03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਿਧਾਇਕ ਠੇਕੇਦਾਰ ਵਲੋਂ ਮਿਕਸਡ ਮਾਰਸ਼ਲ ਆਰਟ ’ਚ ਸੋਨ ਤਗ਼ਮਾ ਜੇਤੂ ਦੀਪਇੰਦਰ ਸਿੰਘ ਦਾ ਸਨਮਾਨ

ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਤੀਜੀ ਅਰਾਸ਼ੀ ਮਿਕਸਡ ਮਾਰਸ਼ਲ ਆਰਟ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜੇਤੂ ਰਹੇ ਦੀਪਇੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਕਾਲਗੜ੍ਹ ਦਾ ਅੱਜ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਟਰਾਫ਼ੀ ਤੇ ਨਕਦ ਰਾਸ਼ੀ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਦੀਪਇੰਦਰ ਦੀ ਪ੍ਰਾਪਤੀ ਨੂੰ ਇਲਾਕੇ ਅਤੇ ਪਿੰਡ ਲਈ ਮਾਣ ਕਰਾਰ ਦਿੰਦਿਆਂ ਨੌਜਵਾਨ ਦੇ ਖੇਡਾਂ ਦੇ ਖੇਤਰ ਵਿਚ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।

ਅਜੀਤ ਡੈਸਕ 03-11-2026
ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਤੀਜੀ ਅਰਾਸ਼ੀ ਮਿਕਸਡ ਮਾਰਸ਼ਲ ਆਰਟ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜੇਤੂ ਰਹੇ ਦੀਪਇੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਕਾਲਗੜ੍ਹ ਦਾ ਅੱਜ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਟਰਾਫ਼ੀ ਤੇ ਨਕਦ ਰਾਸ਼ੀ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਦੀਪਇੰਦਰ ਦੀ ਪ੍ਰਾਪਤੀ ਨੂੰ ਇਲਾਕੇ ਅਤੇ ਪਿੰਡ ਲਈ ਮਾਣ ਕਰਾਰ ਦਿੰਦਿਆਂ ਨੌਜਵਾਨ ਦੇ ਖੇਡਾਂ ਦੇ ਖੇਤਰ ਵਿਚ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਸੀ.ਟੀ. ਯੂਨੀਵਰਸਿਟੀ ਵਿਚ ਹੋਈ ਇਸ ਚੈਂਪੀਅਨਸ਼ਿਪ ਦੌਰਾਨ ਸੀਨੀਅਰ ਵਰਗ ਅੰਦਰ ਸੋਨ ਤਗ਼ਮਾ ਜਿੱਤਣ ਦਾ ਸਮੁੱਚਾ ਸਿਹਰਾ ਦੀਪਇੰਦਰ ਸਿੰਘ ਨੇ ਆਪਣੇ ਕੋਚ ਜਗਜੀਤ ਸਿੰਘ ਠੀਕਰੀਵਾਲ ਨੂੰ ਦਿੱਤਾ। ਵਿਧਾਇਕ ਹਾਕਮ ਸਿੰਘ ਠੇਕੇਦਾਰ ਤੋਂ ਇਲਾਵਾ ਬਲਾਕ ਪ੍ਰਧਾਨ ਰਮੇਸ਼ ਜੈਨ, ਸਰਪੰਚ ਸ਼੍ਰੀਮਤੀ ਮਨਜੀਤ ਕੌਰ, ਭਵਨਦੀਪ ਸਿੰਘ ਗਰੇਵਾਲ, ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਅਕਾਲਗੜ੍ਹ, ਪੰਚ ਸਵਿਤਾ ਮਲਹੋਤਰਾ, ਪੰਚ ਮੋਨਿਕਾ ਜੈਨ, ਪੰਚ ਕੁਲਵੀਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਸਰਪੰਚ ਜਸਵੀਰ ਸਿੰਘ ਅੱਬੂਵਾਲ, ਸੂਬੇਦਾਰ ਨਿਰਮਲ ਸਿੰਘ ਸੁਧਾਰ, ਮਾਤਾ ਸੁਖਜੀਤ ਕੌਰ, ਹਰਮਨਦੀਪ ਸਿੰਘ, ਕੈਪਟਨ ਅਵਤਾਰ ਸਿੰਘ ਡਾਂਗੋਂ, ਹਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਮਨਿੰਦਰ ਸਿੰਘ, ਮਨਵੀਰ ਕੌਰ, ਮਨਜੋਤ ਸਿੰਘ, ਜਤਿੰਦਰ ਸਿੰਘ, ਗੁਰਮੀਤ ਸਿੰਘ, ਰਣਜੀਤ ਕੌਰ, ਜਗਦੇਵ ਸਿੰਘ, ਰਾਜ ਕੌਰ, ਜਸਵੰੰਤ ਸਿੰਘ ਮੋਹੀ, ਸੀਮਾ ਰਾਣੀ, ਜਸਪਾਲ ਸਿੰਘ ਸੋਨੀ, ਕੈਪਟਨ ਗੁਰਚਰਨ ਸਿੰਘ, ਮੀਨਾ ਮੈਡਮ, ਸ਼ਿਵ ਸ਼ਰਮਾ, ਬਲਵਿੰਦਰ ਕੌਰ ਆਦਿ ਨੇ ਵੀ ਦੀਪਇੰਦਰ ਸਿੰਘ ਨੂੰ ਹਾਰਦਿਕ ਵਧਾਈ ਦਿੱਤੀ।
ਪਿਛਲੀ ਖ਼ਬਰ ਐੱਨ. ਆਰ. ਆਈ ਪਰਿਵਾਰ ਨੇ ਸਰਕਾਰੀ ਸਕੂਲ ਐਤੀਆਣਾ ਦੇ ਬੱਚਿਆਂ ਨੂੰ ਬੂਟ ਵੰਡੇ ਅਗਲੀ ਖ਼ਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਸਦਕਾ ਗੁਰਦੁਆਰਾ ਸਾਹਿਬ ਹੇਰਾਂ ਨੂੰ ਮਿਲੀ ਨਵੀਂ ਟਰਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।