ਬੰਗਾ, 13 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਗੁਰੂ ਰਵਿਦਾਸ ਜੀ ਆਦਰਸ਼ ਨਗਰ ਪਿੰਡ ਮੰਗੂਵਾਲ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮਾਗਮਾਂ ਦੀ ਆਰੰਭਤਾ ਨਗਰ ਕੀਰਤਨ ਸਜਾਉਣ ਨਾਲ ਹੋਈ | ਉਪਰੰਤ ਅਰੰਭੇ ਗਏ ਅਖੰਡ ਪਾਠ ਦੇ ਭੋਗ ਤੋਂ ਬਾਅਦ ਦੀਵਾਨ ਸਜਾਏ ਗਏ | ਇਸ ਸਬੰਧੀ ਕਮੇਟੀ ਦੇ ਪ੍ਰਧਾਨ ਕਸ਼ਮੀਰ ਲਾਲ ਅਤੇ ਸਰਬਜੀਤ ਮੰਗੂਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਜਣ ਵਾਲੇ ਦੀਵਾਨ ਵਿੱਚ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਕੋਟ ਪੱਲੀਆਂ ਦੇ ਕੀਰਤਨੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਰਚੇ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਦੇ ਨਾਲ ਬੜਾ ਦਰਵਾਜ਼ਾ ਮੰਗੂਵਾਲ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਸਹਾਇਕ ਰਾਗੀ ਵਜੋਂ ਅਤੇ ਭਾਈ ਅਮਨਦੀਪ ਸਿੰਘ ਮੋਰਾਂਵਾਲੀ ਨੇ ਤਬਲੇ ਦੀ ਸੰਗਤ ਕੀਤੀ | ਇਸ ਮੌਕੇ ਬਾਬਾ ਮਨਜੀਤ ਸਿੰਘ ਖਾਲਸਾ ਨਵਾਂਸ਼ਹਿਰ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਨ ਪ੍ਰਧਾਨ ਕਸ਼ਮੀਰ ਲਾਲ, ਸ਼ਿੰਦਰ ਪਾਲ, ਸਤਨਾਮ ਸਿੰਘ ਸੱਤਾ, ਡੀ. ਐਸ. ਪੀ ਬਲਵੰਤ ਸਿੰਘ, ਗਿ: ਅਜੀਤ ਸਿੰਘ, ਜਗਤਾਰ ਸਿੰਘ ਤਾਰਾ, ਸੰਦੀਪ ਕੁਮਾਰ ਹੈਪੀ, ਗੋਗੀ, ਅਮਨਦੀਪ, ਬਲਵਿੰਦਰ ਬਿੰਦਾ, ਗੁਰਪਾਲ ਰਾਮ ਪਾਲੀ, ਮੱਖਣ ਸਿੰਘ, ਬਚਿੱਤਰ ਰਾਮ, ਸੁਰਿੰਦਰ ਸਿੰਘ ਸ਼ਿੰਦਾ, ਓਾਕਾਰ, ਰਵੀ, ਲਾਡੀ, ਪੰਮਾ, ਸੁਰਜੀਤ, ਸਤਵਿੰਦਰ ਭਿੰਦੀ ਆਦਿ ਹਾਜ਼ਰ ਸਨ |