ਬਹਿਰਾਮ, 13 ਫਰਵਰੀ (ਨਛੱਤਰ ਸਿੰਘ ਬਹਿਰਾਮ)-ਬੀਤੇ ਦਿਨੀਂ ਉੱਘੇ ਸਮਾਜ ਸੇਵਕ ਪੰਜਾਬ ਰੋਡਵੇਜ਼ ਵਿੱਚੋਂ ਸੇਵਾ ਮੁਕਤ ਡਰਾਇਵਰ ਗੁਰਦੇਵ ਸਿੰਘ ਰੁੜਕੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਪਿੰਡ ਰੁੜਕੀ ਗੁਰੂ ਘਰ ਗੁਰੂ ਰਵਿਦਾਸ ਜੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰੂ ਰਵਿਦਾਸ ਸੇਵਕ ਸਭਾ ਕਪੂਰਥਲਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਉੱਘੇ ਸਮਾਜ ਸੇਵਕ ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਪਿਆਂ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ | ਗੁਰਦੇਵ ਸਿੰਘ ਜਿੱਥੇ ਇਕ ਸਮਾਜ ਸੇਵਕ ਸਨ ਉਥੇ ਉਨ੍ਹਾਂ ਆਪਣੀਆਂ ਪਰਿਵਾਰਕ ਜ਼ਿੰਮਵਾਰੀਆਂ ਵੀ ਨਿਭਾਈਆਂ ਅਤੇ ਬੱਚਿਆਂ ਨੂੰ ਕਾਮਯਾਬ ਵੀ ਕੀਤਾ, ਸਾਡੇ ਵੱਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਦੱਸੇ ਦਰਸ਼ਨ ਮਾਰਗ 'ਤੇ ਚੱਲੀਏ | ਇਸ ਮੌਕੇ ਉੱਘੇ ਸਮਾਜ ਸੇਵਕ ਡਾ.ਬਖਸ਼ੀਸ਼ ਸਿੰਘ ਬੰਗਾ, ਡਾ. ਹਰਵਿੰਦਰ ਸਿੰਘ, ਡਾ. ਗੁਰਪਾਲ ਸਿੰਘ, ਕਾਨੂੰਗੋ ਕੇਵਲ ਸਿੰਘ ਕੋਟ ਫਤੂਹੀ, ਜਸਵੀਰ ਸਿੰਘ ਲੱਖਪੁਰ, ਮਨਜਿੰਦਰ ਸਿੰਘ, ਸੋਮ ਨਾਥ, ਰਾਮ ਸਰੂਪ, ਸਤਨਾਮ ਰਾਮ ਬਹਿਰਾਮ, ਸੁਰਜੀਤ ਸਿੰਘ ਮੋਹਣ ਸਿੰਘ, ਜਗੀਰ ਸਿੰਘ ਯੂ.ਕੇ., ਭਾਗ ਰਾਮ, ਲੈਂਹਬਰ ਰਾਮ ਯੂ.ਐਸ.ਏ, ਅਮਰੀਕ ਸਿੰਘ ਸਪੇਨ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ, ਨਰੇਸ਼ ਕੁਮਾਰ, ਅਮਰਜੀਤ ਸਿੰਘ ਰੁੜਕੀ ਆਦਿ ਹਾਜ਼ਰ