ਉਸਮਾਨਪੁਰ, 13 ਫਰਵਰੀ (ਸੰਦੀਪ ਮਝੂਰ)-ਇਲਾਕੇ 'ਚੋਂ ਲੰਘਦੀ ਬਿਸਤ ਦੁਆਬ ਨਹਿਰ ਦੇ ਕਿਨਾਰਿਆਂ 'ਤੇ ਪਲਾਸਟਿਕ ਸਣੇ ਹੋਰ ਕੂੜੇ ਦੀ ਭਰਮਾਰ ਵਾਤਾਵਰਨ, ਮਨੁੱਖਾਂ ਅਤੇ ਜੀਵਾਂ ਲਈ ਵੱਡੇ ਖ਼ਤਰੇ ਦਾ ਕਾਰਨ ਬਣ ਰਹੀ ਹੈ | ਪਿਛਲੇ ਕੁੱਝ ਸਮੇਂ 'ਚ ਇਸ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ | ਇਸੇ ਤਰ੍ਹਾਂ ਨਹਿਰ ਦੇ ਕੰਢਿਆਂ, ਮੁੱਖ ਸੜਕ ਤੋਂ ਇਲਾਵਾ ਸੰਪਰਕ ਸੜਕਾਂ ਦੇ ਕੰਢਿਆਂ 'ਤੇ ਵੀ ਲੋਕ ਪਲਾਸਟਿਕ ਲਿਫਾਫੇ, ਵਿਆਹਾਂ-ਪਾਰਟੀਆਂ ਦੀ ਰਹਿੰਦ ਖੂੰਹਦ, ਕਚਰਾ ਆਦਿ ਬੇਰੋਕ-ਟੋਕ ਸੁੱਟ ਰਹੇ ਹਨ | ਪਿੰਡ ਚਰਾਣ ਤੋਂ ਪਿੰਡ ਉਸਮਾਨਪੁਰ ਤੱਕ ਬਿਸਤ ਦੁਆਬ ਨਹਿਰ ਦੇ ਕਿਨਾਰੇ ਗੰਦਗੀ ਨਾਲ ਭਰੇ ਪਏ ਹਨ | ਉਕਤ ਕਿਨਾਰਿਆਂ 'ਤੇ ਲੋਕਾਂ ਵਲੋਂ ਵਧੇਰੇ ਕਰਕੇ ਪਲਾਸਟਿਕ ਦੇ ਲਿਫਾਫੇ, ਡਿਸਪੋਜ਼ਲ ਪਲੇਟਾਂ, ਗਲਾਸ ਅਤੇ ਬੱਚਿਆਂ ਦੀ ਵਰਤੀਆਂ ਹੋਈਆਂ ਨੈਪੀਆਂ ਵਗੈਰਾਂ ਭਾਰੀ ਮਾਤਰਾ 'ਚ ਸੁੱਟੀਆਂ ਹੋਈਆਂ ਹਨ | ਇਸ ਤੋਂ ਇਲਾਵਾ ਉਕਤ ਕਿਨਾਰਿਆਂ 'ਤੇ ਕੁਝ ਲੋਕਾਂ ਵਲੋਂ ਟੋਏ ਵਗੈਰਾ ਦੇਖ ਕੇ ਘਰਾਂ ਦਾ ਮਲਬਾ ਵਗੈਰਾ ਵੀ ਸੁੱਟਿਆ ਹੋਇਆ ਹੈ | ਜਿਸ ਕਾਰਨ ਜਿੱਥੇ ਗੰਦਗੀ ਅਤੇ ਬੀਮਾਰੀਆਂ ਫੈਲਣ ਦਾ ਖਦਸ਼ਾ ਵਧਿਆ ਹੋਇਆ ਹੈ | ਨਹਿਰ ਦੇ ਆਸੇ-ਪਾਸੇ ਪਲਾਸਟਿਕ ਦੇ ਲਿਫਾਫੇ ਹੀ ਲਿਫਾਫੇ ਨਜ਼ਰ ਆ ਰਹੇ ਹਨ | ਅੱਜ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਆਪਣੇ ਪੱਧਰ 'ਤੇ ਲੋਕਾਂ ਨੂੰ ਦਰਿਆਵਾਂ ਅਤੇ ਨਹਿਰਾਂ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਦਰਿਆਵਾਂ 'ਤੇ ਖੜ੍ਹ ਕੇ ਲੋਕਾਂ ਨੂੰ ਗੰਦਗੀ ਨਾ ਸੁੱਟਣ ਦੀ ਅਪੀਲ ਕਰ ਰਹੇ ਹਨ | ਉਥੇ ਬਿਸਤ ਦੁਆਬ ਨਹਿਰ ਦੇ ਕਿਨਾਰਿਆਂ 'ਤੇ ਲੋਕਾਂ ਵਲੋਂ ਧੜਾਧੜ ਸੁੱਟੀ ਜਾ ਰਹੀ ਗੰਦਗੀ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ | ਉਥੇ ਨਹਿਰ ਦੀ ਦਿੱਖ ਵੀ ਖਰਾਬ ਹੋ ਰਹੀ ਹੈ | ਇਸ ਸਬੰਧੀ ਵਾਤਵਰਣ ਪ੍ਰੇਮੀ ਗੰਗਵੀਰ ਸਿੰਘ ਰਠੌਰ ਦਾ ਕਹਿਣਾ ਹੈ ਕਿ ਇਸ ਸਬੰਧੀ ਲੋਕਾਂ ਨੂੰ ਖੁਦ ਵੀ ਸੁਚੇਤ ਹੋਣ ਦੀ ਲੋੜ ਹੈ ਅਤੇ ਪ੍ਰਸ਼ਾਸ਼ਨ ਨੂੰ ਵੀ ਇਸ ਸਬੰਧੀ ਕਾਰਨਾਂ ਦਾ ਪਤਾ ਲਗਾ ਕੇ ਉਕਤ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ | ਕਿਉਂਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਹ ਵਾਤਾਵਰਨ ਨਾਲ ਜੁੜਿਆ ਮੁੱਦਾ ਹੈ | ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਦੀ ਤਸਵੀਰ ਨਹਿਰਾਂ ਦੇ ਕਿਨਾਰਿਆਂ 'ਤੇ ਸਾਫ ਦੇਖੀ ਜਾ