15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਹਲਕਾ ਦਾਖਾ ’ਚ ‘ਆਪ’ ਦੀ ਟਿਕਟ ਲਈ ਮੋਹਰੀ ਕੇ.ਐੱਨ.ਐੱਸ ਕੰਗ ਪ੍ਰਭਾਵਸ਼ਾਲੀ ਉਮੀਦਵਾਰ ‘ ਆਪ’ ਦੇ ਦਫ਼ਤਰ ਵਰਕਰਾਂ ਦਾ ਜੁੜਦਾ ਜਮਾਵੜਾ ਵਿਰੋਧੀਆਂ ਲਈ ਚਿੰਤਾ

ਮੁੱਲਾਂਪੁਰ ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ਲਈ ‘ਆਪ’ ਵਲੋਂ ਉਮੀਦਵਾਰਾਂ ਦੀ ਐਲਾਨੀ ਦੂਜੀ ਸੂਚੀ ਦੇ ਮੁੱਢ ’ਚ ਵਿਧਾਨ ਸਭਾ ਹਲਕਾ ਦਾਖਾ ਲਈ ਡਾ: ਕੇ. ਐੱਨ.

ਹਲਕਾ ਦਾਖਾ ’ਚ ਆਪ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ ਗੱਲਬਾਤ ਸਮੇਂ। ਤਸਵੀਰ: ਕ੍ਰਿਪਾਲ ਹੰਬੜਾਂ 15-11-2026
ਮੁੱਲਾਂਪੁਰ ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ਲਈ ‘ਆਪ’ ਵਲੋਂ ਉਮੀਦਵਾਰਾਂ ਦੀ ਐਲਾਨੀ ਦੂਜੀ ਸੂਚੀ ਦੇ ਮੁੱਢ ’ਚ ਵਿਧਾਨ ਸਭਾ ਹਲਕਾ ਦਾਖਾ ਲਈ ਡਾ: ਕੇ.ਐੱਨ.ਐੱਸ ਕੰਗ (ਕੰਵਲ ਨੈਨ ਸਿੰਘ) ਦਾ ਨਾਂਅ ਆਉਣ ਨਾਲ ‘ਆਪ’ ਪਾਰਟੀ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਡਾ: ਕੇ.ਐੱਨ.ਐੱਸ ਕੰਗ ਸਾਲ 2022 ਦੀਆਂ ਚੋਣਾਂ ’ਚ ਭਾਵੇਂ ਆਪ ਪਾਰਟੀ ਦੇ ਉਮੀਦਵਾਰ ਹੁੰਦਿਆਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਪਛੜ ਗਿਆ, ਪਰ ਇਸ ਵਾਰ ਚੋਣ ਐਲਾਨ ਤੋਂ ਪਹਿਲਾਂ ਹੀ ਉਮੀਦਵਾਰ ਐਲਾਨੇ ਜਾਣ ਦਾ ਡਾ: ਕੇ.ਐੱਨ.ਐੱਸ ਕੰਗ ਨੂੰ ਵੱਡਾ ਲਾਭ ਮਿਲੇਗਾ। ਆਪ ਪਾਰਟੀ ਵਲੋਂ ਉਮੀਦਵਾਰ ਐਲਾਨੇ ਜਾਣ ਬਾਅਦ ਹੋਈ ਸਿਆਸੀ ਗੱਲਬਾਤ ਤੋਂ ਪਹਿਲਾਂ ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਪਹਿਲਾਂ ਤਾਂ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਦਿਲੋਂ ਰਿਣੀ ਹੈ, ਜਿਨ੍ਹਾਂ ਪਿਛਲੇ 5 ਵਰ੍ਹਿਆਂ ’ਚ ਪਾਰਟੀ ਪ੍ਰਤੀ ਮੇਰੀ ਕਾਰਗੁਜ਼ਾਰੀ ਵੇਖ ਕੇ 2027 ਲਈ ਉਮੀਦਵਾਰ ਐਲਾਨਿਆ। ਵਿਧਾਨ ਸਭਾ ਹਲਕਾ ਦਾਖਾ ’ਚ ਆਗਾਮੀ ਚੋਣਾਂ ਸਮੇਂ ਚੋਣ ਮੁੱਦਿਆਂ ਦੀ ਗੱਲ ਕਰਦਿਆਂ ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਲੂ ਸਰਕਾਰ ਦੌਰਾਨ ਵਿਕਾਸ ਲਈ ਫੰਡਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਫਿਰ ਵੀ ਉਹ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ, ਹੋਰ ਬਿਹਤਰੀ ਲਈ ਹਲਕਾ ਦਾਖਾ ਦੇ ਵੋਟਰਾਂ ਨਾਲ ਵਾਅਦਾ ਕਰੇਗਾ। ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਮੇਰੇ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਬਣਨ ਵਾਲੇ ਉਮੀਦਵਾਰ ਜੇਕਰ ਚੋਣਾਂ ਦੌਰਾਨ ਨਸ਼ਿਆਂ ਤੋਂ ਤੌਬਾ ਕਰ ਲੈਣ ਤਾਂ ਚਿੱਟਾ-ਸਮੈਕ, ਹੋਰ ਨਸ਼ਾ ਅੱਧ ਨਾਲੋਂ ਵੀ ਘਟ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਸ਼ਿਆਂ ਦੇ ਬੇਹੱਦ ਬਰਖਿਲਾਫ਼ ਅਤੇ ਸਪੋਰਟਸ ਨਾਲ ਜੁੜੇ ਨੌਜਵਾਨਾਂ ਨੂੰ ਚਾਹੁਣ ਵਾਲਾ ਹੈ। ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਆਪ ਪਾਰਟੀ ਦੀ ਮੁੜ ਸਰਕਾਰ ਬਣਨ ਅਤੇ ਮੇਰੇ ਵਿਧਾਇਕ ਚੁਣੇ ਜਾਣ ’ਤੇ ਮੇਰੀ ਕੋਸ਼ਿਸ਼ ਰਹੇਗੀ ਕਿ ਹਲਕਾ ਦਾਖਾ ’ਚ (ਕੋਈ ਵੀ ਕੋਨਾ) ਇਕ ਸਰਕਾਰੀ ਮੈਡੀਕਲ ਕਾਲਜ ਬਣੇ, ਕਿਉਂਕਿ ਨਿੱਜੀ ਕਾਲਜਾਂ ’ਚ ਹਰ ਇਕ ਪਰਿਵਾਰ ਦੇ ਬੱਚੇ ਲਈ ਮੈਡੀਕਲ ਦੀ ਤਾਲੀਮ ਪ੍ਰਾਪਤ ਕਰਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਪਿੰਡਾਂ ਵਾਂਗ ਸ਼ਹਿਰੀ ਲੋਕਾਂ ਲਈ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ ’ਚ ਅਧੂਰੇ ਸੀਵਰੇਜ ਪ੍ਰਾਜੈਕਟ ਨੂੰ ਪੂਰਾ ਕਰਵਾਉਣਾ ਮੇਰਾ ਯਤਨ ਹੀ ਨਹੀਂ, ਮਿਸ਼ਨ ਹੋਵੇਗਾ। ਡਾ: ਕੇ.ਐੱਨ.ਐੱਸ ਕੰਗ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਪਾਰਟੀ ਵਲੋਂ ਸਮੇਂ ਸਿਰ ਟਿਕਟ ਮਿਲਣ ਨਾਲ ਮੇਰਾ ਸਾਰਾ ਬੋਝ ਲੱਥ ਗਿਆ, ਕਿਉਂਕਿ ਪਿਛਲੀ ਹਾਰ ਦਾ ਵੱਡਾ ਕਾਰਨ ਚੋਣ ਤੋਂ ਹਫਤਾ-ਦਸ ਦਿਨ ਪਹਿਲਾਂ ਪਾਰਟੀ ਵਲੋਂ ਮੈਨੂੰ ਉਮੀਦਵਾਰ ਬਣਾਇਆ ਗਿਆ ਸੀ। ਹਲਕਾ ਦਾਖਾ ’ਚ ਆਪ ਪਾਰਟੀ ਦੇ ਉਮੀਦਵਾਰ ਡਾ: ਕੇ.ਐੱਨ.ਐੱਸ ਕੰਗ ਦੇ ਦਫ਼ਤਰ ਉਮੀਦਵਾਰ ਐਲਾਨੇ ਜਾਣ ਵਾਲੇ ਦਿਨ 12 ਨਵੰਬਰ ਤੋਂ ਮੁਬਾਰਕਾਂ ਦੇਣ ਵਾਲਿਆਂ ਦਾ ਲੱਗਾ ਤਾਂਤਾ ਕੰਗ ਦੀ ਰਾਜਸੀ ਸ਼ਕਤੀ ਨੂੰ ਹੋਰ ਬਲ ਦੇ ਰਿਹਾ.
ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਹੰਬੜਾਂ ’ਚ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਲਾਨਾ ਐਲੂਮਨੀ ਮਿਲਣੀ ਅਤੇ ਵਿਸ਼ੇਸ਼ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।