31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕਾਠਗੜ੍ਹ ਵਿਖੇ 10 ਲੱਖ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਸ਼ੁਰੂ

ਅਜੀਤ ਡੈਸਕ 26-01-2026
ਕਾਠਗੜ੍ਹ, 25 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੁੱਚੇ ਪੰਜਾਬ ਭਰ ਵਿੱਚ ਪੰਜਾਬ ਵਾਸੀਆਂ ਲਈ 10 ਲੱਖ ਸਿਹਤ ਬੀਮਾ ਯੋਜਨਾ ਦਾ ਕੰਮ ਸ਼ੁਰੂ ਕੀਤਾ ਗਿਆ | ਇਸੇ ਲੜੀ ਅਧੀਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਐੱਸ.ਐੱਮ.ਓ ਸਤਿੰਦਰਜੀਤ ਕੌਰ ਬਲਾਚੌਰ ਨੇ ਕਸਬਾ ਕਾਠਗੜ੍ਹ ਵਿੱਚ ਸਰਕਾਰ ਵੱਲੋਂ ਇਹ ਕਾਰਡ ਬਣਾਉਣ ਲਈ ਨਾਮਜ਼ਦ ਕੀਤੇ ਨਾਮਧਾਰੀ ਬੁੱਕ ਸਟੋਰ ਵਾਲਿਆਂ ਦੀ ਦੁਕਾਨ 'ਤੇ ਇਹ ਕੰਮ ਆਪਣੀ ਦੇਖ-ਰੇਖ ਹੇਠ ਸ਼ੁਰੂ ਕਰਵਾਇਆ | ਇਸ ਮੌਕੇ ਡਾ. ਗੁਰਿੰਦਰਜੀਤ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵਿਅਕਤੀ ਪਾਸ ਪੰਜਾਬ ਸੂਬੇ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੋਵੇਗਾ | ਉਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ 10 ਲੱਖ ਰੁਪਏ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ ਅਤੇ ਪਰਿਵਾਰ ਦੇ ਮੁਖੀ ਦੇ ਆਧਾਰ ਕਾਰਡ ਨਾਲ ਬਾਕੀ ਪਰਿਵਾਰਿਕ ਮੈਂਬਰਾਂ ਦੇ ਆਧਾਰ ਕਾਰਡ ਸਬੂਤ ਲੈ ਕੇ ਇਹ ਕਾਰਡ ਬਣਾਏ ਜਾਣਗੇ | ਉਹਨਾਂ ਦੱਸਿਆ ਕਿ ਜਿਸ ਵਿਅਕਤੀ ਦਾ ਇਹ ਕਾਰਡ ਬਣ ਜਾਵੇਗਾ ਉਹ ਤੁਰੰਤ ਇਸ ਸਕੀਮ ਦਾ ਲਾਭ ਲੈ ਸਕੇਗਾ | ਜਿਸ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ | ਇਸ ਮੌਕੇ ਰਕੇਸ਼ ਕੁਮਾਰ ਹੈਪੀ ਭਾਟੀਆ, ਕਾਬਲ ਸਿੰਘ ਚੇਚੀ, ਜਸਪਾਲ ਸਿੰਘ ਚੇਚੀ, ਰਾਮ ਸ਼ਾਹ ਚੇਚੀ, ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ, ਗੁਰਦੇਵ ਚੇਚੀ, ਰਾਧੇ ਸ਼ਾਮ, ਪਰਮਜੀਤ ਪੱਪੀ ਬਜਾੜ ਮੈਂਬਰ ਪੰਚਾਇਤ, ਪਰਵਿੰਦਰ ਸਿੰਘ ਨਾਮਧਾਰੀ ਜੰਡੀ, ਕਾਲਾ ਪਨੇਸਰ, ਨੋਨੀ ਚੇਚੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਨਾਗਰਿਕਾਂ ਨੂੰ ਚੋਣਾਂ ਦੌਰਾਨ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੀਤਾ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨਾਂ, ਕਿਰਤੀਆਂ ਦੇ ਹੱਕ ਵਿਚ ਆਵਾਜ਼ ਕੀਤੀ ਬੁਲੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।