਦੌਰਾਨ ਚੇਅਰਮੈਨ ਰਣਜੀਤ ਸਿੰਘ, ਡਾਇਰੈਕਟਰ ਗੁਰਪਿੰਦਰਜੀਤ ਸਿੰਘ, ਪ੍ਰਿੰਸੀਪਲ ਡਾ: ਜੋਤੀ ਗੁਪਤਾ, ਸਟਾਫ਼, ਮੈਂਬਰ ਅਤੇ ਵਿਦਿਆਰਥੀ। ਤਸਵੀਰ: ਮਨਦੀਪ ਸਿੰਘ ਉੱਭੀ 25-10-2026
ਜਗਰਾਉਂ, 24 ਅਕਤੂਬਰ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੰਦਿਨੀ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਖੇਡਾਂ ਪ੍ਰਤੀ ਲਗਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਲੜਕੀਆਂ ਦੀ ਰਾਜ ਪੱਧਰੀ ਕ੍ਰਿਕਟ ਪ੍ਰਤੀਯੋਗਤਾ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਹੀ ਨੰਦਿਨੀ ਦੀ ਰਾਸ਼ਟਰੀ ਪੱਧਰ ਦੀ ਕ੍ਰਿਕਟ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਚੋਣ ਹੋਈ ਹੈ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਵਿਦਿਆਰਥਣ ਨੰਦਿਨੀ ਦੀ ਇਸ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਉਸ ਦੀ ਸਫ਼ਲਤਾ ਨੇ ਨਾ ਸਿਰਫ਼ ਸਕੂਲ, ਸਗੋਂ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਸ਼ਰਮਾ ਨੇ ਨੰਦਿਨੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਅਤੇ ਉਸ ਦੀ ਮਿਹਨਤ ਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੰਦਿਨੀ ਨੇ ਨਿਰੰਤਰ ਅਭਿਆਸ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦੇ ਬਲ ’ਤੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਨੰਦਿਨੀ ਨੂੰ ਰਾਸ਼ਟਰੀ ਪੱਧਰ ’ਤੇ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ, ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਕੂਲ ਦੀ ਵਾਈਸ ਪ੍ਰਧਾਨ ਇਸ਼ਿਤਾ ਮੈਮ ਨੇ ਵੀ ਨੰਦਿਨੀ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਰਾਸ਼ਟਰੀ ਪੱਧਰ ’ਤੇ ਚੁਣੇ ਜਾਣ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਦੀ ਟੇਬਲ ਟੈਨਿਸ ਟੀਮ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਿਖੇ ‘ਮਾਈਂਡ ਐਂਡ ਮਾਰਕੀਟ’ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।