02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖੇਡਾਂ ਵਤਨ ਪੰਜਾਬ ਦੀਆਂ ’ਚ ਕਾਠਗੜ੍ਹ ਦੇ ਨੌਜਵਾਨ ਨੇ ਜਿੱਤੇ ਦੋ ਗੋਲਡ ਮੈਡਲ

ਕਾਠਗੜ੍ਹ, 1 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਪਿੰਡ ਨਿੱਘੀ ਅਤੇ ਹਾਲ ਵਾਸੀ ਕਾਠਗੜ੍ਹ ਦੇ ਹੋਣਹਾਰ ਨੌਜਵਾਨ ਖਿਡਾਰੀ ਪ੍ਰਭਜੋਤ ਚੇਚੀ ਨੇ ਦੋਹਰਾ ਕਮਾਲ ਕਰਦਿਆਂ ਦੋ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ।

ਅਜੀਤ ਡੈਸਕ 02-10-2026
ਕਾਠਗੜ੍ਹ, 1 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਪਿੰਡ ਨਿੱਘੀ ਅਤੇ ਹਾਲ ਵਾਸੀ ਕਾਠਗੜ੍ਹ ਦੇ ਹੋਣਹਾਰ ਨੌਜਵਾਨ ਖਿਡਾਰੀ ਪ੍ਰਭਜੋਤ ਚੇਚੀ ਨੇ ਦੋਹਰਾ ਕਮਾਲ ਕਰਦਿਆਂ ਦੋ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਸਿਰਫ 19 ਸਾਲ ਦੀ ਉਮਰ ਵਿੱਚ ਪ੍ਰਭਜੋਤ ਚੇਚੀ ਨੇ ਅੰਡਰ-21 ਵਰਗ ਵਿੱਚ ਖੇਡਦਿਆਂ ਸ਼ਾਟਪੁੱਟ ਅਤੇ ਜੈਵਲਿਨ ਥ੍ਰੋ ਦੋਵੇਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਹੁਣ ਸਟੇਟ ਪੱਧਰੀ ਖੇਡਾਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗਾ। ਦੱਸਣਯੋਗ ਹੈ ਕਿ ਪ੍ਰਭਜੋਤ ਚੇਚੀ ਖੇਡਾਂ ਦੇ ਖੇਤਰ ਵਿੱਚ ਪਹਿਲਾਂ ਤੋਂ ਹੀ ਆਪਣੀ ਪਛਾਣ ਬਣਾ ਚੁੱਕਾ ਹੈ। ਉਹ ਇਸ ਤੋਂ ਪਹਿਲਾਂ ਅੰਡਰ-19 ਸੀ.ਬੀ.ਐਸ.ਈ ਸਕੂਲ ਗੇਮਜ਼ ਵਿੱਚ ਨੈਸ਼ਨਲ ਪੱਧਰ ‘ਤੇ ਖੇਡ ਚੁੱਕਾ ਹੈ। ਪ੍ਰਭਜੋਤ ਚੇਚੀ ਰਿਟਾਇਰਡ ਏ.ਐਸ.ਆਈ ਕਾਬਲ ਸਿੰਘ ਚੇਚੀ ਦੇ ਪੋਤਰੇ ਅਤੇ ਲੁਧਿਆਣਾ ਦੇ ਮਸ਼ਹੂਰ ਗੁਰਦਿਆਲ ਚੌਧਰੀ ਚੌਧਰੀ ਸਵੀਟਸ ਵਾਲਿਆਂ ਦੇ ਦੋਹਤੇ ਹਨ। ਉਸ ਦੀ ਇਸ ਦੋਹਰੀ ਸਫਲਤਾ ਨਾਲ ਪਿੰਡ ਨਿੱਘੀ, ਕਾਠਗੜ੍ਹ ਅਤੇ ਸਮੁੱਚੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਪਿਛਲੀ ਖ਼ਬਰ ਰਾਹੋਂ ਪਹੁੰਚਣ ’ਤੇ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਦਾ ਕੀਤਾ ਗਿਆ ਸਵਾਗਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਡਾ. ਅਮਨ ਸੂਦ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।