27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮੰਡੀ ਮੁੱਲਾਂਪੁਰ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਜਨਮ ਦਿਨ ਮਨਾਇਆ

ਮੁੱਲਾਂਪੁਰ ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਭਗਵਾਨ ਵਾਲਮੀਕਿ ਜੀ ਵਲੋਂ ਮਨੁੱਖੀ ਸਮਾਜਿਕ ਕਦਰਾ-ਕੀਮਤਾ ਅਤੇ ਭਾਰਤੀ ਸੱਭਿਆਚਾਰ ਦਾ ਉਲੇਖ ਆਪਣੇ ਮਹਾਕਾਂਵਿ ਵਿਚ ਕੀਤਾ, ਭਗਵਾਨ ਵਾਲਮੀਕਿ ਰਮਾਇਣ ਮਹਾਕਾਂਵਿ ਦੇ ਸਿਰਜਕ ਹੋਏ, ਉਨ੍ਹਾਂ ਦੇ ਜਨਮ ਦਿਨ ’ਤੇ ਸਿਰ ਸ਼ਰਧਾ ਨਾਲ ਝੁਕਦਾ ਹੈ। ਇਹ ਪ੍ਰਗਟਾਵਾ ਭਗਵਾਨ ਵਾਲਮੀਕਿ ਮੰਦਰ ਮੰਡੀ ਮੁੱਲਾਂਪੁਰ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਵਾਲਮੀਕਿ ਸਮਾਜ ਸਭਾ ਪ੍ਰਧਾਨ ਸੰਜੇ ਟਾਂਕ ਵਲੋਂ ਕੀਤਾ, ਉਨਾਂ ਨਾਲ ਉੱਪ ਪ੍ਰਧਾਨ ਸੁਖਵਿੰਦਰ ਡੂਮੜਾ, ਪਿ੍ੰਸ ਤੇਜੀ, ਰਵੀ ਨਾਗਵੰਸੀ, ਸੰਦੀਪ ਡੁਗਲ, ਰਵੀ ਭੀਲ, ਅਸੋਕ ਡੂਮੜਾ, ਰਿੰਕੂ ਰਾਜ ਰਾਵਣ, ਅਨੀਲ ਬਹੋਤ ਹੋਰ ਨੌਜਵਾਨ ਮੌਜੂਦ ਰਹੇ।

ਭਗਵਾਨ ਵਾਲਮੀਕਿ ਮੰਦਰ ਮੰਡੀ ਮੁੱਲਾਂਪੁਰ ਵਿਖੇ ਨਤਮਸਤਕ ਹੋਣ ਸਮੇਂ ਸ਼ਰਧਾਲੂ। ਤਸਵੀਰ: ਕ੍ਰਿਪਾਲ ਹੰਬੜਾਂ 27-10-2026
ਮੁੱਲਾਂਪੁਰ ਦਾਖਾ, 26 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਭਗਵਾਨ ਵਾਲਮੀਕਿ ਜੀ ਵਲੋਂ ਮਨੁੱਖੀ ਸਮਾਜਿਕ ਕਦਰਾ-ਕੀਮਤਾ ਅਤੇ ਭਾਰਤੀ ਸੱਭਿਆਚਾਰ ਦਾ ਉਲੇਖ ਆਪਣੇ ਮਹਾਕਾਂਵਿ ਵਿਚ ਕੀਤਾ, ਭਗਵਾਨ ਵਾਲਮੀਕਿ ਰਮਾਇਣ ਮਹਾਕਾਂਵਿ ਦੇ ਸਿਰਜਕ ਹੋਏ, ਉਨ੍ਹਾਂ ਦੇ ਜਨਮ ਦਿਨ ’ਤੇ ਸਿਰ ਸ਼ਰਧਾ ਨਾਲ ਝੁਕਦਾ ਹੈ। ਇਹ ਪ੍ਰਗਟਾਵਾ ਭਗਵਾਨ ਵਾਲਮੀਕਿ ਮੰਦਰ ਮੰਡੀ ਮੁੱਲਾਂਪੁਰ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਵਾਲਮੀਕਿ ਸਮਾਜ ਸਭਾ ਪ੍ਰਧਾਨ ਸੰਜੇ ਟਾਂਕ ਵਲੋਂ ਕੀਤਾ, ਉਨਾਂ ਨਾਲ ਉੱਪ ਪ੍ਰਧਾਨ ਸੁਖਵਿੰਦਰ ਡੂਮੜਾ, ਪਿ੍ੰਸ ਤੇਜੀ, ਰਵੀ ਨਾਗਵੰਸੀ, ਸੰਦੀਪ ਡੁਗਲ, ਰਵੀ ਭੀਲ, ਅਸੋਕ ਡੂਮੜਾ, ਰਿੰਕੂ ਰਾਜ ਰਾਵਣ, ਅਨੀਲ ਬਹੋਤ ਹੋਰ ਨੌਜਵਾਨ ਮੌਜੂਦ ਰਹੇ। ਭਾਰਤੀ ਸੰਸਕ੍ਰਿਤੀ ਨੂੰ ਅਦੁੱਤੀ ਦੇਣ ਵਾਲੇ ਭਾਗਵਾਨ ਸ਼੍ਰੀ ਵਾਲਮੀਕਿ ਪਹਿਲੇ ਆਦਿ ਕਵੀ ਹੋਏ, ਜੋ ਸਮਾਜ ਵਿਚ ਹੋ ਰਹੀ ਨਾਰੀ ਦੀ ਦੁਰਦਸ਼ਾ ਦੀ ਹਾਲਤ ਨੂੰ ਰਾਮ ਕਥਾਂ ਰਾਹੀ ਪੇਸ਼ ਕੀਤਾ। ਮਨੁੱਖੀ ਕਦਰਾਂ ਕੀਮਤਾਂ ਲਈ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਯੋਗਦਾਨ ਦੀਆਂ ਬੇਅੰਤ ਲਿਖਤਾ ਹਨ। ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਜਿੱਥੇ ਪੂਰਾ ਦਿਨ ਸੰਗਤ ਵਾਲਮੀਕਿ ਮੰਦਰ ਮੰਡੀ ਮੁੱਲਾਂਪੁਰ ਵਿਖੇ ਨਤਸਮਤਕ ਹੋਈ, ਉੱਥੇ ਸਭਾ ਦੀ ਸਮੁੱਚੀ ਟੀਮ ਨੌਜਵਾਨਾਂ ਦੇ ਉੱਦਮ ਨਾਲ ਪਾਠ ‘ਰਾਮ ਕਥਾਂ’ ਉਪਰੰਤ ਸ਼ਰਧਾਲੂਆਂ ਲਈ ਲੰਗਰ ਅਤੁੱਟ ਵਰਤਿਆ।
ਪਿਛਲੀ ਖ਼ਬਰ ਲਸਾੜਾ ਵਿਖੇ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਬੁੱਟਰ ਸੁਖਰਾਜ ਸਿੰਘ ਦੀ ਮੌਤ ’ਤੇ ਤਲਵਾੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।