16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਝਿੰਗੜਾਂ ਵਿਖੇ 19 ਨੂੰ

ਅਜੀਤ ਡੈਸਕ 14-02-2026
ਔੜ/ਝਿੰਗੜਾਂ, 13 ਫਰਵਰੀ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਮਹਾਨ ਤਪੱਸਵੀ ਪੂਰਨ ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਛੱਪੜੀ ਸਾਹਿਬ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਰੇਸ਼ਮੋ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 17 ਤੋਂ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬੀਬੀ ਰੇਸਮੋਂ ਨੇ ਦੱਸਿਆ ਕਿ 17 ਫਰਵਰੀ ਨੂੰ ਪਾਠ ਰੱਖੇ ਜਾਣਗੇ | ਜਿਨ੍ਹਾਂ ਦੇ ਭੋਗ 19 ਫਰਵਰੀ ਨੂੰ ਪਾਏ ਜਾਣਗੇ | ਉਪਰੰਤ ਖੁੱਲ੍ਹੇ ਪੰਡਾਲ ਸਜਾਏ ਜਾਣਗੇ ਜਿਸ ਵਿੱਚ ਪ੍ਰਸਿੱਧ ਸੰਤ ਜੀਤ ਦਾਸ ਮਾਹਲ ਗਹਿਲਾਂ ਵਾਲਿਆਂ ਦੇ ਕੀਰਤਨੀ ਜਥੇ, ਗਾਇਕ ਉਂਕਾਰ ਸਿੰਘ ਗੋਬਿੰਦਪੁਰ ਐਂਡ ਪਾਰਟੀ ਤੋਂ ਇਲਾਵਾ ਨਾਮਵਰ ਗਾਇਕ ਸਰਦਾਰ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 20 ਫਰਵਰੀ ਨੂੰ ਬੇੜੇ ਦੀ ਰਸਮ ਦਰਬਾਰ ਬਾਬਾ ਝੰਡੀ ਪੀਰ ਅਸਥਾਨ ਕਡਿਆਣਾ ਵਿਖੇ ਕੀਤੀ ਜਾਵੇਗੀ | ਇਸ ਮੌਕੇ ਗੁਰਬਖਸ਼ ਰਾਮ, ਪਰਮਿੰਦਰ ਸਿੰਘ, ਸੰਤੋਖ ਸਿੰਘ ਢੰਡਾ, ਊਸ਼ਾ ਦੇਵੀ, ਬਲਰਾਜ ਕੌਰ, ਬੱਬੀ ਬਾਬਾ, ਸੰਦੀਪ ਕੁਮਾਰ, ਅੰਮਿ੍ਤ ਬੱਧਣ, ਹਰਮਨ ਭਾਟੀਆ, ਕਮਲਜੀਤ ਕੌਰ, ਪਰਮਜੀਤ ਕੌਰ, ਪਵਨਜੋਤ ਕੌਰ, ਸੁਰਿੰਦਰ ਕੁਮਾਰ, ਖੁਸ਼ਵੰਤ ਸਿੰਘ ਮਾਹਲ ਗਹਿਲਾਂ, ਮਹਿਕਦੀਪ ਕੌਰ, ਭਵਨਪ੍ਰੀਤ ਰੱਲ੍ਹ, ਸੱਤਪਾਲ ਸਿੰਘ, ਲਵਪ੍ਰੀਤ ਸਿੰਘ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਕਾਪੁਰ ਵਿਖੇ ਅੱਖਾਂ ਦੇ ਆਪ੍ਰੇਸ਼ਨ ਤੇ ਜਨਰਲ ਬਿਮਾਰੀਆਂ ਦੇ ਕੈਂਪ 'ਚ 300 ਮਰੀਜ਼ਾਂ ਦੀ ਜਾਂਚ ਕੀਤੀ ਅਗਲੀ ਖ਼ਬਰ ਮੇਹਲੀਆਣਾ 'ਚ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।