ਨਵੇਂ ਥਾਣਾ ਮੁਖੀ ਦਾ ਪੰਚਾਇਤ ਯੂਨੀਅਨ ਪ੍ਰਧਾਨ ਸਰਪੰਚ ਭਿੰਦਾ ਤੇ ਹੋਰਨਾਂ ਵਲੋਂ ਸਵਾਗਤ
ਗੁਰੂਸਰ ਸੁਧਾਰ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਵ ਨਿਯੁਕਤ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਵਲੋਂ ਅਹੁਦਾ ਸੰਭਾਲਣ ਉਪਰੰਤ ਵੱਖ-ਵੱਖ ਪਤਵੰਤੇ ਸੱਜਣਾਂ ਤੇ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪੰਚਾਇਤ ਯੂਨੀਅਨ ਬਲਾਕ ਸੁਧਾਰ ਪ੍ਰਧਾਨ ਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਘੁਮਾਣ ਦੀ ਅਗਵਾਈ ਹੇਠ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕੀਤਾ।
ਅਜੀਤ ਡੈਸਕ
27-10-2026