25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਅਧਰੰਗ ਦੀ ਮਰੀਜ਼ ਕਸ਼ਮੀਰ ਕੌਰ ਜੀਅ ਰਹੀ ਹੈ ਨਰਕ ਭਰੀ ਜ਼ਿੰਦਗੀ

ਅਜੀਤ ਡੈਸਕ 13-02-2026
ਘੁੰਮਣਾਂ, 12 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੀ ਅਧਰੰਗ ਦੀ ਮਰੀਜ਼ ਕਸ਼ਮੀਰ ਕੌਰ ਪਤਨੀ ਸਵ: ਹੰਣਸ ਰਾਜ ਜਿਸ ਦਾ ਕੋਈ ਸਹਾਰਾ ਨਹੀਂ ਰਿਹਾ ਨਰਕ ਭਰੀ ਜ਼ਿੰਦਗੀ ਜੀਅ ਰਹੀ ਹੈ | ਕਸ਼ਮੀਰ ਕੌਰ ਦੇ ਤਿੰਨ ਨੌਜਵਾਨ ਲੜਕੇ ਸਨ ਜੋ ਇੱਕ-ਇੱਕ ਕਰਕੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ | ਉਸ ਦਾ ਪਤੀ ਹੰਣਸ ਰਾਜ ਵੀ ਮਰ ਚੁੱਕਾ ਹੈ | ਕਸ਼ਮੀਰ ਕੌਰ ਨੂੰ ਵੀ ਅਧਰੰਗ ਹੋ ਗਿਆ ਹੈ ਚੱਲਣ ਫਿਰਨ ਤੋਂ ਵੀ ਅਸਮਰੱਥ ਹੈ ਨਾ ਕੋਈ ਖਾਣਾ ਬਣਾ ਸਕਦੀ ਹੈ | ਮਹੀਨਾ ਕੁ ਪਹਿਲਾਂ ਉਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਨੂੰ ਸੰਭਾਲਿਆ ਫਿਰ ਇੱਕ ਦਿਨ ਉਹ ਵੀ ਉਸ ਨੂੰ ਘਰ ਦੇ ਮੂਹਰੇ ਬਿਠਾ ਕੇ ਚਲੀ ਗਈ ਤੇ ਗੁਆਂਢੀਆਂ ਨੇ ਆਪਣੇ ਘਰ ਰੱਖਿਆ | ਇਸ ਵਕਤ ਕਸ਼ਮੀਰ ਕੌਰ ਇਕੱਲੀ ਘਰ ਵਿੱਚ ਰਹਿ ਰਹੀ ਹੈ ਕੋਈ ਦੇਖ ਭਾਲ ਕਰਨ ਵਾਲਾ ਨਹੀਂ ਹੈ | ਸਭ ਭੈਣ-ਭਰਾਵਾਂ ਅਤੇ ਸਾਕ ਸਬੰਧੀਆਂ ਨੇ ਮੁੱਖ ਮੋੜ ਲਏ ਹਨ | ਕਸ਼ਮੀਰ ਕੌਰ ਦਾ ਕੋਈ ਸਹਾਰਾ ਨਾ ਹੋਣ ਕਰਕੇ ਇਕੱਲੇ ਰਹਿਣ ਕਰਕੇ ਪਾਗਲਾਂ ਵਾਂਗ ਕਰਨ ਲੱਗ ਪੈਂਦੀ ਹੈ | ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪੈਂਦੀ ਹੈ | ਕੋਈ ਸਮਾਜ ਸੇਵੀ ਸੰਸਥਾ ਅੱਗੇ ਆਵੇ ਜੋ ਕਿ ਸਾਂਭ ਸੰਭਾਲ ਕਰ ਸਕੇ | ਕਸ਼ਮੀਰ ਕੌਰ ਨੂੰ ਗੁਜ਼ਾਰਾ ਕਰਨ ਲਈ ਆਮਦਨ ਦਾ ਸਾਧਨ ਵੀ ਨਹੀਂ ਆਪ ਅਧਰੰਗ ਦੀ ਮਰੀਜ਼ ਹੈ |
ਪਿਛਲੀ ਖ਼ਬਰ ਘੁੰਮਣਾਂ 'ਚ ਕਬੱਡੀ ਕੱਪ 16 ਨੂੰ <br/> ਅਗਲੀ ਖ਼ਬਰ ਕਾਰ ਨੇ ਟਰੱਕ ਨੂੰ ਪਿੱਛੋਂ ਟੱਕਰ ਮਾਰੀ, ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।