15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਹਰਭਜਨ ਸਿੰਘ ਨੂੰ ਆਈ.ਐੱਫ.ਐੱਸ.ਵਜੋਂ ਮਿਲੀ ਤਰੱਕੀ

ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਹਰਭਜਨ ਸਿੰਘ ਜੋ ਇਸ ਸਮੇਂ ਐੱਸ.ਬੀ.ਐੱਸ. ਨਗਰ (ਨਵਾਂ ਸ਼ਹਿਰ) ਵਿਖੇ ਬਤੌਰ ਡੀ.ਐਫ.ਓ. (ਜ਼ਿਲ੍ਹਾ ਫੋਰੈਸਟ ਅਫਸਰ)ਵਜੋਂ ਸੇਵਾਵਾਂ ਨਿਭਾਅ ਰਹੇ ਸਨ ਨੂੰ ਬੀਤੇ ਦਿਨੀਂ ਤਰੱਕੀ ਦੇ ਕੇ ਹੁਣ ਆਈ.ਐੱਫ.ਐੱਸ. ਬਣਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਸਾਲ 2000 ਵਿਚ ਬਣ ਰੇਂਜ ਅਫਸਰ ਵਜੋਂ ਮਹਿਕਮੇ ਵਿਚ ਆਏ ਹਰਭਜਨ ਸਿੰਘ ਵਲੋਂ ਵਾਤਾਵਰਣ ਦੀ ਰੱਖਿਆ ਲਈ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਪਟਿਆਲਾ, ਮੋਹਾਲੀ, ਰੋਪੜ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ ਸਮੇਤ ਨਵਾਂ ਸ਼ਹਿਰ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ | ਉਨ੍ਹਾਂ ਨੂੰ ਪਹਿਲੀ ਤਰੱਕੀ 2015 ਵਿਚ ਪੀ.ਐੱਫ.ਐੱਸ. ਵਜੋਂ ਮਿਲੀ ਜਦੋਂ ਉਹ ਮੋਹਾਲੀ ਵਿਖੇ ਤੈਨਾਤ ਸਨ ਉਪਰੰਤ 2016 ਵਿਚ ਉਹ ਜਿਲ੍ਹਾ ਜੰਗਲਾਤ ਅਫਸਰ ਬਣੇ ਅਤੇ ਹੁਣ ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਦੇ ਬਦਲੇ ਮਹਿਕਮੇ ਵਲੋਂ ਆਈ.ਐਫ.ਐਸ. ਵਜੋਂ ਪਦਉੱਨਤ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਹਿ ਦਿਲ ਨਾਲ ਨਿਭਾਉਂਦੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ |
ਪਿਛਲੀ ਖ਼ਬਰ ਸਰਹਾਲਾ ਰਾਣੂੰਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਲਕੇ ਅਗਲੀ ਖ਼ਬਰ ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।