26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਚੋਰਾਂ ਨੇ ਕਿਸਾਨ ਦੇ ਖੇਤ ਪਹੀ ’ਚੋਂ ਦਰੱਖ਼ਤ ਵੱਢਿਆ

ਹਲਵਾਰਾ, 25 ਨਵੰਬਰ (ਮਨਦੀਪ ਸਿੰਘ ਉੱਭੀ)- ਨੇੜਲੇ ਪਿੰਡ ਰਾਜੋਆਣਾ ਕਲਾਂ ਵਿਖੇ ਅਣਪਛਾਤੇ ਵਿਅਕਤੀ ਇਕ ਕਿਸਾਨ ਦੇ ਖੇਤ ਵਿਚ ਸਰਕਾਰੀ ਪਹੀ ਦੇ ਕੰਢੇ ਖੜ੍ਹਾ ਡੇਕ ਦਾ ਦਰੱਖ਼ਤ ਰਾਤ ਸਮੇਂ ਕਟਰ ਨਾਲ ਵੱਢ ਕੇ ਉਸ ਦੀ ਸਾਰੀ ਲੱਕੜ ਲੈ ਗਏ। ਪੀੜਤ ਕਿਸਾਨ ਤਰਲੋਚਨ ਸਿੰਘ ਵਾਸੀ ਰਾਜੋਆਣਾ ਕਲਾਂ ਨੇ ਦੱਸਿਆ ਕਿ ਇਹ ਦਰੱਖ਼ਤ ਉਸ ਨੇ ਆਪਣੇ ਹੱਥੀਂ ਲਗਾਇਆ ਸੀ ਤੇ ਪਿਛਲੇ 20-25 ਸਾਲਾਂ ਤੋਂ ਇਸ ਦੀ ਸੰਭਾਲ ਕਰ ਰਿਹਾ ਸੀ।

ਅਜੀਤ ਡੈਸਕ 26-11-2026
ਹਲਵਾਰਾ, 25 ਨਵੰਬਰ (ਮਨਦੀਪ ਸਿੰਘ ਉੱਭੀ)- ਨੇੜਲੇ ਪਿੰਡ ਰਾਜੋਆਣਾ ਕਲਾਂ ਵਿਖੇ ਅਣਪਛਾਤੇ ਵਿਅਕਤੀ ਇਕ ਕਿਸਾਨ ਦੇ ਖੇਤ ਵਿਚ ਸਰਕਾਰੀ ਪਹੀ ਦੇ ਕੰਢੇ ਖੜ੍ਹਾ ਡੇਕ ਦਾ ਦਰੱਖ਼ਤ ਰਾਤ ਸਮੇਂ ਕਟਰ ਨਾਲ ਵੱਢ ਕੇ ਉਸ ਦੀ ਸਾਰੀ ਲੱਕੜ ਲੈ ਗਏ। ਪੀੜਤ ਕਿਸਾਨ ਤਰਲੋਚਨ ਸਿੰਘ ਵਾਸੀ ਰਾਜੋਆਣਾ ਕਲਾਂ ਨੇ ਦੱਸਿਆ ਕਿ ਇਹ ਦਰੱਖ਼ਤ ਉਸ ਨੇ ਆਪਣੇ ਹੱਥੀਂ ਲਗਾਇਆ ਸੀ ਤੇ ਪਿਛਲੇ 20-25 ਸਾਲਾਂ ਤੋਂ ਇਸ ਦੀ ਸੰਭਾਲ ਕਰ ਰਿਹਾ ਸੀ। ਪੀੜਤ ਕਿਸਾਨ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦਰੱਖ਼ਤ ਵੱਢਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਅਤੇ ਚੋਰੀ ਕੀਤੀ ਲੱਕੜ ਬਰਾਮਦ ਕਰਵਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਭਾਜਪਾ ਆਗੂ ਰਸੂਲਪੁਰ ਹਲਕਾ ਦਾਖਾ ਤੋਂ ਉਮੀਦਵਾਰੀ ਲਈ ਸਰਗਰਮ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।